ਪੀਰੀਅਡਸ ‘ਚ ਔਰਤਾਂ ਰੱਖਣ ਖ਼ਾਸ ਖਿਆਲ, ਕੈਲਸ਼ੀਅਮ ਨੂੰ ਦੇਣ ਭੋਜਨ ‘ਚ ਪਹਿਲ

TeamGlobalPunjab
3 Min Read

ਨਿਊਜ਼ ਡਾਸਕ – ਹਰ ਮਹੀਨੇ ਮਹਿਲਾਵਾਂ ਨੂੰ ਪੀਰੀਅਡਸ ਦੇ ਦਰਦ ਨੂੰ ਝੱਲਣਾ ਤੇ ਸਹਿਣਾ ਪੈਂਦਾ ਹੈ। ਇਸ ਸਮੇਂ ਦੇ ਦੌਰਾਨ ਕੁੱਝ ਔਰਤਾਂ ਨੂੰ ਹਲਕੇ ਦਰਦ (Cramp) ਹੁੰਦੇ ਹਨ ਤਾਂ ਕਈ ਔਰਤਾਂ ਨੂੰ ਬਹੁਤ ਜ਼ਿਆਦਾ ਦਰਦ ਤੋਂ ਗੁਜ਼ਰਨਾ ਪੈਂਦਾ ਹੈ ਜੋ ਕਿ ਸਹਿਣ ਨਹੀਂ ਹੁੰਦਾ। ਅਜਿਹੇ ਕਰੈਂਪ ਰੋਜ਼ਾਨਾ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੇ ਹਨ ਤੇ ਦਰਦ ਕਰਕੇ ਔਰਤਾਂ ਲਈ ਬਿਸਤਰੇ ਤੋਂ ਉੱਠਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਅਜਿਹੀ ਸਥਿਤੀ ‘ਚ ਜੇਕਰ ਅਸੀਂ ਕੁੱਝ ਚੀਜ਼ਾਂ ਨੂੰ ਆਪਣੀ ਖ਼ੁਰਾਕ ‘ਚ ਸ਼ਾਮਿਲ ਕਰੀਏ ਤਾਂ ਇਸ ਦਰਦ ਤੋਂ ਰਾਹਤ ਮਿਲਣ ਦੀ ਗੁੰਜਾਇਸ਼ ਹੁੰਦੀ ਹੈ। ਪੀਰੀਅਡਸ ਦੌਰਾਨ ਹੋਣ ਵਾਲੇ ਇਨ੍ਹਾਂ ਕਰੈਂਪਸ ਦੇ ਦਰਦ ਤੋਂ ਰਾਹਤ ਪਾਉਣ ਦੇ ਵਿਸ਼ੇ ‘ਤੇ ਮੁੰਬਈ ਦੀ ਮਸ਼ਹੂਰ ਨਯੁਟ੍ਰੀਸ਼ਨਿਸਟ (Nutritionist) ਪ੍ਰਿਆ ਕਥਪਾਲ ਦਾ ਵੀ ਕਹਿਣਾ ਹੈ ਕਿ ਜੇਕਰ ਔਰਤਾਂ ਆਪਣੀ ਖ਼ੁਰਾਕ  ‘ਚ ਕੁੱਝ ਚੀਜ਼ਾਂ ਨੂੰ ਸ਼ਾਮਿਲ ਕਰ ਲੈਣ ਤਾਂ ਉਹ ਇਸ ਦਰਦ ਤੋਂ ਕਾਫ਼ੀ ਰਾਹਤ ਮਹਿਸੂਸ ਕਰਨਗੀਆਂ।

ਕੇਲਾ
ਕੇਲੇ ‘ਚ ਵਿਟਾਮਿਨ ਬੀ 6 ਹੁੰਦਾ ਹੈ ਜੋ ਪੀਰੀਅਡਸ ‘ਚ ਹੋਣ ਵਾਲੇ ਦਰਦ ਤੋਂ ਰਾਹਤ ਦਿੰਦਾ ਹੈ। ਕੇਲੇ ‘ਚ ਪੋਟਾਸ਼ੀਅਮ ਵੀ ਭਰਪੂਰ ਮਾਤਰਾ ‘ਚ ਹੁੰਦਾ ਹੈ ਜੋ ਪੇਟ ਵਿੱਚ ਹੋਣ ਵਾਲੀ ਬਲੋਟਿੰਗ ਦੀ ਸਮੱਸਿਆ ਨੂੰ ਹੱਲ ਕਰਦਾ ਹੈ। ਮਹਿਲਾਵਾਂ ਨੂੰ ਉਨ੍ਹਾਂ ਦਿਨਾਂ ਵਿੱਚ ਖਾਣਾ ਖਾਣ ਤੋਂ ਬਾਅਦ ਕੇਲੇ ਨੂੰ ਸਨੈਕਸ ਦੇ ਰੂਪ ਵਿੱਚ ਖਾਣਾ ਚਾਹੀਦਾ ਹੈ ਜਿਸ ਨਾਲ ਇਸ ਦਰਦ ਵਿੱਚ ਫਾਇਦਾ ਹੋਵੇਗਾ।

 

 

- Advertisement -

 ਡਾਰਕ ਚੌਕਲੇਟ
ਇਨ੍ਹਾਂ ਦਿਨਾਂ ਲਈ ਡਾਰਕ ਚੌਕਲੇਟ ਨੂੰ ਵੀ ਚੰਗਾ ਮੰਨਿਆ ਜਾਂਦਾ ਹੈ। ਇਹ ਤੁਹਾਡੇ ਮੂਡ ਸਵਿੰਗ ਨੂੰ ਕੰਟ੍ਰੋਲ ਕਰਦੀ ਹੈ ਤੇ ਦਰਦ ਤੋਂ ਰਾਹਤ ਦਿੰਦੀ ਹੈ।

 

ਹਰੀ ਪੱਤੇਦਾਰ ਸਬਜ਼ੀਆਂ
ਹਰੀ ਪੱਤੇਦਾਰ ਸਬਜ਼ੀਆਂ ਖ਼ਾਸਕਰ ਪਾਲਕ, ਪੀਰੀਅਡਸ ਦੇ ਦਰਦ ਨੂੰ ਬਹੁਤ ਨਿਯੰਤਰਿਤ ਕਰਦੀ ਹੈ। ਇਸ ‘ਚ ਮੌਜੂਦ ਵਿਟਾਮਿਨ ਬੀ 6, ਵਿਟਾਮਿਨ ਈ, ਮੈਗਨੀਸ਼ੀਅਮ ਖ਼ਾਸ ਤੌਰ ‘ਤੇ ਕਰੈਂਪਸ ਲਈ ਰਾਮਬਾਣ ਦੀ ਤਰ੍ਹਾਂ ਕੰਮ ਕਰਦੇ ਹਨ।

ਅਦਰਕ

ਇਨ੍ਹਾਂ ਦਿਨਾਂ ਵਿੱਚ ਅਦਰਕ ਵਾਲੀ ਚਾਹ ਜ਼ਰੂਰ ਪਿਓ। ਇਹ ਤੁਹਾਡੇ ਦਰਦ ‘ਚ ਬਹੁਤ ਆਰਾਮ ਦੇਵੇਗੀ। ਇਸ ‘ਚ ਐਂਟੀ ਇਨਫਲਾਮੇਟਰੀ ਗੁਣ ਮੌਜੂਦ ਹੁੰਦੇ ਹਨ ਜੋ ਹਰ ਤਰ੍ਹਾਂ ਨਾਲ ਤੁਹਾਨੂੰ ਪੀਰੀਅਡਸ ਦੀਆਂ ਦਿੱਕਤਾਂ ਤੋਂ ਦੂਰ ਰੱਖਣ ‘ਚ ਮਦਦ ਕਰਨਗੇ। ਅਦਰਕ ਨੂੰ ਤੁਸੀਂ ਪਾਣੀ ਵਿੱਚ ਉਬਾਲ ਕੇ ਕਾਲੀ ਮਿਰਚ ਤੇ ਸ਼ਹਿਦ ਨਾਲ ਚਾਹ ਦੇ ਰੂਪ ‘ਚ ਪਿਓ।

- Advertisement -

ਦਹੀਂ
ਦਹੀਂ ‘ਚ ਕੈਲਸ਼ੀਅਮ ਭਰਪੂਰ ਮਾਤਰਾ ‘ਚ ਹੁੰਦਾ ਹੈ ਜੋ ਪੀਰੀਅਡਸ ਦੌਰਾਨ ਹੋਣ ਵਾਲੀਆਂ ਸਮੱਸਿਆਵਾਂ ਨੂੰ ਕੰਟਰੋਲ ‘ਚ ਰੱਖਦਾ ਹੈ। ਪੀਰੀਅਡਸ ਦੌਰਾਨ ਤਾਂ ਖ਼ਾਸਕਰ ਕੈਲਸ਼ੀਅਮ ਨਾਲ ਯੁਕਤ ਭੋਜਨ ਨੂੰ ਆਪਣੀ ਖ਼ੁਰਾਕ ‘ਚ ਸ਼ਾਮਲ ਕਰਨਾ ਚਾਹੀਦਾ ਹੈ।

Share this Article
Leave a comment