ਕੈਨੇਡਾ ਨੂੰ ਅਮਰੀਕਾ ‘ਚ ਸ਼ਾਮਿਲ ਕਰਨ ਦੇ ਟਰੰਪ ਦੇ ਪ੍ਰਸਤਾਵ ਦਾ ਵਿਰੋਧ

Global Team
2 Min Read

ਨਿਊਜ਼ ਡੈਸਕ: ਰਾਸ਼ਟਰਪਤੀ ਡੋਨਾਲਡ ਟਰੰਪ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਸਬੰਧੀ ਲਗਾਤਾਰ ਬਿਆਨ ਦੇ ਰਹੇ ਹਨ। ਇਸ ਨੂੰ ਲੈ ਕੇ ਡੋਨਾਲਡ ਟਰੰਪ ਅਤੇ ਜਸਟਿਨ ਟਰੂਡੋ ਵਿਚਾਲੇ ਸ਼ਬਦੀ ਜੰਗ ਚੱਲ ਰਹੀ ਹੈ। ਕੈਨੇਡੀਅਨ ਅਧਿਕਾਰੀ ਨੇ ਟਰੰਪ ਦੇ ਪ੍ਰਸਤਾਵ ਦਾ ਵਿਰੋਧ ਕੀਤਾ ਹੈ। ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ, ਜੇਕਰ ਅਸੀਂ ਦੋ ਅਮਰੀਕੀ ਰਾਜਾਂ ਨੂੰ ਖਰੀਦਦੇ ਹਾਂ ਤਾਂ ਇਹ ਕਿਵੇਂ ਹੋਵੇਗਾ?

ਟਰੰਪ ਦੇ ਪ੍ਰਸਤਾਵ ਦਾ ਵਿਰੋਧ ਕਰਦੇ ਹੋਏ ਫੋਰਡ ਨੇ ਕਿਹਾ ਕਿ ਮੈਂ ਨਵੇਂ ਚੁਣੇ ਗਏ ਰਾਸ਼ਟਰਪਤੀ ਨੂੰ ਜਵਾਬੀ ਪ੍ਰਸਤਾਵ ਦਿੰਦਾ ਹਾਂ। ਅਗਰ ਅਸੀ ਅਲਾਸਕਾ ਖਰੀਦ ਲਈਏ ਤਾਂ ਕਿਵੇਂ ਦਾ ਹੋਵੇਗਾ? ਕੀ ਸਾਨੂੰ ਮਿਨੀਸੋਟਾ ਅਤੇ ਮਿਨੀਆਪੋਲਿਸ ਵੀ ਖਰੀਦਣਾ ਚਾਹੀਦਾ ਹੈ? ਉਨ੍ਹਾਂ ਕਿਹਾ ਕਿ ਤੁਸੀਂ ਜਾਣਦੇ ਹੋ ਕਿ ਇਹ ਵਾਸਤਵਿਕ ਨਹੀਂ ਹੈ। ਮੈਂ ਜਾਣਦਾ ਹਾਂ ਕਿ ਟਰੰਪ ਅਜਿਹੀਆਂ ਟਿੱਪਣੀਆਂ ਅਤੇ ਮਜ਼ਾਕ ਕਰਨਾ ਪਸੰਦ ਕਰਦੇ ਹਨ। ਪਰ ਮੈਂ ਇਸਨੂੰ ਗੰਭੀਰਤਾ ਨਾਲ ਲੈਂਦਾ ਹਾਂ। ਹੋ ਸਕਦਾ ਹੈ ਕਿ ਉਹ ਮਜ਼ਾਕ ਕਰ ਰਿਹਾ ਹੋਵੇ, ਪਰ ਅਜਿਹਾ ਕਦੇ ਨਹੀਂ ਹੋਵੇਗਾ।

ਵਰਣਨਯੋਗ ਹੈ ਕਿ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਦੋ ਨਕਸ਼ੇ ਸਾਂਝੇ ਕੀਤੇ ਹਨ। ਇਕ ਨਕਸ਼ੇ ਵਿਚ ਉਨ੍ਹਾਂ ਨੇ ਕੈਨੇਡਾ ਨੂੰ ਅਮਰੀਕਾ ਦਿਖਾਇਆ, ਦੂਜੇ ਵਿਚ ਉਸ ਨੇ ਕੈਨੇਡਾ ਬਾਰੇ ਆਪਣੇ ਇਰਾਦੇ ਪ੍ਰਗਟ ਕੀਤੇ। ਟਰੰਪ ਨੇ ਕਿਹਾ ਸੀ ਕਿ ਉਹ ਕੈਨੇਡਾ ਨੂੰ ਅਮਰੀਕਾ ਦਾ ਹਿੱਸਾ ਬਣਾਉਣ ਲਈ ਆਰਥਿਕ ਪਾਬੰਦੀਆਂ ਲਗਾਉਣਗੇ। ਫੌਜ ਦੀ ਵਰਤੋਂ ‘ਤੇ ਟਰੰਪ ਨੇ ਕਿਹਾ ਕਿ ਫੌਜੀ ਤਾਕਤ ਦੀ ਕੋਈ ਲੋੜ ਨਹੀਂ ਹੈ, ਅਸੀਂ ਕੈਨੇਡਾ ‘ਤੇ ਆਰਥਿਕ ਪਾਬੰਦੀਆਂ ਲਗਾਵਾਂਗੇ। ਅਮਰੀਕਾ ਕੈਨੇਡਾ ਦੀ ਸੁਰੱਖਿਆ ‘ਤੇ ਹਰ ਸਾਲ 200 ਬਿਲੀਅਨ ਡਾਲਰ ਬੇਲੋੜਾ ਖਰਚ ਕਰ ਰਿਹਾ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment