ਪੰਚਾਇਤਾਂ ਕਿਸਾਨਾਂ ਨੂੰ ਦਿੱਲੀ ਜਾਣ ਲਈ ਮਜ਼ਬੂਰ ਨਾ ਕਰਨ : ਕਾਕਾ ਸਿੰਘ ਕੋਟਲਾ

TeamGlobalPunjab
2 Min Read

ਫਤਹਿਗੜ੍ਹ ਸਾਹਿਬ :- ਪਿੰਡਾਂ ’ਚ ਪੰਚਾਇਤਾਂ ਵੱਲੋਂ ਮਤੇ ਪਾਸ ਕਰ ਕੇ ਕਿਸਾਨਾਂ ਨੂੰ ਦਿੱਲੀ ਅੰਦੋਲਨ ’ਚ ਜਾਣ ਲਈ ਮਜ਼ਬੂਰ ਕਰਨ ਤੋਂ ਨਾਰਾਜ਼ ਭਾਰਤੀ ਕਿਸਾਨ ਯੂਨੀਅਨ ਏਕਤਾ ਨਾਲ ਜੁੜੇ ਛੇ ਜ਼ਿਲ੍ਹਿਆਂ ਦੇ ਕਿਸਾਨਾਂ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ।

ਦੱਸ ਦਈਏ ਬੀਤੇ ਮੰਗਲਵਾਰ ਨੂੰ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਟੋਡਰ ਮੱਲ ਹਾਲ ’ਚ ਸਾਂਝੀ ਬੈਠਕ ’ਚ ਸੰਗਰੂਰ, ਲੁਧਿਆਣਾ, ਪਟਿਆਲਾ, ਰੂਪਨਗਰ, ਮੋਹਾਲੀ ਤੇ ਫ਼ਤਹਿਗੜ੍ਹ ਸਾਹਿਬ ਦੇ ਕਿਸਾਨ ਸ਼ਾਮਲ ਹੋਏ। ਯੂਨੀਅਨ ਦੇ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟਲਾ ਨੇ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਫ਼ੈਸਲਾ ਥੋਪ ਕੇ ਕਿਸਾਨਾਂ ਨੂੰ ਦਿੱਲੀ ਜਾਣ ਲਈ ਮਜ਼ਬੂਰ ਨਾ ਕਰਨ।

ਕੋਟਲਾ ਨੇ ਕਿਹਾ ਕਿ ਪੰਚਾਇਤਾਂ ਪ੍ਰਸਤਾਵ ਪਾਸ ਕਰ ਕੇ ਜਿੱਥੇ ਦਿੱਲੀ ਜਾਣ ਲਈ ਮਜ਼ਬੂਰ ਕਰ ਰਹੀਆਂ ਹਨ, ਉੱਥੇ ਨਾ ਜਾਣ ’ਤੇ ਜੁਰਮਾਨਾ ਵੀ ਕੀਤਾ ਜਾ ਰਿਹਾ ਹੈ। ਕੋਟਲਾ ਨੇ ਕਿਹਾ ਕਿ ਇਹ ਜ਼ਰੂਰੀ ਨਹੀਂ ਹੈ ਕਿ ਹਰ ਘਰ ਜੁਰਮਾਨਾ ਦੇਣ ਦੀ ਸਥਿਤੀ ’ਚ ਹੋਵੇ। ਇਸ ਲਈ ਹਰ ਕਿਸੇ ਤੋਂ ਜੁਰਮਾਨਾ ਲੈਣਾ ਗ਼ਲਤ ਹੈ। ਪੰਚਾਇਤਾਂ ਨੂੰ ਅਜਿਹੇ ਪ੍ਰਸਤਾਵ ਪਾਸ ਨਹੀਂ ਕਰਨੇ ਚਾਹੀਦੇ ਕਿਉਂਕਿ, ਪਹਿਲਾਂ ਹੀ ਕਿਸਾਨ ਅੰਦੋਲਨ ’ਤੇ ਕਈ ਸਵਾਲ ਉੱਠ ਰਹੇ ਹਨ। ਅਜਿਹੇ ’ਚ ਸਾਰਿਆਂ ਨੂੰ ਸੋਚ ਸਮਝ ਕੇ ਫ਼ੈਸਲਾ ਲੈਣਾ ਪਵੇਗਾ।

ਇਸ ਤੋਂ ਇਲਾਵਾ ਕੋਟਲਾ ਨੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਯੂਨੀਅਨਾਂ ਦੀ ਅਗਲੀ ਰਣਨੀਤੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਹਰ ਪਿੰਡ ਤੋਂ ਕਿਸਾਨ ਆਪਣੇ ਵਾਹਨਾਂ ’ਤੇ ਦਿੱਲੀ ਜਾਣਗੇ। ਜੋ ਵੀ ਦਿੱਲੀ ਜਾਵੇਗਾ, ਉਸ ਦਾ ਪੂਰਾ ਰਿਕਾਰਡ ਯੂਨੀਅਨ ਦੇ ਕੋਲ ਹੋਵੇਗਾ।

- Advertisement -

Share this Article
Leave a comment