ਕੈਨੇਡਾ ਦੀ ਅਨੁਪ੍ਰੀਤ ਕੌਰ ਦਾ ਦਾਅਵਾ, ਭਾਰਤ ‘ਚ 9 ਲੱਖ ਖਰਚ ਕੇ ਵੀ ਮੈਰਿਜ ਸਰਟੀਫਿਕੇਟ ਲਈ ਸਵਾ ਸਾਲ ਤੋਂ ਖਾ ਰਹੀ ਧੱਕੇ

TeamGlobalPunjab
2 Min Read

ਗਵਾਲੀਅਰ: ਇੱਕ ਐਨਆਰਆਈ ਔਰਤ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਵਿਆਹ ਦਾ ਸਰਟੀਫਿਕੇਟ ਲੈਣ ਲਈ 9 ਲੱਖ ਰੁਪਏ ਵਿਅਰਥ ਖਰਚ ਕੀਤੇ ਹਨ, ਇਸ ਪ੍ਰਕਿਰਿਆ ਵਿੱਚ ਤਿੰਨ ਵਾਰ ਭਾਰਤ ਆਉਣਾ ਪਿਆ ਕਿਉਂਕਿ ਵਿਆਹ ਦੇ ਸਵਾ ਸਾਲ ਬਾਅਦ ਵੀ ਉਸ ਨੂੰ ਮੈਰਿਜ ਸਰਟੀਫਿਕੇਟ ਨਸੀਬ ਨਹੀਂ ਹੋਇਆ ਹੈ। ਅਨੁਪ੍ਰੀਤ ਕੌਰ (40), ਜਿਸ ਦਾ ਪਿਛਲੇ ਸਾਲ ਗਵਾਲੀਅਰ ਦੇ ਇੱਕ ਗੁਰਦੁਆਰੇ ਵਿੱਚ 26 ਸਾਲਾ ਸ਼ੈੱਫ ਨਵਜੋਤ ਸਿੰਘ ਰੰਧਾਵਾ ਨਾਲ ਵਿਆਹ ਹੋਇਆ ਸੀ। ਅਨੁਪ੍ਰੀਤ ਦੀ 4 ਮਹੀਨਿਆਂ ਦੀ ਧੀ ਵੀ ਹੈ। ਅਨੁਪ੍ਰੀਤ ਦਾ ਦੋਸ਼ ਹੈ ਕਿ ਉਸ ਕੋਲ ਸਾਰੇ ਕਾਗਜ਼ ਕੰਪਲੀਟ ਹਨ ਫਿਰ ਵੀ ਕਲੈਕਟਰ ਦੇ ਦਫਤਰ ਵਿਚ ਤਾਇਨਾਤ ਅਫਸਰ ਮੈਰਿਜ ਸਰਟੀਫਿਕੇਟ ਬਣਾਉਣ ਲਈ ਪੈਸੇ ਮੰਗ ਰਹੇ ਹਨ। 

ਜ਼ਿਲ੍ਹਾ ਕੁਲੈਕਟਰ ਕੌਸ਼ਲੇਂਦਰ ਵਿਕਰਮ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਐਨਆਰਆਈ ਔਰਤ ਨੂੰ ਮਦਦ ਦਾ ਭਰੋਸਾ ਦਿੱਤਾ ਹੈ।ਨਵਜੋਤ ਸਿੰਘ ਰੰਧਾਵਾ ਦੀ ਪਤਨੀ ਅਨੂਪ੍ਰੀਤ ਕੌਰ ਬਰਾੜ ਕੈਨੇਡਾ ਦੀ ਨਾਗਿਰਕ ਹੈ। ਉਸ ਨੇ ਦਸੰਬਰ 2020 ਵਿਚ ਗਵਾਲੀਅਰ ਕਲੈਕਟਰ ਦੀ ਮੈਰਿਜ ਬ੍ਰਾਂਚ ਵਿਚ ਵਿਆਹ ਰਜਿਸਟਰਡ ਕਰਵਾਉੁਣ ਅਤੇ ਮੈਰਿਜ ਸਰਟੀਫਿਕੇਟ ਲੈਣ ਲਈ ਅਪਲਾਈ ਕੀਤਾ ਸੀ ਤੇ ਇਸ ਲਈ ਉਹ ਹੁਣ ਤੱਕ 9 ਲੱਖ ਰੁਪਏ ਵੀ ਖਰਚ ਚੁੱਕੀ ਹੈ ਪਰ ਅਜੇ ਤੱਕ ਉਸ ਨੂੰ ਸਰਟੀਫਿਕੇਟ ਨਹੀਂ ਮਿਲਿਆ।

ਅਨੁਪ੍ਰੀਤ ਨੇ ਕਿਹਾ ਕਿ ਉਸ ਸਵਾ ਸਾਲ ਤੋਂ ਮੈਰਿਜ ਸਰਟੀਫਿਕੇਟ ਲਈ ਗਵਾਲੀਅਰ ਕਲੈਕਟਰ ਦੇ ਚੱਕਰ ਕੱਟ ਰਹੀ ਹੈ। ਇਸ ਦੌਰਾਨ 3 ਐੱਸ. ਡੀ. ਐੱਮ. ਬਦਲ ਚੁੱਕੇ ਹਨ ਪਰ ਮੈਰਿਜ ਸਰਟੀਫਿਕੇਟ ਅੱਜ ਤੱਕ ਨਹੀਂ ਬਣਿਆ।

Share this Article
Leave a comment