ਇਸਲਾਮਾਬਾਦ :ਪਾਕਿਸਤਾਨੀ ਫ਼ੌਜ ਭਾਰਤੀ ਫ਼ੌਜ ਦਾ ਮੁਕਾਬਲਾ ਨਹੀਂ ਕਰ ਸਕਦੀ । ਇਸ ਦੇ ਨਾਲ ਹੀ ਪਾਕਿਸਤਾਨੀ ਫ਼ੌਜ ਕੋਲ ਭਾਰਤ ਨਾਲ ਲੜਨ ਲਈ ਗੋਲਾ ਬਾਰੂਦ ਅਤੇ ਆਰਥਿਕ ਸ਼ਕਤੀ ਦੀ ਕਮੀ ਹੈ। ਇਹ ਸਾਰੀ ਜਾਣਕਾਰੀ ਪਾਕਿਸਤਾਨ ਦੇ ਸਾਬਕਾ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਦਿਤੀ ਹੈ । ਉਨ੍ਹਾਂ ਵਲੋਂ ਇਸ ਗੱਲ ਦਾ ਜ਼ਿਕਰ ਬ੍ਰਿਟੇਨ ਸਥਿਤ ਪਾਕਿਸਤਾਨੀ ਮੀਡੀਆ ‘ਯੂਕੇ 44’ ਦੇ ਦੋ ਸੀਨੀਅਰ ਪੱਤਰਕਾਰਾਂ ਹਾਮਿਦ ਮੀਰ ਅਤੇ ਨਸੀਮ ਜ਼ਾਹਰਾ ਦੇ ਸ਼ੋਅ ‘ਚ ਕੀਤਾ ਗਿਆ ਸੀ।
ਜਨਰਲ ਬਾਜਵਾ ਨੇ 2021 ਵਿੱਚ ਉਨ੍ਹਾਂ ਨੂੰ ਦੱਸਿਆ ਸੀ ਕਿ ਉਹ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਗੁਪਤ ਗੱਲਬਾਤ ਕਰ ਰਹੇ ਹਨ। ਦੋਹਾਂ ਦੀ ਵਿਚਾਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਾਕਿਸਤਾਨ ਯਾਤਰਾ ਦੀ ਸੰਭਾਵਨਾ ਬਾਰੇ ਗੱਲ ਹੋ ਰਹੀ ਸੀ। ਦੋਵਾਂ ਦੇਸ਼ਾਂ ਵਿਚਾਲੇ 2021 ਵਿਚ ਐਲਾਨੀ ਜੰਗਬੰਦੀ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯਾਤਰਾ ਹੋ ਸਕਦੀ ਸੀ।
ਪਾਕਿਸਤਾਨੀ ਪੱਤਰਕਾਰਾਂ ਨੇ ਦੱਸਿਆ ਕਿ ਜਨਰਲ ਬਾਜਵਾ ਨੇ ਪਾਕਿਸਤਾਨ ਦੇ ਫੌਜੀ ਕਮਾਂਡਰਾਂ ਦੀ ਮੀਟਿੰਗ ‘ਚ ਸਪਸ਼ਟ ਰੂਪ ਵਿਚ ਕਿਹਾ ਸੀ ਕਿ ਪਾਕਿਸਤਾਨੀ ਫ਼ੌਜ ਦਾ ਭਾਰਤੀ ਫ਼ੌਜ ਨਾਲ ਕੋਈ ਮੁਕਾਬਲਾ ਨਹੀਂ ਹੈ। ਪੁਰਾਣੇ ਟੈਂਕ ਜੰਗ ‘ਚ ਵਰਤੋਂ ਲਾਇਕ ਨਹੀਂ ਹਨ ਅਤੇ ਉਨ੍ਹਾਂ ਕੋਲ ਲੋੜੀਂਦੀ ਮਾਤਰਾ ਵਿਚ ਗੋਲਾ ਬਾਰੂਦ ਅਤੇ ਡੀਜ਼ਲ ਵੀ ਨਹੀਂ ਹੈ। ਜੋ ਜੰਗ ਵਿਚ ਹਥਿਆਰ ਹੋਣੇ ਚਾਹੀਦੇ ਹਨ ਉਹ ਪਾਕਿਸਤਾਨ ਕੋਲ ਨਹੀ ਹਨ। ਜਿਸ ਕਰਕੇ ਪਾਕਿਸਤਾਨ ਭਾਰਤ ਦਾ ਮੁਕਾਬਲਾ ਨਹੀਂ ਕਰ ਸਕਦਾ। ਇਸ ਲਈ ਪਹਿਲਾਂ ਹੀ ਪਿਛਾਂਹ ਹੋ ਜਾਣਾ ਚੰਗਾ ਹੈ।
ਆਪਣੀ ਇੰਟਰਵਿਊ ਦੌਰਾਨ ਪਾਕਿਸਤਾਨੀ ਪੱਤਰਕਾਰਾਂ ਨੇ ਦੱਸਿਆ ਕਿ ਜਨਰਲ ਬਾਜਵਾ ਨੇ ਪਾਕਿਸਤਾਨ ਦੇ ਫੌਜੀ ਕਮਾਂਡਰਾਂ ਦੀ ਮੀਟਿੰਗ ‘ਚ ਸਪਸ਼ਟ ਰੂਪ ਵਿਚ ਕਿਹਾ ਸੀ ਕਿ ਪਾਕਿਸਤਾਨੀ ਫ਼ੌਜ ਦਾ ਭਾਰਤੀ ਫ਼ੌਜ ਨਾਲ ਕੋਈ ਮੁਕਾਬਲਾ ਨਹੀਂ ਹੈ। ਪੁਰਾਣੇ ਟੈਂਕ ਜੰਗ ‘ਚ ਵਰਤੋਂ ਲਾਇਕ ਨਹੀਂ ਹਨ ਅਤੇ ਉਨ੍ਹਾਂ ਕੋਲ ਲੋੜੀਂਦੀ ਮਾਤਰਾ ਵਿਚ ਗੋਲਾ ਬਾਰੂਦ ਅਤੇ ਡੀਜ਼ਲ ਵੀ ਨਹੀਂ ਹੈ। ਬਾਰੂਦ ਤੋਂ ਬਿਨ੍ਹਾਂ ਜੰਗ ਵਿੱਚ ਜਾਣਾ ਅਸੰਭਵ ਹੈ।
- Advertisement -
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.