ਪਾਕਿਸਤਾਨ ਨੂੰ ਵੱਡਾ ਝਟਕਾ, FATF ਦੀ ‘ਗ੍ਰੇ ਸੂਚੀ’ ‘ਚ ਬਣਿਆ ਰਹੇਗਾ ਪਾਕਿਸਤਾਨ

TeamGlobalPunjab
2 Min Read

ਨਿਊਜ਼ ਡੈਸਕ : ਦੁਨੀਆ ਭਰ ਦੇ ਅੱਤਵਾਦੀ ਫੰਡਾਂ ‘ਤੇ ਨਜ਼ਰ ਰੱਖਣ ਵਾਲੀ ਗਲੋਬਲ ਸੰਸਥਾ ਐੱਫਏਟੀਐੱਫ ਨੇ ਬੀਤੇ ਬੁੱਧਵਾਰ ਨੂੰ ਪਾਕਿਸਤਾਨ ਨੂੰ “ਗ੍ਰੇਅ ਸੂਚੀ” ‘ਚ ਰੱਖਣ ਦਾ ਫੈਸਲਾ ਲਿਆ ਹੈ। ਇਹ ਫੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੁਨੀਆ ਭਰ ‘ਚ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਪਾਕਿਸਤਾਨ ‘ਚ ਕਿਸੇ ਵੀ ਤਰ੍ਹਾਂ ਦੀਆਂ ਅੱਤਵਾਦੀ ਗਤੀਵਿਧੀਆਂ ਨੂੰ ਸਮਰਥਨ ਨਹੀਂ ਦਿੱਤਾ ਜਾ ਰਿਹਾ ਹੈ। ਅਜਿਹੀ ਸਥਿਤੀ ‘ਚ ਪਾਕਿਸਤਾਨ ਨੂੰ ‘ਗ੍ਰੇ ਸੂਚੀ’ ‘ਚ ਰੱਖਣਾ ਪ੍ਰਧਾਨ ਮੰਤਰੀ ਇਮਰਾਨ ਖਾਨ ਲਈ ਇੱਕ ਵੱਡੇ ਝਟਕਾ ਹੈ। ਦਰਅਸਲ ਐਫਏਟੀਐਫ ਦਾ ਮੰਨਣਾ ਹੈ ਕਿ ਪਾਕਿਸਤਾਨ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ ਵਰਗੇ ਅੱਤਵਾਦੀ ਸੰਗਠਨਾਂ ਦੀ ਅੱਤਵਾਦੀ ਫੰਡਿੰਗ ਨੂੰ ਰੋਕਣ ‘ਚ ਅਸਫਲ ਰਿਹਾ ਹੈ।

ਵਿੱਤੀ ਕਾਰਵਾਈ ਕਾਰਜ ਫੋਰਸ (ਐਫਏਟੀਐਫ) ਨੇ ਬੀਤੇ ਬੁੱਧਵਾਰ ਨੂੰ ਆਪਣੀ ਤੀਜੀ ਵੀਡੀਓ ਕਾਨਫਰੰਸਿੰਗ ‘ਚ ਇਹ ਫੈਸਲਾ ਲਿਆ। ਇਸ ਘਟਨਾਕ੍ਰਮ ਨਾਲ ਜੁੜੇ ਇੱਕ ਅਧਿਕਾਰੀ ਨੇ ਦੱਸਿਆ, ‘ਐੱਫ.ਏ.ਟੀ.ਐੱਫ. ਨੇ ਅਕਤੂਬਰ ‘ਚ ਹੋਣ ਵਾਲੀ ਅਗਲੀ ਬੈਠਕ ਤੱਕ ਪਾਕਿਸਤਾਨ ਨੂੰ ‘ਗ੍ਰੇ ਸੂਚੀ’ ‘ਚ ਰੱਖਣ ਦਾ ਫੈਸਲਾ ਲਿਆ ਹੈ। ਅਧਿਕਾਰੀ ਨੇ ਦੱਸਿਆ ਕਿ ਐੱਫ.ਏ.ਟੀ.ਐੱਫ. ਨੂੰ ਇਹ ਲੱਗਦਾ ਹੈ ਕਿ ਪਾਕਿਸਤਾਨ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਵਰਗੇ ਅੱਤਵਾਦੀ ਸੰਗਠਨਾਂ ਦੀ ਅੱਤਵਾਦੀ ਫੰਡਿੰਗ ਰੋਕਣ ‘ਚ ਅਸਫਲ ਰਿਹਾ ਹੈ ਜਿਸ ਤੋੇਂ ਬਾਅਦ ਇਸ ਮੀਟਿੰਗ ‘ਚ ਪਾਕਿਸਤਾਨ ਨੂੰ ‘ਗ੍ਰੇ ਸੂਚੀ’ ‘ਚ ਰੱਖਣ ਦਾ ਫੈਸਲਾ ਲਿਆ ਗਿਆ ਹੈ।

ਦੱਸ ਦੇਈਏ ਕਿ ਪਾਕਿਸਤਾਨ ਨੂੰ ਪਿਛਲੇ ਸਾਲ ਅਕਤੂਬਰ ਤੋਂ ਬਾਅਦ ਹੁਣ ਤੱਕ ਦੋ ਵਾਰ  ‘ਗ੍ਰੇ ਸੂਚੀ’ ‘ਚ ਵਾਧਾ ਕੀਤਾ ਗਿਆ ਹੈ। ਦਰਅਸਲ ਮਹਾਮਾਰੀ ਦਾ ਹਵਾਲਾ ਦਿੰਦੇ ਹੋਏ ਐਫਏਟੀਐਫ ਨੇ ਇਸ ਵਾਰ ਉਨ੍ਹਾਂ ਸਾਰੇ ਦੇਸ਼ਾਂ ਨੂੰ ‘ਗ੍ਰੇ ਸੂਚੀ’ ‘ਚ ਰੱਖਿਆ ਹੈ ਜੋ ਪਹਿਲਾਂ ਤੋਂ ਹੀ ਇਸ ਸੂੁਚੀ ‘ਚ ਸ਼ਾਮਲ ਸਨ। ਉੱਥੇ ਹੀ ਜਿਹੜੇ ਦੇਸ਼ ਪਹਿਲਾਂ ਹੀ ‘ਬਲੈਕ ਸੂਚੀ’ ‘ਚ ਸਨ ਉਨ੍ਹਾਂ ਨੂੰ ਵੀ ਉਸੇ ਸੂਚੀ ‘ਚ ਰੱਖਿਆ ਗਿਆ ਹੈ।

Share this Article
Leave a comment