ਪਾਕਿਸਤਾਨ ਨੂੰ ਅੰਤਰਰਾਸ਼ਟਰੀ ਭਾਈਚਾਰੇ ਤੋਂ ਮਿਲੇਗੀ ਮਦਦ, ਹੜ੍ਹ ਰਾਹਤ ਲਈ 8.57 ਬਿਲੀਅਨ ਡਾਲਰ ਦਾ ਵਾਅਦਾ

Global Team
3 Min Read

ਇਸਲਾਮਾਬਾਦ: ਇਨੀ ਦਿਨੀਂ ਪਾਕਿਸਤਾਨ ਦੀ ਆਰਥਿਕਤਾ ਦਾ ਹਾਲ ਬਦ ਤੋਂ ਬਦਤਰ ਹੋ ਚੁੱਕਾ ਹੈ। ਇਸੇ ਦਰਮਿਆਨ ਹੁਣ ਰਾਹਤ ਦੀ ਖਬਰ ਸਾਹਮਣੇ ਆਈ ਹੈ । ਜੀ ਹਾਂ ਪਾਕਿਸਤਾਨ ਨੇ ਸੋਮਵਾਰ ਨੂੰ ਕਿਹਾ ਹੈ  ਕਿ ਅੰਤਰਰਾਸ਼ਟਰੀ ਭਾਈਚਾਰੇ ਨੇ ਪਿਛਲੇ ਸਾਲ ਦੇ ਵਿਨਾਸ਼ਕਾਰੀ ਹੜ੍ਹਾਂ ਤੋਂ ਬਾਅਦ ਜਲਵਾਯੂ ਅਨੁਕੂਲ ਤਰੀਕੇ ਨਾਲ ਦੇਸ਼ ਦੇ ਮੁੜ ਨਿਰਮਾਣ ਵਿੱਚ ਮਦਦ ਲਈ 8.5 ਬਿਲੀਅਨ ਡਾਲਰ ਤੋਂ ਵੱਧ ਦੀ ਸਹਾਇਤਾ ਦੇਣ ਦਾ ਵਾਅਦਾ ਕੀਤਾ ਹੈ। ਪਾਕਿਸਤਾਨ ਵਿੱਚ ਪਿਛਲੇ ਸਾਲ ਦੇ ਵਿਨਾਸ਼ਕਾਰੀ ਹੜ੍ਹਾਂ ਵਿੱਚ 1,739 ਲੋਕ ਮਾਰੇ ਗਏ ਸਨ ਅਤੇ 33 ਮਿਲੀਅਨ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਸਨ। ਜਨੇਵਾ ਵਿੱਚ ਜਲਵਾਯੂ ਪਰਿਵਰਤਨ ਉੱਤੇ ਇੱਕ ਕਾਨਫਰੰਸ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਅਗਲੇ ਤਿੰਨ ਸਾਲਾਂ ਵਿੱਚ 8 ਬਿਲੀਅਨ ਡਾਲਰ ਤੋਂ ਵੱਧ ਦੀ ਸਹਾਇਤਾ ਦੀ ਮੰਗ ਕੀਤੀ। ਸ਼ਰੀਫ ਨੇ ਕਿਹਾ, ”ਮੁਆਵਜ਼ੇ ਅਤੇ ਪੁਨਰ ਨਿਰਮਾਣ ਨੂੰ ਧਿਆਨ ‘ਚ ਰੱਖਦੇ ਹੋਏ ਯੋਜਨਾ ਦੇ ਪਹਿਲੇ ਹਿੱਸੇ ‘ਚ ਦੇਸ਼ ਨੂੰ ਘੱਟੋ-ਘੱਟ 16.3 ਅਰਬ ਡਾਲਰ ਦੀ ਜ਼ਰੂਰਤ ਹੈ। ਇਸ ਵਿੱਚੋਂ ਅੱਧੀ ਰਕਮ ਘਰੇਲੂ ਸਰੋਤਾਂ ਤੋਂ ਅਤੇ ਅੱਧੀ ਵਿਦੇਸ਼ੀ ਵਸੀਲਿਆਂ ਤੋਂ ਪ੍ਰਾਪਤ ਹੋਵੇਗੀ।

ਪਾਕਿਸਤਾਨ ਦਾ ਅੰਦਾਜ਼ਾ ਹੈ ਕਿ ਪਿਛਲੇ ਤਿੰਨ ਦਹਾਕਿਆਂ ਵਿਚ ਆਏ ਸਭ ਤੋਂ ਭਿਆਨਕ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਉਸ ਨੂੰ ਲਗਭਗ 30 ਬਿਲੀਅਨ ਡਾਲਰ ਦੀ ਲੋੜ ਪਵੇਗੀ। ਸੂਚਨਾ ਮੰਤਰੀ ਮਰੀਅਮ ਔਰੰਗਜ਼ੇਬ ਨੇ ਕਿਹਾ ਕਿ ਕਾਨਫਰੰਸ ਦਾ ਪਹਿਲਾ ਪਲੈਨਰੀ ਸੈਸ਼ਨ ਅੰਤਰਰਾਸ਼ਟਰੀ ਭਾਈਚਾਰੇ ਦੇ ਉਦਾਰ ਹੁੰਗਾਰੇ ਨਾਲ ਸਮਾਪਤ ਹੋਇਆ। ਉਨ੍ਹਾਂ ਟਵੀਟ ਕੀਤਾ, “ਯੂਰਪੀਅਨ ਯੂਨੀਅਨ $ 93 ਮਿਲੀਅਨ, ਜਰਮਨੀ $ 88 ਮਿਲੀਅਨ, ਚੀਨ $ 100 ਮਿਲੀਅਨ, ਇਸਲਾਮਿਕ ਵਿਕਾਸ ਬੈਂਕ $ 4.2 ਬਿਲੀਅਨ, ਵਿਸ਼ਵ ਬੈਂਕ $ 2 ਬਿਲੀਅਨ, ਜਾਪਾਨ $ 77 ਮਿਲੀਅਨ। ਏਸ਼ੀਅਨ ਵਿਕਾਸ ਬੈਂਕ $ 1.5 ਬਿਲੀਅਨ, USAID $ 100 ਮਿਲੀਅਨ, ਅਤੇ ਫਰਾਂਸ $345 ਮਿਲੀਅਨ ਦੀ ਮਦਦ ਕਰੇਗਾ।

ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ 8.57 ਬਿਲੀਪਾਕਿਸਤਾਨ ਨੂੰ ਅੰਤਰਰਾਸ਼ਟਰੀ ਭਾਈਚਾਰੇ ਤੋਂ ਮਿਲੇਗੀ ਮਦਦ, ਹੜ੍ਹ ਰਾਹਤ ਲਈ 8.57 ਬਿਲੀਅਨ ਡਾਲਰ ਦਾ ਵਾਅਦਾਅਨ ਡਾਲਰ ਦੀ ਸਹਾਇਤਾ ਦਾ ਵਾਅਦਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ, ਵਿਸ਼ੇਸ਼ ਨੀਤੀ ਅਤੇ ਰਣਨੀਤਕ ਸੰਚਾਰ ‘ਤੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਫਾਹਦ ਹੁਸੈਨ ਨੇ ਸੰਯੁਕਤ ਰਾਸ਼ਟਰ ਮੁਖੀ ਦੇ ਹਵਾਲੇ ਨਾਲ ਕਿਹਾ ਕਿ ਜੇਨੇਵਾ ਕਾਨਫਰੰਸ ਵਿਚ ਲਗਭਗ 7.2 ਬਿਲੀਅਨ ਡਾਲਰ ਦੀ ਸਹਾਇਤਾ ਨਿਰਧਾਰਤ ਕੀਤੀ ਗਈ ਹੈ। ਜਨੇਵਾ ਅਤੇ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਦੁਆਰਾ ਸਾਂਝੇ ਤੌਰ ‘ਤੇ ਆਯੋਜਿਤ ਇਸ ਕਾਨਫਰੰਸ ਦਾ ਉਦੇਸ਼ ਹੜ੍ਹ ਪ੍ਰਭਾਵਿਤ ਪਾਕਿਸਤਾਨ ਦੇ ਮੁੜ ਵਸੇਬੇ ਅਤੇ ਪੁਨਰ ਨਿਰਮਾਣ ਲਈ ਫੰਡ ਇਕੱਠਾ ਕਰਨਾ ਹੈ। ਗੁਟੇਰੇਸ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਪਾਕਿਸਤਾਨ ਨੂੰ ਹੜ੍ਹਾਂ ਤੋਂ ਉਭਰਨ ਵਿੱਚ ਮਦਦ ਕਰਨ ਲਈ ਭਾਰੀ ਨਿਵੇਸ਼ ਕਰਨ ਲਈ ਕਿਹਾ।

Share this Article
Leave a comment