ਓਨਟਾਰੀਓ ਸਰਕਾਰ ਵੱਲੋਂ ਗਿੱਗ ਵਰਕਰਾਂ ਨੂੰ 15 ਡਾਲਰ ਘੱਟੋ-ਘੱਟ ਉਜਰਤ ਦੇਣ ਲਈ ਨਵਾਂ ਕਾਨੂੰਨ ਹੋਵੇਗਾ ਪੇਸ਼

TeamGlobalPunjab
2 Min Read

ਓਨਟਾਰੀਓ : ਓਨਟਾਰੀਓ ਸਰਕਾਰ ਵੱਲੋਂ ਸੋਮਵਾਰ ਨੂੰ ਪੇਸ਼ ਕੀਤੇ ਗਏ ਨਵੇਂ ਬਿੱਲ ਤਹਿਤ ਐਪ ਅਧਾਰਤ ਗਿੱਗ ਵਰਕਰਜ਼ ਨੂੰ ਘੰਟੇ ਦੇ ਘੱਟ ਤੋਂ ਘੱਟ 15 ਡਾਲਰ ਦੇਣ ਦੀ ਗੱਲ ਆਖੀ ਗਈ ਹੈ।

ਇਸ ਡਿਜੀਟਲ ਪਲੇਟਫਾਰਮ ਵਰਕਰਜ਼ ਰਾਈਟ ਐਕਟ ਵਿੱਚ ਐਪ ਅਧਾਰਤ ਸੇਵਾਵਾਂ ਜਿਵੇਂ ਕਿ ਰਾਈਡ ਸੇ਼ਅਰ ਡਰਾਈਵਰਜ਼ ਤੇ ਕੁਰੀਅਰ ਵਜੋਂ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਨਿਯਮਤ ਘੱਟ ਤੋਂ ਘੱਟ ਉਜਰਤ ਦੀ ਗਾਰੰਟੀ ਦੇਣ ਦੀ ਗੱਲ ਆਖੀ ਗਈ ਹੈ। ਇਹ ਰਕਮ ਅਜਿਹੇ ਗਿੱਗ ਵਰਕਰਜ਼ ਨੂੰ ਉਨ੍ਹਾਂ ਨੂੰ ਹਾਸਲ ਹੋਣ ਵਾਲੀਆਂ ਟਿੱਪਜ਼ ਤੋਂ ਇਲਾਵਾ ਦਿੱਤੇ ਜਾਣ ਦੀ ਤਜਵੀਜ਼ ਕੀਤੀ ਗਈ ਹੈ। ਇਹ ਐਕਟ ਤਹਿਤ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਪਲੇਟਫਾਰਮ ਆਪਰੇਟਰਜ਼ ਉਨ੍ਹਾਂ ਨੂੰ ਨਿਰਧਾਰਤ ਦਿਨ ਤੇ ਅਰਸੇ ਮੁਤਾਬਕ ਉਜਰਤ ਅਦਾ ਕਰਨ।

ਕਿਰਤ ਮੰਤਰੀ ਮੋਂਟੇ ਮੈਕਨੌਟਨ ਦਾ ਕਹਿਣਾ ਹੈ ਕਿ ਵਰਕਿੰਗ ਫਾਰ ਵਰਕਰਜ਼ ਐਕਟ ਦਾ ਉਦੇਸ਼ ਐਪ-ਅਧਾਰਿਤ ਕਰਮਚਾਰੀਆਂ ਜਿਵੇਂ ਕਿ ਉਬੇਰ ਅਤੇ ਲਿਫਟ ਡਰਾਈਵਰਾਂ ਲਈ ਸੁਰੱਖਿਆ ਹੈ।ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਕਾਮਿਆਂ ਨੂੰ ਆਰਥਿਕ ਪਾਈ (economic pie) ਦਾ ਵੱਡਾ ਹਿੱਸਾ ਮਿਲੇ।”

ਪ੍ਰਸਤਾਵਿਤ ਕਾਨੂੰਨ ਜੂਨ ਵਿੱਚ ਓਨਟਾਰੀਓ ਦੀਆਂ ਚੋਣਾਂ ਤੋਂ ਸਿਰਫ਼ ਤਿੰਨ ਮਹੀਨੇ ਪਹਿਲਾਂ ਆਇਆ ਹੈ ਅਤੇ ਵਰਕਰਾਂ ਨੂੰ $15 ਦੀ ਘੱਟੋ-ਘੱਟ ਉਜਰਤ ਦੇਵੇਗਾ, ਜਿਸ ਨਾਲ ਉਹ  ਤਨਖਾਹ ਦੇ ਅਧਾਰ  ‘ਤੇ ਆਪਣੇ ਸੁਝਾਅ ਰੱਖ ਸਕਣਗੇ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment