ਓਂਟਾਰੀਓ ਵਿਧਾਨ ਸਭਾ ਚੋਣਾਂ : ਪੀ.ਸੀ. ਪਾਰਟੀ ਨੇ ਬਰੈਂਪਟਨ ਤੋਂ ਉਮੀਦਵਾਰ ਐਲਾਨੇ

TeamGlobalPunjab
2 Min Read

ਬਰੈਂਪਟਨ : ਓਂਟਾਰੀਓ ਵਿਧਾਨ ਸਭਾ ਚੋਣਾਂ ਲਈ ਵੱਖ-ਵੱਖ ਪਾਰਟੀਆਂ ਨੇ ਤਿਆਰੀ ਖਿੱਚ ਰੱਖੀ ਹੈ। ਇਸੇ ਦੇ ਚਲਦਿਆਂ ਪੀ.ਸੀ. ਪਾਰਟੀ (ਪ੍ਰੋਗਰੈਸਿਵ ਕੰਸਰਵੇਟਿਵ) ਵੱਲੋਂ ਬਰੈਂਪਟਨ ਤੋਂ ਉਮੀਦਵਾਰਾਂ ਦਾ ਐਲਾਨ ਕਰ ਦਿਤਾ ਗਿਆ ਹੈ। ਦੋ ਮੌਜੂਦਾ ਵਿਧਾਇਕ ਪ੍ਰਭਮੀਤ ਸਿੰਘ ਸਰਕਾਰੀਆ ਅਤੇ ਅਮਰਜੋਤ ਸੰਧੂ ਮੁੜ ਤੋਂ ਚੋਣ ਮੈਦਾਨ ਵਿਚ ਹੋਣਗੇ। ਪ੍ਰਭਮੀਤ ਸਿੰਘ ਸਰਕਾਰੀਆ 2018 ਵਿਚ ਬਰੈਂਪਟਨ ਸਾਊਥ ਤੋਂ ਮੈਂਬਰ ਆਫ਼ ਪ੍ਰੋਵਿਨਸ਼ੀਅਲ ਪਾਰਲੀਮੈਂਟ (MPP) ਚੁਣੇ ਗਏ ਸਨ ਜਦਕਿ ਅਮਰਜੋਤ ਸੰਧੂ ਬਰੈਂਪਟਨ ਵੈਸਟ ਤੋਂ ਵਿਧਾਇਕ ਬਣੇ ਸਨ।

ਪ੍ਰਭਮੀਤ ਸਿੰਘ ਸਰਕਾਰੀਆ

- Advertisement -

ਅਮਰਜੋਤ ਸੰਧੂ

    ਪੀ.ਸੀ. ਪਾਰਟੀ ਨੇ ਹਾਲ ਹੀ ਵਿਚ ਹਰਦੀਪ ਸਿੰਘ ਗਰੇਵਾਲ ਨੂੰ ਬਰੈਂਪਟਨ ਈਸਟ ਤੋਂ ਉਮੀਦਵਾਰ ਐਲਾਨਿਆ ਸੀ ਅਤੇ ਇਸ ਸੀਟ ’ਤੇ ਉਨ੍ਹਾਂ ਦਾ ਮੁਕਾਬਲਾ ਫ਼ੈਡਰਲ ਐਨ.ਡੀ.ਪੀ. ਆਗੂ ਜਗਮੀਤ ਸਿੰਘ ਦੇ ਛੋਟੇ ਭਰਾ ਗੁਰਰਤਨ ਸਿੰਘ ਨਾਲ ਹੋਵੇਗਾ। ਸਿਰਫ਼ 18 ਸਾਲ ਦੀ ਉਮਰ ਵਿਚ ਇਟੋਬੀਕੋਕ ਨੌਰਥ ਰਾਈਡਿੰਗ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਜਾਣ ਵਾਲੇ ਹਰਦੀਪ ਸਿੰਘ ਗਰੇਵਾਲ ਬਰੈਂਪਟਨ ਦੀਆਂ ਕਈ ਸੰਸਥਾਵਾਂ ਜਿਵੇਂ ਗੁਰੂ ਗੋਬਿੰਦ ਸਿੰਘ ਚਿਲਡ੍ਰਨ ਫ਼ਾਊਂਡੇਸ਼ਨ ਅਤੇ ਕੈਨੇਡੀਅਨ ਸਾਊਥ ਏਸ਼ੀਅਨਜ਼ ਸਪੋਰਟਿੰਗ ਇੰਡੀਪੈਂਡੈਂਟ ਲਿਵਿੰਗ ਨਾਲ ਵੀ ਕੰਮ ਕਰ ਚੁੱਕੇ ਹਨ।

ਹਰਦੀਪ ਸਿੰਘ ਗਰੇਵਾਲ

   ਬਰੈਂਪਟਨ ਸੈਂਟਰ ਵਿਧਾਨ ਸਭਾ ਹਲਕੇ ਤੋਂ ਵਾਰਡ-7 ਅਤੇ 8 ਦੀ ਕੌਂਸਲਰ ਸ਼ਾਰਮੇਨ ਵਿਲੀਅਮਜ਼ ਨੂੰ ਮੈਦਾਨ ਉਤਾਰਿਆ ਗਿਆ ਹੈ ਜੋ ਐਨ.ਡੀ.ਪੀ. ਦੀ ਮੌਜੂਦਾ ਵਿਧਾਇਕ ਸਾਰਾ ਸਿੰਘ ਨੂੰ ਟੱਕਰ ਦੇਵੇਗੀ।

ਬਰੈਂਪਟਨ ਨੌਰਥ ਵਿਧਾਨ ਸਭਾ ਹਲਕੇ ਤੋਂ ਪੀ.ਸੀ. ਪਾਰਟੀ ਨੇ ਗ੍ਰਾਹਮ ਮੈਕਗ੍ਰੇਗਰ ਨੂੰ ਟਿਕਟ ਦਿਤੀ ਹੈ ਜਿਨ੍ਹਾਂ ਦੀ ਟੱਕਰ ਐਨ.ਡੀ.ਪੀ. ਦੇ ਮੌਜੂਦ ਵਿਧਾਇਕ ਕੈਵਿਨ ਯਾਰਡੀ ਨਾਲ ਹੋਵੇਗੀ।

- Advertisement -

Share this Article
Leave a comment