ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 18 ਸਾਲਾਂ ਬਾਅਦ ਪਤਨੀ ਨੂੰ ਤਲਾਕ ਦੇਣ ਦਾ ਕੀਤਾ ਐਲਾਨ

Rajneet Kaur
2 Min Read

ਨਿਊਜ਼ ਡੈਸਕ: ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ  18 ਸਾਲ ਬਾਅਦ ਆਪਣੀ ਪਤਨੀ ਸੋਫੀ ਗਰੇਗੋਇਰ ਟਰੂਡੋ ਨੂੰ ਤਲਾਕ ਦੇਣ ਜਾ ਰਹੇ ਹਨ। ਇਨ੍ਹੀਂ ਦਿਨੀਂ ਸੋਫੀ ਆਪਣੇ ਹੋਮ ਟਾਊਨ ਕਿਊਬਿਕ ‘ਚ ਰਹਿ ਰਹੀ ਹੈ।ਉਹ ਕਦੇ ਟੀਵੀ ਰਿਪੋਰਟਰ ਸੀ। ਦੋਵਾਂ ਦੇ 3 ਬੱਚੇ ਹਨ। ਉਸਨੇ ਅਤੇ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ‘ਤੇ ਅਧਿਕਾਰਤ ਘੋਸ਼ਣਾ ਕੀਤੀ। ਇਸ ਐਲਾਨ ਤੋਂ ਬਾਅਦ ਕੈਨੇਡਾ ਵਿੱਚ ਦੋਵਾਂ ਦੇ ਭਵਿੱਖ ਨੂੰ ਲੈ ਕੇ ਕਈ ਚਰਚਾਵਾਂ ਚੱਲ ਰਹੀਆਂ ਹਨ।

ਜਸਟਿਨ ਟਰੂਡੋ ਅਤੇ ਸੋਫੀ  ਦੋਵੇਂ ਬਚਪਨ ਦੇ ਦੋਸਤ ਹਨ। ਸੋਫੀ ਜਸਟਿਨ ਟਰੂਡੋ ਦੀ ਫਾਈ ਮਿਸ਼ੇਲ ਦੀ ਕਲਾਸ ਵਿੱਚ ਪੜ੍ਹਦੀ ਸੀ। ਬਚਪਨ ਤੋਂ ਹੀ ਦੋਹਾਂ ਦਾ ਇੱਕ ਦੂਜੇ ਦੇ ਘਰ ਆਉਣਾ-ਜਾਣਾ ਸੀ। ਟਰੂਡੋ(51) ਅਤੇ ਸੋਫੀ ਗ੍ਰੈਗੋਇਰ ਟਰੂਡੋ (48) ਦਾ ਮਈ 2005 ਵਿੱਚ ਵਿਆਹ ਹੋਇਆ ਸੀ। ਦੋਵਾਂ ਦੇ ਕੁੱਲ 3 ਬੱਚੇ ਹਨ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੱਖ ਹੋਣ ਦਾ ਐਲਾਨ ਕੀਤਾ ਹੈ। ਉਸ ਨੇ ਲਿਖਿਆ, ‘ਸੋਫੀ  ਅਤੇ ਮੈਂ ਤੁਹਾਡੇ ਨਾਲ ਇਹ ਸੱਚ ਸਾਂਝਾ ਕਰਨਾ ਚਾਹੁੰਦੇ ਹਾਂ। ਕਈ ਮੁਸ਼ਕਲ ਅਤੇ ਤਰਕਪੂਰਨ ਵਿਚਾਰ-ਵਟਾਂਦਰੇ ਤੋਂ ਬਾਅਦ, ਮੈਂ ਅਤੇ ਸੋਫੀ ਨੇ ਵੱਖ ਹੋਣ ਦਾ ਫੈਸਲਾ ਕੀਤਾ ਹੈ। ਇਸ ਦੇ ਬਾਵਜੂਦ ਅਸੀਂ ਹਮੇਸ਼ਾ ਇੱਕ ਨਜ਼ਦੀਕੀ ਪਰਿਵਾਰ ਵਾਂਗ ਰਹਾਂਗੇ ਅਤੇ ਇੱਕ ਦੂਜੇ ਦਾ ਸਤਿਕਾਰ ਕਰਦੇ ਰਹਾਂਗੇ। ਉਸਨੇ ਸਾਰਿਆਂ ਨੂੰ ਆਪਣੀ ਅਤੇ ਬੱਚਿਆਂ ਦੀ ਨਿੱਜਤਾ ਦਾ ਸਨਮਾਨ ਕਰਨ ਦੀ ਅਪੀਲ ਵੀ ਕੀਤੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment