ਕਾਂਗਰਸ ਅੰਦਰ ਛਿੜਿਆ ਅੰਦਰੂਨੀ ਵਿਵਾਦ, 2022 ‘ਚ ਕੌਣ ਹੋਵੇਗਾ ਮੁੱਖ ਮੰਤਰੀ ਦਾ ਚਿਹਰਾ?

TeamGlobalPunjab
2 Min Read

ਚੰਡੀਗੜ੍ਹ : ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਹੁਣੇ ਤੋਂ ਹੀ ਪੂਰੀਆਂ ਤਿਆਰੀਆਂ ਕਰ ਰਹੀਆਂ ਹਨ। ਇਸ ਦੇ ਚਲਦਿਆਂ ਜੇਕਰ ਗੱਲ ਕਾਂਗਰਸ ਪਾਰਟੀ ਦੀ ਕਰੀਏ ਤਾਂ ਪਾਰਟੀ ਅੰਦਰ ਮੁੱਖ ਮੰਤਰੀ ਦੇ ਚਿਹਰੇ ਦੇ ਲਈ ਘਸਮਾਣ ਮਚਿਆ ਹੋਇਆ ਹੈ । ਪਾਰਟੀ ਅੰਦਰ ਜੇਕਰ ਕੁਝ ਆਗੂ ਮੁੱਖ ਮੰਤਰੀ ਦਾ ਚਿਹਰਾ ਕੈਪਟਨ ਅਮਰਿੰਦਰ ਸਿੰਘ ਨੂੰ ਦੇਖ ਰਹੇ ਹਨ ਤਾਂ ਕੁਝ ਆਗੂ ਇਹ ਫੈਸਲਾ ਹਾਈ ਕਮਾਂਡ ਤੇ ਵੀ ਸੁੱਟ ਰਹੇ ਹਨ । ਇਸ ਦੇ ਚੱਲਦਿਆਂ ਪਾਰਟੀ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹਕ ਵਿੱਚ ਆ ਗਏ ਹਨ । ਹੁਣ ਜੇਕਰ ਕਾਂਗਰਸ ਪਾਰਟੀ ਅੰਦਰ ਪੈ ਰਹੇ ਘਮਾਸਾਨ ਦੀ ਗੱਲ ਕਰੀਏ ਤਾਂ ਸ਼ਮਸ਼ੇਰ ਸਿੰਘ ਦੂਲੋ ਵੱਲੋਂ ਕਿਹਾ ਗਿਆ ਸੀ ਕਿ ਸਥਾਨਕ ਸਰਕਾਰਾਂ ਦੀਆਂ ਚੋਣਾਂ ਤੋਂ ਅੰਦਾਜ਼ਾ ਨਾ ਲਗਾਇਆ ਜਾਵੇ ਕਿਉਂਕਿ ਅਜੇ ਵਿਧਾਨ ਸਭਾ ਚੋਣਾਂ ਦੂਰ ਹਨ ਅਤੇ ਉਦੋਂ ਕੀ ਹੋਣਾ ਹੈ ਇਹ ਕੁਝ ਨਹੀਂ ਕਿਹਾ ਜਾ ਸਕਦਾ । ਉਧਰ ਪ੍ਰਗਟ ਸਿੰਘ ਦੀ ਜੇਕਰ ਗੱਲ ਕਰੀਏ ਤਾਂ ਉਨ੍ਹਾਂ ਨੇ ਇਹ ਫੈਸਲਾ ਹਾਈ ਕਮਾਂਡ ਤੇ ਛੱਡ ਦਿੱਤਾ ਸੀ।

ਰਵਨੀਤ ਬਿੱਟੂ ਦਾ ਕਹਿਣਾ ਹੈ ਕਿ ਸਾਰੇ ਵਿਧਾਇਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹਨ ਅਤੇ ਉਹ 2022 ਵਿੱਚ ਵੀ ਉਨ੍ਹਾਂ ਨੂੰ ਹੀ ਮੁੱਖ ਮੰਤਰੀ ਦਾ ਚਿਹਰਾ ਮੰਨਣ ਲਈ ਤਿਆਰ ਹਨ। ਰਵਨੀਤ ਬਿੱਟੂ ਦਾ ਕਹਿਣਾ ਹੈ ਕਿ ਜੇਕਰ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੱਲੋਂ 2022 ਦੇ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦਾ ਚਿਹਰਾ ਮੰਨਿਆ ਗਿਆ ਹੈ ਤਾਂ ਇਸ ਵਿਚ ਕੁਝ ਗਲਤ ਨਹੀਂ ਹੈ। ਉਨ੍ਹਾਂ ਕਿਹਾ ਕਿ 2017 ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸਰਕਾਰ ਬਣੀ। ਰਵਨੀਤ ਬਿੱਟੂ ਨੇ ਕਿਹਾ ਕਿ ਹਾਈ ਕਮਾਂਡ ਵੀ ਉਹੀਓ ਫ਼ੈਸਲਾ ਲੈਦੀ ਹੈ ਜਿਸ ਦੇ ਪਿੱਛੇ ਲੋਕ ਹੁੰਦੇ ਹਨ।

Share this Article
Leave a comment