ਪਾਕਿ ਨੇ ਅੱਤਵਾਦੀ ਸੰਗਠਨਾ ਵਿਰੁੱਧ ਨਹੀਂ ਕੀਤੀ ਕੋਈ ਕਾਰਵਾਈ? ਹੁਣ ਹੋਵੇਗੀ ਵੱਡੀ ਕਾਰਵਾਈ? ਰਿਪੋਰਟ

TeamGlobalPunjab
2 Min Read

ਅੱਤਵਾਦ ਦੇ ਮੁੱਦੇ ‘ਤੇ ਚਾਰੇ ਪਾਸਿਓਂ ਘਿਰੇ ਗੁਆਂਢੀ ਮੁਲਕ ਪਾਕਿਸਤਾਨ ਦੇ ਸਾਹਮਣੇ ਹੁਣ ਇੱਕ ਨਵਾਂ ਸੰਕਟ ਆ ਗਿਆ ਹੈ। ਜਾਣਕਾਰੀ ਮੁਤਾਬਿਕ ਫਾਇਨੇਂਸ਼ਿਅਲ ਟਾਸਕ ਫੋਰਸ ਨਾਲ ਸਬੰਧਤ ਏਸ਼ੀਆ ਪੈਸੀਫਿਕ ਗਰੁੱਪ (ਏਪੀਜੀ) ਨੇ ਇਹ ਮੰਨਿਆ ਹੈ ਕਿ ਪਾਕਿਸਤਾਨ ਨੇ ਯੂ ਐਨ ਐਸ ਸੀ ਆਰ 1267 ਦੇ ਪ੍ਰਬੰਧਾ ਨੂੰ ਊਚਿਤ ਢੰਗ ਨਾਲ ਲਾਗੂ ਨਹੀਂ ਕੀਤਾ।  ਪਾਕਿਸਤਾਨ ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ ਸੱਯਦ ਸਮੇਤ ਦੂਜੇ ਅੱਤਵਾਦੀਆਂ ਦੇ ਖਿਲਾਫ ਕਾਰਵਾਈ ਕਰਨ ‘ਚ ਨਾਕਾਮ ਰਿਹਾ ਹੈ। ਅਜਿਹੇ ਵਿੱਚ ਕਿਹਾ ਜਾ ਰਿਹਾ ਹੈ ਕਿ ਅਗਲੇ ਹਫਤੇ ਪੈਰਿਸ ‘ਚ ਹੋਣ ਵਾਲੀ ਬੈਠਕ ਦੌਰਾਨ ਉਸ(ਪਾਕਿ)  ਨੂੰ ਗ੍ਰੇ ਲਿਸਟ ਤੋਂ ਹਟਾ ਕੇ ਬਲੈਕ ਲਿਸਟ ‘ਚ ਸ਼ਾਮਲ ਕੀਤਾ ਜਾ ਸਕਦਾ ਹੈ।

ਜਾਣਕਾਰੀ ਮੁਤਾਬਿਕ ਏਪੀਜੀ ਨੇ ਸ਼ਨੀਵਾਰ ਨੂੰ ਜਾਰੀ ਕੀਤੀ 228 ਪੇਜ਼ ਦੀ ਇੱਕ ਰਿਪੋਰਟ ਵਿੱਚ ਕਿਹਾ ਹੈ ਕਿ ਪਾਕਿ 40 ਵਿੱਚੋਂ 32 ਪੈਰਾਮੀਟਰ ‘ਤੇ ਨਾਕਾਮ ਰਿਹਾ ਹੈ। ਪਾਕਿਸਤਾਨ ਨੂੰ ਆਈਐਸਆਈ, ਅਲਕਾਇਦਾ, ਜਮਾਤ-ਉਦ-ਦਾਵਾ, ਜੈਸ਼-ਏ-ਮੁਹੰਮਦ, ਸਮੇਤ ਕਈ ਹੋਰ ਅੱਤਵਾਦੀ ਸੰਗਠਨਾਂ ਦੇ ਖਿਲਾਫ  ਮਨੀਲਾਂਡਰਿੰਗ ਅਤੇ ਅੱਤਵਾਦੀ  ਫੰਡਿੰਗ ਦੇ ਮਾਮਲੇ ਦੀ ਪਹਿਚਾਨ ਕਰਕੇ ਤੁਰੰਤ ਉਸ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਸੀ ਪਰ ਅਜਿਹਾ ਨਹੀਂ ਹੋਇਆ।

 ਏਪੀਜੀ ਦੀ ਰਿਪੋਰਟ ਵਿੱਚ ਪਾਕਿਸਤਾਨ ਨੂੰ ਬਲੈਕ ਲਿਸਟ ਵਿੱਚ ਸ਼ਾਮਲ ਕਰਨ ਦੀ ਗੱਲ ਕਹੀ ਗਈ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪਾਕਿਸਤਾਨ ਨੂੰ ਇਸ ਤੋਂ ਪਹਿਲਾਂ ਜੂਨ 2018 ਵਿੱਚ ਗ੍ਰੇ ਲਿਸਟ ਵਿੱਚ ਸ਼ਾਮਲ ਕੀਤਾ ਗਿਆ ਸੀ ਅਤੇ ਉਸ ਸਮੇਂ ਪਾਕਿ ਨੂੰ 15 ਮਹੀਨਿਆਂ ਦੀ ਡੈਡ ਲਾਈਨ ਵੀ ਦਿੱਤੀ ਗਈ ਸੀ ਜਿਹੜੀ ਕਿ ਸਤੰਬਰ ਵਿੱਚ ਖਤਮ ਹੋ ਗਈ ਹੈ। ਜਾਣਕਾਰੀ ਮੁਤਾਬਿਕ ਬਲੈਕ ਲਿਸਟ ਵਿੱਚ ਸ਼ਾਮਲ ਹੋਣ ਨਾਲ ਪਾਕਿਸਤਾਨ ਨੂੰ ਬਹੁਤ ਵੱਡਾ ਝਟਕਾ ਲੱਗੇਗਾ ਕਿਉਂਕਿ ਅੰਤਰਰਾਸ਼ਟਰੀ ਮੁਦਰਾ ਫੰਡ, ਵਿਸ਼ਵ ਬੈਂਕ ਅਤੇ ਯੂਰਪੀਅਨ ਯੂਨੀਅਨ ਉਸ ਦੀ ਵਿੱਤੀ ਸਥਿਤੀ ਨੂੰ ਹੋਰ ਘਟਾ ਸਕਦੀ ਹੈ। ਅਜਿਹੇ ਵਿੱਚ ਵਿੱਤੀ ਸੰਕਟ ਦੀ ਮਾਰ ਝੱਲ ਰਹੇ ਪਾਕਿਸਤਾਨ ਦੀ ਸਥਿਤੀ ਹੋਰ ਖਰਾਬ ਹੋ ਜਾਵੇਗੀ  ਕਿਉਂਕਿ ਐਫਟੀਐਫ ਨੇ ਪਾਕਿ ਨੂੰ ਲਗਾਤਾਰ ਗ੍ਰੇ ਲਿਸਟ ‘ਚ ਰੱਖਿਆ ਹੈ ਅਤੇ ਇਸ ਕੈਟਾਗਿਰੀ ਦੇ ਦੇਸ਼ ਨੂੰ ਕਰਜ਼ਾ ਦੇਣਾ ਜ਼ੋਖਮ ਸਮਝਿਆ ਜਾਂਦਾ ਹੈ।

Share this Article
Leave a comment