ਨਵਜੋਤ ਸਿੰਘ ਸਿੱਧੂ ਦੀ ਰਿਹਾਈ ਤੇ ਸਿਹਤਯਾਬੀ ਲਈ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਹੋਈ ਅਰਦਾਸ

Rajneet Kaur
2 Min Read

ਨਿਊਜ਼ ਡੈਸਕ: ਨਵਜੋਤ ਸਿੰਘ ਸਿੱਧੂ ਦੀ ਰਿਹਾਈ ਤੇ ਸਿਹਤਯਾਬੀ ਲਈ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਵਿਖੇ ਅਰਦਾਸ ਕੀਤੀ ਗਈ ਹੈ। ਦਸ ਦਈਏ ਕਿ ਪਟਿਆਲਾ ਦੀ ਕੇਂਦਰੀ ਜੇਲ੍ਹ ‘ਚ ਰੋਡ ਰੇਜ ਦੇ ਮਾਮਲੇ ‘ਚ ਸਾਬਕਾ ਕ੍ਰਿਕਟਰ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ  ਇਕ ਸਾਲ ਦੀ ਸਜ਼ਾ ਕੱਟ ਰਹੇ ਹਨ।

ਇਸ ਦੇ ਨਾਲ ਹੀ ਸਿੱਧੂ ਦੀ ਛੇਤੀ ਰਿਹਾਈ ਸਬੰਧੀ ਵੀ ਗੁਰੂ ਚਰਨਾਂ ‘ਚ ਅਰਦਾਸ ਕੀਤੀ ਗਈ ਹੈ। ਇਹ ਅਰਦਾਸ ਅੰਮ੍ਰਿਤਸਰ ਤੋਂ ਗਏ ਇਕ ਜੱਥੇ ‘ਚ ਸ਼ਾਮਲ ਮਹਿਲਾ ਮਨਜੀਤ ਕੌਰ ਵਲੋਂ ਕਰਵਾਈ ਗਈ, ਜੋ ਹਾਲ ਹੀ ‘ਚ ਡੇਰਾ ਬਾਬਾ ਨਾਨਕ ਰਸਤਿਓਂ ਪਾਕਿਸਤਾਨੀ ਪੰਜਾਬ ਦੇ ਨਾਰੋਵਾਲ ਜ਼ਿਲ੍ਹੇ ‘ਚ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਕੇ ਪਰਤੇ ਹਨ।ਕਰਤਾਰਪੁਰ ਸਾਹਿਬ ਲਾਂਘਾ ਖੁਲ੍ਹਵਾਉਣ ਲਈ ਸਿੱਧੂ ਦੀ ਵੱਡੀ ਭੁਮਿਕਾ ਮੰਨੀ ਜਾਂਦੀ ਹੈ।

ਉਸ ਵੇਲੇ ਦੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਨਵਜੋਤ ਸਿੱਧੂ ਸਣੇ ਸਮੁੱਚੇ ਪੰਜਾਬੀਆਂ ਵਲੋਂ ਲਾਂਘਾ ਖੋਲਣ ਬਾਬਤ ਰੱਖੀ ਮੰਗ ‘ਤੇ ਫੌਰੀ ਗੌਰ ਫਰਮਾਇਆ ਸੀ, ਜਿਸ ਕਰਕੇ ਸਿੱਖ ਭਾਈਚਾਰੇ ‘ਚ ਨਵਜੋਤ ਸਿੱਧੂ ਪ੍ਰਤੀ ਕਾਫੀ ਸਤਿਕਾਰ ਦੇਖਣ ਨੂੰ ਮਿਲਿਆ।

ਉਨ੍ਹਾਂ ਦੀ ਛੇਤੀ ਰਿਹਾਈ ਲਈ ਕਰਤਾਰਪੁਰ ਸਾਹਿਬ ਵਿਚ ਅਰਦਾਸ ਕੀਤੀ ਗਈ। ਗ੍ਰੰਥੀ ਸਿੰਘ ਅਰਦਾਸ ਕਰ ਰਹੇ ਹਨ ਕਿ ‘ਲਾਂਘਾ ਖੁਲ੍ਹਵਾਉਣ ‘ਚ ਪ੍ਰਮੁੱਖ ਭੂਮਿਕਾ ਨਿਭਾਉਣ ਵਾਲੇ ਸਿੱਧੂ ਅੱਜ ਜੇਲ੍ਹ ‘ਚ ਬੰਦ ਹਨ। ਪ੍ਰਮਾਤਮਾਂ ਉਨ੍ਹਾਂ ਨੂੰ ਚੰਗੀ ਸਿਹਤ ਬਖਸ਼ੇ ਤੇ ਜੇਲ੍ਹ ਵਿਚ ਉਹ ਤੁਰਤ ਰਿਹਾਅ ਹੋਣ।

- Advertisement -

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

 

Share this Article
Leave a comment