ਅਮਰੀਕਾ ‘ਚ ਭਾਰਤੀ ਨਾਗਰਿਕ ‘ਤੇ ਧੋਖਾਧੜੀ ਦਾ ਮਾਮਲਾ ਦਰਜ, 14 ਮਹੀਨੇ ਦੀ ਕੈਦ

TeamGlobalPunjab
2 Min Read

ਵਾਸ਼ਿੰਗਟਨ : ਅਮਰੀਕਾ ‘ਚ ਭਾਰਤੀ ਨਾਗਰਿਕ ‘ਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ।  ਸੀਏਟਲ ਦੀ ਅਦਾਲਤ ਨੇ  ਅਰੂਣ ਕੁਮਾਰ ਸਿੰਘਲ (42)  ਨੂੰ 8 ਲੱਖ ਡਾਲਰ ਦੀ ਧੋਖਾਧੜੀ ਕਰਨ ਦੇ ਜ਼ੁਰਮ ‘ਚ 14 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ। ਅਮਰੀਕੀ ਕਾਰਜਕਾਰੀ ਵਕੀਲ ਟੇਸਾ ਐੱਮ ਗੋਰਮੇਨ ਨੇ ਦਸਿਆ ਕਿ ਅਰੂਣ ਕੁਮਾਰ ਦੀ ਸਜ਼ਾ ਪੂਰੀ ਹੋਣ ਦੇ ਬਾਅਦ ਉਸ ਨੂੰ ਡਿਪੋਰਟ ਕਰ ਦਿੱਤਾ ਜਾਵੇਗਾ।

ਅਮਰੀਕਾ ਦੇ ਜ਼ਿਲ੍ਹਾ ਜੱਜ ਰਿਚਰਡ ਏ ਜੋਨਸ ਨੇ 4 ਜੂਨ ਨੂੰ ਸਿੰਘਲ ਨੂੰ ਸਜ਼ਾ ਸੁਣਾਉਂਦੇ ਹੋਏ ਕਿਹਾ,”ਤੁਸੀਂ ਇਕ ਚੀਜ਼ ਲਈ ਸਭ ਕੁਝ ਦਾਅ ‘ਤੇ ਲਗਾ ਦਿੱਤਾ। ਤੁਸੀਂ ਸਿਰਫ ਇਸ ਲਈ ਰੁਕੇ ਕਿਉਂਕਿ ਕਾਨੂੰਨ ਨੇ ਤੁਹਾਨੂੰ ਫੜ ਲਿਆ ਪਰ ਉਦੋਂ ਵੀ ਤੁਸੀਂ ਝੂਠ ਬੋਲਣਾ ਅਤੇ ਧੋਖਾ ਦੇਣਾ ਜਾਰੀ ਰੱਖਿਆ।” ਮਾਮਲੇ ਦੇ ਵੇਰਵੇ ਮੁਤਾਬਕ ਸਿੰਘਲ 2014 ਵਿਚ ‘ਸਪੇਸਲੈਬਸ ਹੈਲਥਕੇਅਰ ਇੰਕ’ ਵਿਚ ‘ਗਲੋਬਲ ਪ੍ਰੋਡਕਟ ਸਪੋਰਟ’ ਵਿਭਾਗ ਦਾ ਨਿਰਦੇਸ਼ਕ ਸੀ। ਉਸ ਨੂੰ ਵਰਤੇ ਗਏ ਉਪਕਰਨਾਂ ਨੂੰ ਵੇਚਣ ਦੇ ਕੰਮ ਦਾ ਇੰਚਾਰਜ ਬਣਾਇਆ ਗਿਆ ਸੀ।

ਸੰਘੀ ਵਕੀਲਾਂ ਨੇ ਦੋਸ਼ ਲਗਾਇਆ ਕਿ ਜ਼ਿਆਦਾ ਬੋਲੀ ਲਗਾਉਣ ਵਾਲੀ ਕੰਪਨੀਆਂ ਨੂੰ ਉਪਕਰਨ ਵੇਚਣ ਦੀ ਬਜਾਏ ਸਿੰਘਲ ਨੇ ਟੈਕਸਾਸ ਦੀ ਇਕ ਕੰਪਨੀ ਤੋਂ ਬਹੁਤ ਘੱਟ ਕੀਮਤ ‘ਤੇ  ਬੋਲੀ ਲਗਾ ਕੇ ਉਪਕਰਨ ਉਸ ਨੂੰ ਵੇਚੇ। ਇਸ ਮਗਰੋਂ ਉਸ ਨੇ ਆਪਣੀ ਬਣਾਈ ਇਕ ਮਾਸਕ ਕੰਪਨੀ ਜ਼ਰੀਏ 10 ਫੀਸਦੀ ਵੱਧ ਲਾਭ ‘ਤੇ ਇਹ ਉਪਕਰਨ ਟੈਕਸਾਸ ਦੀ ਕੰਪਨੀ ਤੋਂ ਖਰੀਦੇ ਅਤੇ ਮਿਨੇਸੋਟਾ ਦੀ ਇਕ ਕੰਪਨੀ ਨੂੰ ਵੱਧ ਕੀਮਤ ਵਿਚ  ਉਪਕਰਨ ਵੇਚੇ। ਅਦਾਲਤ ਦੇ ਦਸਤਾਵੇਜ਼ਾਂ ਮੁਤਾਬਕ ਸਿੰਘਲ ਨੇ ਇਸ ਤਰ੍ਹਾਂ 780,000 ਡਾਲਰ ਤੋਂ ਵੱਧ ਦਾ ਲਾਭ ਕਮਾਇਆ। ਇਹ ਪੂਰੀ ਘਟਨਾ ਸਿੰਘਲ ਨੂੰ ਕੰਪਨੀ ਵੱਲੋਂ ਦਿੱਤੇ ਗਏ ਫੋਨ ‘ਤੇ ਆਏ ਸੰਦੇਸ਼ਾਂ ਵਿਚ ਸਾਹਮਣੇ ਆਈ। ਇਸ ਤੋਂ ਬਾਅਦ ਕੰਪਨੀ ਨੇ ਸਿੰਘਲ ਨੂੰ ਕੰਮ ਤੋਂ ਕੱਢ ਦਿੱਤਾ ਅਤੇ ਸਨੋਕਵਾਲਸੀ ਪੁਲਿਸ ਵਿਭਾਗ ਵਿਚ ਇਸ ਸੰਬੰਧ ਵਿਚ ਸ਼ਿਕਾਇਤ ਦਰਜ ਕਰਾਈ।

Share this Article
Leave a comment