ਸਲਮਾਨ ਖ਼ਾਨ ਦੀ ਸਕਿਓਰਟੀ ਵਲੋਂ ਧੱਕਾ ਦਿਤੇ ਜਾਣ ਤੋਂ ਬਾਅਦ ਵਿੱਕੀ ਕੌਸ਼ਲ ਨੇ ਕਹੀ ਇਹ ਗੱਲ

Rajneet Kaur
2 Min Read

ਨਿਊਜ਼ ਡੈਸਕ: ਆਬੂ ਧਾਬੀ ‘ਚ ਆਈਫਾ ਐਵਾਰਡਸ ‘ਚ ਸ਼ਿਰਕਤ ਕਰਨ ਲਈ ਬਾਲੀਵੁੱਡ ਦੇ ਕਈ ਸਿਤਾਰੇ ਪਹੁੰਚੇ ਸਨ। ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਅਤੇ ਵਿੱਕੀ ਕੌਸ਼ਲ ਵਿਚਕਾਰ ਇਗਨੋਰ-ਬਦਸਾਲੂਕੀ ਵਿਵਾਦ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਸਲਮਾਨ ਆਪਣੀ ਆਉਣ ਵਾਲੀ ਫਿਲਮ ਟਾਈਗਰ 3 ਦੀ ਸ਼ੂਟਿੰਗ ਵੀ ਆਬੂ ਧਾਬੀ ਵਿਚ ਕਰਨ ਵਾਲੇ ਹਨ। ਇਸ ਦੇ ਨਾਲ ਹੀ ਉਹ ਆਈਫਾ ਦਾ ਹਿੱਸਾ ਵੀ ਬਣੇ। ਇਸ ਵਾਰ ਆਈਫਾ ਐਵਾਰਡਸ ਵਿੱਕੀ ਕੌਸ਼ਲ ਤੇ ਅਭਿਸ਼ੇਕ ਬੱਚਨ ਹੋਸਟ ਕਰ ਰਹੇ ਹਨ। ਇਸ ਘਟਨਾ ਤੋਂ ਪਹਿਲਾਂ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।  ਦਰਅਸਲ ਵਾਇਰਲ ਵੀਡੀਓ ‘ਚ ਸਲਮਾਨ ਖਾਨ ਦੇ ਬਾਡੀਗਾਰਡ ਨੇ ਵਿੱਕੀ ਨੂੰ ਧੱਕਾ ਦਿੱਤਾ ਸੀ। ਇਨ੍ਹਾਂ ਹੀ ਨਹੀਂ ਵਿੱਕੀ ਉਨ੍ਹਾਂ ਨੂੰ ਕੁਝ ਕਹਿਣ ਦੀ ਕੋਸ਼ਿਸ਼ ਕਰਦੇ ਹਨ ਪਰ ਸਲਮਾਨ ਉਸ ਦੀ ਗੱਲ ਅਧੂਰੀ ਛੱਡ ਕੇ ਅੱਗੇ ਵਧ ਜਾਂਦੇ ਹਨ। ਜਿਸ ਤੋਂ ਬਾਅਦ ਸਲਮਾਨ ਖਾਨ ਨੂੰ ਸੋਸ਼ਲ ਮੀਡਿਆ ‘ਤੇ ਕਾਫੀ ਟਰੋਲਿੰਗ ਦਾ ਸਾਹਮਣਾ ਕਰਨਾ ਪਿਆ। 

ਦਰਅਸਲ ਆਈਫ਼ਾ (ਇੰਟਰਨੈਸ਼ਨਲ ਇੰਡੀਅਨ ਫ਼ਿਲਮ ਅਕੈਡਮੀ ਐਵਾਰਡਜ਼) ਐਵਾਰਡਜ਼ 2023′ ਨਾਲ ਸਬੰਧਿਤ ਇਕ ਈਵੈਂਟ ਦਾ ਵੀਡੀਉ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ, ਜਿਸ ‘ਚ ਸਲਮਾਨ ਖ਼ਾਨ ਦੇ ਸੁਰੱਖਿਆ ਕਰਮਚਾਰੀ ਵਿੱਕੀ ਕੌਸ਼ਲ ਨੂੰ ਉਸ ਸਮੇਂ ਧੱਕਾ ਦਿੰਦੇ ਦੇਖੇ ਗਏ ਜਦੋਂ ਉਹ ਸਲਮਾਨ ਨੂੰ ਮਿਲਣ ਲਈ ਜਾ ਰੁਕੇ ਸਨ। ਵਿੱਕੀ ਕੌਸ਼ਲ ਨੇ ਆਈਫਾ ਰੌਕਸ ਫੰਕਸ਼ਨ ‘ਚ ਕਿਹਾ, ”ਕਈ ਵਾਰ ਗੱਲਾਂ ਬਹੁਤ ਵਧ ਜਾਂਦੀਆਂ ਹਨ। ਇਨ੍ਹਾਂ ਚੀਜ਼ਾਂ ਨੂੰ ਲੈ ਕੇ ਬੇਲੋੜੀ ਗੱਲ ਕੀਤੀ ਗਈ ਹੈ ਅਤੇ ਚੀਜ਼ਾਂ ਉਹ ਨਹੀਂ ਹਨ ਜਿਵੇਂ ਇਕ ਵੀਡੀਉ ਵਿਚ ਦਿਖਾਈ ਦਿੰਦੀਆਂ ਹਨ।ਕਈ ਵਾਰ ਬਿਨਾਂ ਕਿਸੇ ਕਾਰਨ ਉਸ ਬਾਰੇ ਗੱਲਾਂ ਕਹੀਆਂ ਜਾਂਦੀਆਂ ਹਨ। ਇਸ ਦਾ ਕੋਈ ਫਾਇਦਾ ਨਹੀਂ ਹੈ। ਕਈ ਵਾਰ ਵੀਡੀਓ ਵਿੱਚ ਜੋ ਦਿਖਾਈ ਦਿੰਦਾ ਹੈ ਉਹ ਅਸਲ ਵਿੱਚ ਨਹੀਂ ਹੁੰਦਾ।

ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਸ ‘ਤੇ ਲੋਕਾਂ ਦੀਆਂ ਵੱਖ-ਵੱਖ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਕੁਝ ਲੋਕਾਂ ਨੂੰ ਸਕਿਓਰਟੀ ਦਾ ਇਹ ਵਤੀਰਾ ਬਿਲਕੁਲ ਵੀ ਪਸੰਦ ਨਹੀਂ ਆਇਆ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

 

Share this Article
Leave a comment