ਸੂਬੇ ‘ਚ ਅੱਜ ਕੋਵਿਡ-19 ਦੇ 100 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ, ਸੰਕਰਮਿਤ ਮਰੀਜ਼ਾਂ ਦੀ ਗਿਣਤੀ ਹੋਈ 5056

TeamGlobalPunjab
1 Min Read

ਨਿਊਜ਼ ਡੈਸਕ: ਪੰਜਾਬ ‘ਚ ਕੋਰੋਨਾ ਵਾਇਰਸ ਦੇ ਅੱਜ 100 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਵਿਭਾਗ ਵੱਲੋਂ ਜਾਰੀ ਮੀਡੀਆ ਬੁਲਟਿਨ ਮੁਤਾਬਕ ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 5056 ਹੋ ਗਈ ਹੈ।

ਸਰਕਾਰੀ ਬੁਲਟਿਨ ਮੁਤਾਬਕ ਅੱਜ ਸੂਬੇ ‘ਚ 07 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ‘ਚੋਂ 2 ਅੰਮ੍ਰਿਤਸਰ, ਸੰਗਰੂਰ 3, ਜਲੰਧਰ ਅਤੇ ਬਠਿੰਡਾ ਤੋਂ 1-1 ਮੌਤ ਹੋਈ ਹੈ।

ਉੱਥੇ ਹੀ ਸੂਬੇ ਵਿੱਚ ਹੁਣ ਤੱਕ 3320 ਵਿਅਕਤੀ ਠੀਕ ਹੋ ਚੁੱਕੇ ਹਨ।

ਸੂਬੇ ‘ਚ ਅੱਜ ਸਭ ਤੋਂ ਵੱਧ 19 ਮਾਮਲੇ ਅੰਮ੍ਰਿਤਸਰ, 19 ਸੰਗਰੂਰ, 17 ਜਲੰਧਰ ਅਤੇ 13 ਮਾਮਲੇ ਲੁਧਿਆਣਾ ‘ਚ ਸਾਹਮਣੇ ਆਏ ਹਨ।

- Advertisement -

27 ਜੂਨ 2020 ਨੂੰ ਪਾਜ਼ਿਟਿਵ ਆਏ ਮਰੀਜ਼ਾਂ ਦੀ ਪੂਰੀ ਜਾਣਕਾਰੀ:

ਸੂਬਾ ਪੱਧਰੀ ਅੰਕੜੇ:

- Advertisement -

Share this Article
Leave a comment