ਨਿਊਜ਼ ਡੈਸਕ : ਅਜਵਾਇਣ ਦੀ ਵਰਤੋਂ ਮਸਾਲੇ ਦੇ ਰੂਪ ਵਿਚ ਹਰ ਰਸੋਈ ਵਿਚ ਕੀਤੀ ਜਾਂਦੀ ਹੈ। ਇਹ ਖਾਣੇ ਦਾ ਸਵਾਦ ਵਧਾਉਂਦੀ ਹੈ, ਨਾਲ ਹੀ ਸਿਹਤ ਨਾਲ ਜੁੜੀਆਂ ਕਈ ਪ੍ਰੇਸ਼ਾਨੀਆਂ ਨੂੰ ਦੂਰ ਕਰਦੀ ਹੈ। ਆਓ ਜਾਣਦੇ ਹਾਂ ਅਜਵਾਇਣ ਦੇ ਅਣਗਿਣਤ ਫਾਇਦਿਆਂ ਬਾਰੇ…
ਗੁਰਦੇ ਦੀ ਪਥਰੀ
ਗੁਰਦੇ ਦੀ ਪੱਥਰੀ ਦੇ ਇਲਾਜ ਲਈ ਅਜਵਾਇਣ ਬਹੁਤ ਲਾਭਕਾਰੀ ਹੈ। ਅਜਵਾਇਣ, ਸ਼ਹਿਦ ਅਤੇ ਸਿਰਕੇ ਦਾ ਲਗਾਤਾਰ 15 ਦਿਨ ਤੱਕ ਸੇਵਨ ਕਰਨ ਨਾਲ ਫਾਇਦਾ ਮਿਲਦਾ ਹੈ।
- Advertisement -
ਅਸਥਮਾ
ਅਸਥਮਾ ਦੇ ਇਲਾਜ ਲਈ ਵੀ ਅਜਵਾਇਣ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ। ਰੋਜ਼ਾਨਾ ਦਿਨ ਵਿਚ 2 ਵਾਰ ਅਜਵਾਇਣ ਨਾਲ ਗੁੜ ਦਾ ਸੇਵਨ ਕਰਨ ਨਾਲ ਲਾਭ ਮਿਲਦਾ ਹੈ।
ਮੁਹਾਸਿਆਂ ਦੇ ਨਿਸ਼ਾਨ
ਇੱਕ ਛੋਟਾ ਚਮਚ ਅਜਵਾਇਣ ਦਾ ਪਾਊਡਰ ਅਤੇ ਇੱਕ ਵੱਡਾ ਚਮਚ ਦਹੀਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਕੇ ਇਸ ਦਾ ਪੇਸਟ ਬਣਾ ਲਓ। ਇਸ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ ‘ਤੇ ਅੱਧੇ ਘੰਟੇ ਲਈ ਲਗਾਓ। ਇਸ ਤੋਂ ਬਾਅਦ ਇਸ ਨੂੰ ਤਾਜ਼ੇ ਪਾਣੀ ਨਾਲ ਧੋ ਲਓ।
ਬਦਹਜ਼ਮੀ
- Advertisement -
ਖਾਣਾ ਖਾਣ ਤੋਂ ਬਾਅਦ ਭਾਰਾਪਨ ਹੋਣ ‘ਤੇ ਇਕ ਚਮਚ ਅਜਵਾਇਣ ਨੂੰ ਚੁਟਕੀ ਭਰ ਅਦਰਕ ਦੇ ਪਾਊਡਰ ਨਾਲ ਖਾਣ ਨਾਲ ਫਾਇਦਾ ਮਿਲਦਾ ਹੈ।
ਕਬਜ਼
ਕਈ ਲੋਕਾਂ ਨੂੰ ਪੇਟ ਸਬੰਧੀ ਸਮੱਸਿਆਵਾਂ ਰਹਿੰਦੀਆਂ ਹਨ, ਜਿਵੇਂ ਕਿ ਕਬਜ਼। ਇਸ ਦੇ ਲਈ ਰੋਜ਼ਾਨਾ ਖਾਣਾ-ਖਾਣ ਤੋਂ ਬਾਅਦ ਕੋਸੇ ਪਾਣੀ ਨਾਲ ਅੱਧਾ ਚਮਚ ਅਜਵਾਇਣ ਦਾ ਸੇਵਨ ਕਰੋ। ਇਸ ਨਾਲ ਕਬਜ਼ ਦੀ ਪ੍ਰੇਸ਼ਾਨੀ ਦੂਰ ਹੋਵੇਗੀ।
ਪੇਟ ਦਰਦ
ਪੇਟ ਦਰਦ ਤੋਂ ਪ੍ਰੇਸ਼ਾਨ ਹੋ ਤਾਂ ਅਜਵਾਇਣ ਅਤੇ ਨਮਕ ਦਾ ਸੇਵਨ ਕੋਸੇ ਪਾਣੀ ਨਾਲ ਕਰੋ। ਦਸਤ ਵਿਚ ਅਜਵਾਇਣ ਸਭ ਤੋਂ ਵਧੀਆ ਘਰੇਲੂ ਉਪਾਅ ਹੈ। 1 ਗਿਲਾਸ ਪਾਣੀ ਵਿਚ 1 ਚਮਚ ਅਜਵਾਇਣ ਪਾ ਕੇ ਉਬਾਲ ਲਓ ਅਤੇ ਇਸ ਨੂੰ ਛਾਣ ਕੇ ਠੰਡਾ ਕਰ ਲਓ। ਇਸ ਪਾਣੀ ਨੂੰ ਦਿਨ ਵਿਚ 2-3 ਵਾਰ ਪੀਣ ਨਾਲ ਦਸਤ ਠੀਕ ਹੋ ਜਾਂਦੇ ਹਨ।
ਮੌਸਮ ਵਿਚ ਬਦਲਾਅ ਕਾਰਨ ਸਰਦੀ ਅਤੇ ਜ਼ੁਕਾਮ ਹੋ ਜਾਂਦਾ ਹੈ। ਅਜਿਹੇ ਵਿਚ ਪੀਸੀ ਹੋਈ ਅਜਵਾਇਣ ਨੂੰ ਸੁੰਘਣ ਨਾਲ ਰਾਹਤ ਮਿਲਦੀ ਹੈ। ਇਹ ਮਾਈਗ੍ਰੇਨ ਵਿਚ ਵੀ ਫਾਇਦੇਮੰਦ ਹੈ।
Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.