ਕੈਨੇਡਾ ‘ਚ ਕੈਦ ਦੀ ਸਜ਼ਾ ਭੁਗਤ ਰਿਹਾ ਜਸਕਿਰਤ ਸਿੱਧੂ ਨਹੀਂ ਹੋਣਾ ਚਾਹੁੰਦਾ ਡਿਪੋਰਟ

TeamGlobalPunjab
1 Min Read

ਰੇਜਿਨਾ: ਕੈਨੇਡਾ ‘ਚ 8 ਸਾਲ ਕੈਦ ਦੀ ਸਜ਼ਾ ਭੁਗਤ ਰਹੇ ਜਸਕਿਰਤ ਸਿੰਘ ਸਿੱਧੂ ਨੇ ਡਿਪੋਰਟ ਹੋਣ ਤੋਂ ਬਚਣ ਲਈ ਕੋਰਟ ‘ਚ ਅਰਜ਼ੀ ਦਾਖ਼ਲ ਕੀਤੀ ਹੈ। ਉਸ ਨੇ ਅਪੀਲ ਕੀਤੀ ਹੈ ਕਿ ਸਜ਼ਾ ਪੂਰੀ ਹੋਣ ਤੋਂ ਬਾਅਦ ਉਸ ਨੂੰ ਕੈਨੇਡਾ ਤੋਂ ਡਿਪੋਰਟ ਨਾ ਕੀਤਾ ਜਾਵੇ।

ਜਸਕਿਰਤ ਸਿੰਘ ਸਿੱਧੂ ਹੁਣ ਕੈਨੇਡਾ ਬਾਰਡਰ ਸਰਵਿਸਜ਼ ਏਜੰਸੀ ਦੀ ਉਸ ਰਿਪੋਰਟ ਦੀ ਉਡੀਕ ਕਰ ਰਿਹਾ ਹੈ, ਜਿਸ ਵਿੱਚ ਉਸ ਨੂੰ ਕੈਨੇਡਾ ਵਿੱਚ ਰਹਿਣ ਜਾਂ ਡਿਪੋਰਟ ਕੀਤੇ ਜਾਣ ਦੀ ਸਿਫ਼ਾਰਸ਼ ਕੀਤੀ ਜਾਵੇਗੀ।

ਦੱਸ ਦੇਈਏ ਕਿ ਸਸਕੈਚੇਵਨ ਸੂਬੇ ਚ ਪੈਂਦੇ ਕੈਨੇਡਾ ਦੇ ਸ਼ਹਿਰ ਰੇਜਿਨਾ ਵਿੱਚ 2018 ਦੇ ਅਪ੍ਰੈਲ ਮਹੀਨੇ ਇੱਕ ਟਰੱਕ ਨੇ ਹਾਕੀ ਖਿਡਾਰੀਆਂ ਨੂੰ ਲਿਜਾ ਰਹੀ ਬੱਸ ਨੂੰ ਟੱਕਰ ਮਾਰ ਦਿੱਤੀ ਸੀ, ਜਿਸ ਵਿੱਚ ਖਿਡਾਰੀਆਂ ਸਣੇ 16 ਲੋਕਾਂ ਦੀ ਮੌਤ ਹੋ ਗਈ ਸੀ। ਜਦਕਿ 13 ਲੋਕ ਜ਼ਖਮੀ ਹੋ ਗਏ ਸਨ। ਪੰਜਾਬੀ ਟਰੱਕ ਡਰਾਇਵਰ ਜਸਕਿਰਤ ਸਿੰਘ ਸਿੱਧੂ ਨੂੰ ਪੁਲਿਸ ਨੇ ਇਸ ਕੇਸ ਵਿੱਚ ਗ੍ਰਿਫ਼ਤਾਰ ਕਰ ਲਿਆ ਸੀ। ਇਸ ਹਾਦਸੇ ਨੂੰ ਕੈਨੇਡਾ ਦੇ ਖੇਡ ਇਤਿਹਾਸ ਦੀ ਸਭ ਤੋਂ ਬੁਰੀ ਘਟਨਾ ਮੰਨਿਆ ਗਿਆ ਹੈ।

- Advertisement -

Share this Article
Leave a comment