ਸਰੀ: ਓਪੀਓਡ ਕਾਰਨ ਕੈਨੇਡਾ ਵਿਚ ਮੌਤਾਂ ਦੀ ਗਿਣਤੀ ਬਹੁਤ ਚਿੰਤਾਜਨਕ ਹੈ । ਪਿਛਲੇ ਦਿਨੀਂ ਆਈ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਜਨਵਰੀ 2016 ਤੋਂ ਜੂਨ 2019 ਤੱਕ 14 ਹਜ਼ਾਰ ਦੇ ਕਰੀਬ ਲੋਕਾਂ ਦੀ ਮੋਤ ਇਸ ਨਾਲ ਹੋ ਚੁੱਕੀ ਹੈ।
ਇਸ ਸਬੰਧੀ ਡਾਕਟਰ ਭੁਰਜੀ ਨੇ ਜਾਣਕਾਰੀ ਸਾਂਝੀ ਕੀਤੀ। ਇਸੇ ਤਰਾਂ ਜਨਵਰੀ 2016 ਤੋਂ ਮਾਰਚ 2019 ਤੱਕ 17 ਹਜ਼ਾਰ ਦੇ ਕਰੀਬ ਲੋਕਾਂ ਨੂੰ ਹਸਪਤਾਲ ਲਿਜਾਣਾ ਪਿਆ।
ਇਹਨਾਂ ਨਸ਼ਿਆਂ ਵਿਚੋਂ ਫੈਂਟਾਨਿਲ ਬਹੁਤ ਹੀ ਖਤਰਨਾਕ ਨਸ਼ਾ ਹੈ ਜੋ ਬਹੁਤ ਸਾਰੀਆਂ ਮੌਤਾਂ ਲਈ ਜ਼ਿੰਮੇਵਾਰ ਹੈ। ਇਸਤੋਂ ਬਚਾਅ ਲਈ ਵੀ ਸਰਕਾਰ ਲੋਕਾਂ ਵਿਚ ਨੋਲੈਕਸਨ ਕਿੱਟਾਂ ਵੰਡਦੀ ਹੈ ਤਾਂ ਕਿ ਇਸਦੇ ਪ੍ਰਭਾਵ ਨੂੰ ਘਟਾਇਆ ਜਾ ਸਕੇ।