ਲੰਡਨ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਚੁੱਪ ਚੁਪੀਤੇ ਆਪਣੀ ਮੰਗੇਤਰ ਕੈਰੀ ਸਾਇੰਮੰਡਸ ਨਾਲ ਵਿਆਹ ਕਰਵਾ ਲਿਆ ਹੈ । ਬ੍ਰਿਟਿਸ਼ ਮੀਡੀਆ ਦੇ ਅਨੁਸਾਰ ਇਹ ਸਮਾਰੋਹ ਸ਼ਨੀਵਾਰ ਨੂੰ ਵੈਸਟਮਿੰਸਟਰ ਗਿਰਜਾਘਰ ਵਿੱਚ ਆਯੋਜਿਤ ਕੀਤਾ ਗਿਆ ਸੀ । ਐਤਵਾਰ ਨੂੰ ਬ੍ਰਿਟਿਸ਼ ਅਖਬਾਰ ਅਨੁਸਾਰ ਇਸ ਵਿਆਹ ਵਿੱਚ ਸਾਰੇ ਮਹਿਮਾਨਾਂ ਨੂੰ ਆਖਰੀ ਸਮੇਂ ਵਿੱਚ ਸੱਦਾ ਭੇਜਿਆ ਗਿਆ ਸੀ।
ਦੱਸ ਦੇਈਏ ਵਿਆਹ ਸਾਈਮੰਡਜ਼ ਦਾ ਪਹਿਲਾ ਅਤੇ ਜੌਨਸਨ ਦਾ ਤੀਜਾ ਹੋਵੇਗਾ। ਬੌਰਿਸ ਜਾਨਸਨ ਦਾ ਦੋ ਵਾਰ ਤਲਾਕ ਹੋ ਚੁੱਕਿਆ ਹੈ ।ਜੌਨਸਨ ਦੇ ਪਿਛਲੇ ਸੰਬੰਧਾਂ ਵਿਚੋਂ ਘੱਟੋ ਘੱਟ ਪੰਜ ਹੋਰ ਬੱਚੇ ਹਨ। 56 ਸਾਲਾਂ ਬੋਰਿਸ ਜਾਨਸਨ 2019 ਤੋਂ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਆਪਣੀ ਡਾਊਨਿੰਗ ਸਟ੍ਰੀਟ ਵਿੱਚ ਆਪਣੀ 33 ਸਾਲਾਂ ਮੰਗੇਤਰ ਕੈਰੀ ਸਾਇਮੰਡਸ ਨਾਲ ਰਹਿ ਰਹੇ ਹਨ । ਕੈਰੀ ਜੌਨਸਨ ਤੋਂ 23 ਸਾਲ ਛੋਟੀ ਹੈ। ਜੌਨਸਨ ਅਤੇ ਕੈਰੀ ਸਾਇਮੰਡਸ ਨੇ 2019 ਵਿਚ ਮੰਗਣੀ ਕੀਤੀ ਸੀ ਪਰ ਕੋਰੋਨਾ ਸੰਕ੍ਰਮਣ ਕਾਰਨ ਦੋਵਾਂ ਦਾ ਵਿਆਹ 2020 ਵਿਚ ਨਹੀਂ ਹੋ ਸਕਿਆ। ਇਸ ਸਾਲ ਵੀ ਕੋਰੋਨਾ ਵਾਇਰਸ ਕਾਰਨ ਇੰਗਲੈਂਡ ਵਿਚ ਕਈ ਮਹੀਨਿਆਂ ਦਾ ਲਾਕਡਾਊਨ ਲੱਗ ਰਿਹਾ ਹੈ, ਜਿਸ ਕਾਰਨ ਦੋਵਾਂ ਦਾ ਵਿਆਹ ਟਲ ਗਿਆ ਸੀ।
ਕੋਵਿਡ-19 ਮਹਾਂਮਾਰੀ ਦੇ ਕਾਰਨ ਬ੍ਰਿਟੇਨ ਵਿੱਚ ਇਸ ਸਮੇਂ ਵਿਆਹ ਵਿੱਚ ਸਿਰਫ 30 ਲੋਕਾਂ ਨੂੰ ਹੀ ਸ਼ਾਮਿਲ ਹੋਣ ਦੀ ਆਗਿਆ ਮਿਲਦੀ ਹੈ।