ਤਾਲਿਬਾਨ ਨੇ ਗਜ਼ਨੀ ’ਤੇ ਕੀਤੀ ਚੜ੍ਹਾਈ, ਅਫਗਾਨਿਸਤਾਨ ਦੇ ਤੀਸਰੇ ਸਭ ਤੋਂ ਵੱਡੇ ਸ਼ਹਿਰ ‘ਤੇ ਕੀਤਾ ਕਬਜ਼ਾ

TeamGlobalPunjab
2 Min Read

ਕਾਬੁਲ: ਅਫਗਾਨਿਸਤਾਨ ‘ਚ ਤਾਲਿਬਾਨ ਦੇ ਲੜਾਕੇ ਉੱਥੋਂ ਦੇ 60 ਫੀਸਦ ਤੋਂ ਜ਼ਿਆਦਾ ਇਲਾਕਿਆਂ ‘ਤੇ ਆਪਣਾ ਕਬਜ਼ਾ ਕਰ ਚੁੱਕੇ ਹਨ। ਗਜ਼ਨੀ ‘ਤੇ ਕਬਜ਼ਾ ਕਰਨ ਤੋਂ ਬਾਅਦ ਹੁਣ ਅਫਗਾਨਿਸਤਾਨ ਦੇ 10 ਸੂਬੇ ਰਾਜਧਾਨੀ ‘ਤੇ ਤਾਲਿਬਾਨ ਦਾ ਕਬਜ਼ਾ ਹੋ ਚੁੱਕਾ ਹੈ। ਅੱਤਵਾਦੀ ਸੰਗਠਨ ਹੁਣ ਤੱਕ 34 ਸੂਬਾਈ ਰਾਜਧਾਨੀਆਂ ‘ਚੋਂ 11 ‘ਤੇ ਕਬਜ਼ਾ ਕਰ ਚੁੱਕਿਆ ਹੈ। ਹੇਰਾਤ ‘ਤੇ ਕਬਜ਼ਾ ਤਾਲਿਬਾਨ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਕਾਮਯਾਬੀ ਹੈ।

ਕਾਬੁਲ ਦੇ ਦੱਖਣ-ਪੱਛਮ ’ਚ 130 ਕਿਲੋਮੀਟਰ ਦੂਰ ਗਜ਼ਨੀ ’ਚ ਅਤਿਵਾਦੀਆਂ ਨੇ ਸਫੇਦ ਝੰਡੇ ਲਹਿਰਾਏ। ਦੋ ਸਥਾਨਕ ਅਧਿਕਾਰੀਆਂ ਨੇ ਮੀਡੀਆ ਨੂੰ ਦੱਸਿਆ ਕਿ ਸ਼ਹਿਰ ਦੇ ਬਾਹਰ ਇੱਕ ਫੌਜੀ ਸੰਸਥਾ ਤੇ ਖੁਫੀਆ ਟਿਕਾਣੇ ’ਤੇ ਨਿੱਕੀ-ਮੋਟੀ ਲੜਾਈ ਅਜੇ ਵੀ ਚੱਲ ਰਹੀ ਹੈ। ਤਾਲਿਬਾਨ ਵੱਲੋਂ ਆਨਲਾਈਨ ਵੀਡੀਓ ਤੇ ਤਸਵੀਰਾਂ ਪਾਈਆਂ ਗਈਆਂ ਹਨ ਜਿਨ੍ਹਾਂ ’ਚ ਉਸ ਦੇ ਲੜਾਕੇ ਗਜ਼ਨੀ ਸੂਬੇ ਦੀ ਰਾਜਧਾਨੀ ਗਜ਼ਨੀ ’ਚ ਨਜ਼ਰ ਆ ਰਹੇ ਹਨ। ਗਜ਼ਨੀ ‘ਤੇ ਤਾਲਿਬਾਨ ਦੇ ਕਬਜ਼ੇ ਨਾਲ ਅਫਗਾਨਿਸਤਾਨ ਦੀ ਰਾਜਧਾਨੀ ਅਤੇ ਨੋਟਾ ਦੇ ਫੌਜੀ ਕਰੀਬ 20 ਸਾਲ ਪਹਿਲਾਂ ਅਫਗਾਨਿਸਤਾਨ ਆਏ ਸਨ ਅਤੇ ਉਨ੍ਹਾਂ ਨੇ ਤਾਲਿਬਾਨ ਸਰਕਾਰ ਦਾ ਤਖਤਾ ਪਲਟ ਕੀਤਾ ਸੀ।

ਖ਼ਬਰ ਏਜੰਸੀ ਏਐਫਪੀ ਦੇ ਮੁਤਾਬਕ, ਕਤਰ ‘ਚ ਅਫਗਾਨਿਸਤਾਨ ਸਰਕਾਰ ਵੱਲੋਂ ਵਾਰਤਾਕਾਰਾਂ ਨੇ ਯੁੱਧਗ੍ਰਸਤ ਦੇਸ਼ਾਂ ‘ਚ ਲੜਾਈ ਖਤਮ ਕਰਨ ਦੇ ਇਵਜ਼ ‘ਚ ਉਸ ਨੂੰ ਸੱਤਾ ‘ਚ ਹਿੱਸੇਦਾਰੀ ਦਾ ਪ੍ਰਸਤਾਵ ਦਿੱਤਾ ਹੈ।

ਗਜ਼ਨੀ ਸੂਬੇ ਦੇ ਕੌਂਸਲ ਮੈਂਬਰ ਅਮਾਨੁੱਲ੍ਹਾ ਕਾਮਰਾਨੀ ਨੇ ਦੱਸਿਆ ਕਿ ਸ਼ਹਿਰ ਦੇ ਬਾਹਰ ਬਣੇ ਦੋ ਟਿਕਾਣੇ ਹੁਣ ਵੀ ਸਰਕਾਰੀ ਦਸਤਿਆਂ ਦੇ ਕਬਜ਼ੇ ਹੇਠ ਹਨ। ਇਸੇ ਵਿਚਾਲੇ ਅਫ਼ਗਾਨਿਸਤਾਨ ਦੇ ਸਭ ਤੋਂ ਵੱਡੇ ਸ਼ਹਿਰਾਂ ’ਚੋਂ ਇੱਕ ਲਸ਼ਕਰਗਾਹ ’ਚ ਲੜਾਈ ਤੇਜ਼ ਹੋ ਗਈ ਹੈ। ਹੇਲਮੰਡ ਤੋਂ ਸੰਸਦ ਮੈਂਬਰ ਨਸੀਮਾ ਨਿਆਜ਼ੀ ਨੇ ਦੱਸਿਆ ਕਿ ਬੀਤੇ ਦਿਨ ਆਤਮਘਾਤੀ ਕਾਰ ਬੰਬ ਹਮਲੇ ’ਚ ਰਾਜਧਾਨੀ ਦੇ ਖੇਤਰੀ ਪੁਲਿਸ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਇਆ ਗਿਆ।

- Advertisement -

ਅਮਰੀਕੀ ਫੌਜ ਦਾ ਤਾਜ਼ਾ ਫੌਜ ਖੁਫੀਆ ਮੁਲਾਂਕਣ ਦੱਸਦਾ ਹੈ ਕਿ ਕਾਬੁਲ 30 ਦਿਨ ਦੇ ਅੰਦਰ ਕੱਟੜਪੰਥੀਆਂ ਦੇ ਦਬਾਅ ‘ਚ ਆ ਸਕਦਾ ਹੈ ਅਤੇ ਮੌਜੂਦਾ ਸਥਿਤੀ ਬਣੀ ਰਹੀ ਤਾਂ ਕੁਝ ਹੀ ਮਹੀਨਿਆਂ ‘ਚ ਪੂਰੇ ਦੇਸ਼ ‘ਤੇ ਕੰਟਰੋਲ ਹਾਸਲ ਕਰ ਸਕਦਾ ਹੈ।

Share this Article
Leave a comment