ਉਂਟਾਰੀਓ ‘ਚ ਹੁਣ ਤੱਕ 8 ਮਿਲੀਅਨ ਤੋਂ ਵੱਧ ਲੋਕਾਂ ਨੂੰ ਦਿੱਤੀ ਗਈ ਵੈਕਸੀਨ

TeamGlobalPunjab
2 Min Read

 

ਓਂਟਾਰੀਓ ‘ਚ ਐਤਵਾਰ ਨੂੰ 1691 ਕੋਵਿਡ-19 ਕੇਸ ਹੋਏ ਦਰਜ

 ਟੋਰਾਂਟੋ : ਕੈਨੇਡਾ ਦੇ ਸਭ ਤੋਂ ਵੱਡੇ ਸੂਬੇ ਓਂਟਾਰੀਓ ਵਿੱਚ ਹੁਣ ਵੀ ਕੋਰੋਨਾ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ, ਇਹ ਵੱਖਰੀ ਗੱਲ ਹੈ ਕਿ ਇਨ੍ਹਾਂ ਦੀ ਗਿਣਤੀ ਪਹਿਲਾਂ ਨਾਲੋਂ ਘਟੀ ਹੈ।

ਓਂਟਾਰੀਓ ‘ਚ ਐਤਵਾਰ ਨੂੰ 1,691 ਕੋਵਿਡ-19 ਕੇਸ ਦਰਜ ਹੋਏ, ਜਿਸ ਨਾਲ ਸੂਬੇ ਵਿੱਚ ਕੁੱਲ ਕੇਸਾਂ ਦੀ ਗਿਣਤੀ 5,22,465 ਹੋ ਗਈ।

- Advertisement -

ਸਿਹਤ ਮੰਤਰੀ ਕ੍ਰਿਸਟੀਨ ਇਲੀਅਟ ਨੇ ਕਿਹਾ, ਸਥਾਨਕ ਤੌਰ ‘ਤੇ ਟੋਰਾਂਟੋ ਵਿੱਚ 455, ਪੀਲ ਵਿੱਚ 326 ਅਤੇ ਯੌਰਕ ਖੇਤਰ ਵਿੱਚ 173 ਨਵੇਂ ਕੇਸ ਸਾਹਮਣੇ ਆਏ ਹਨ।

- Advertisement -

 

ਬੀਤੇ ਐਤਵਾਰ ਨਾਲੋਂ ਇਸ ਐਤਵਾਰ ਕੋਰੋਨਾ ਦੇ ਮਾਮਲੇ ਘੱਟ ਦਰਜ ਕੀਤੇ ਗਏ ਹਨ। ਪਿਛਲੇ ਐਤਵਾਰ ਨੂੰ ਕੋਰੋਨਾ ਦੇ 2,199 ਕੇਸ ਦਰਜ ਕੀਤੇ ਗਏ ਸਨ।

ਸੂਬੇ ਦੇ ਸਿਹਤ ਵਿਭਾਗ ਅਨੁਸਾਰ ਐਤਵਾਰ ਨੂੰ ਕੋਰੋਨਾ ਕਾਰਨ 15 ਲੋਕਾਂ ਦੀ ਜਾਨ ਚਲੀ ਗਈ, ਇਸ ਨਾਲ ਸੂਬਾਈ ਮੌਤਾਂ ਦੀ ਗਿਣਤੀ 8,614 ਹੋ ਗਈ ।

ਹੁਣ ਤੱਕ ਕੁੱਲ 4,93,179 ਕੋਰੋਨਾ ਵਾਇਰਸ ਦੇ ਪ੍ਰਭਾਵਿਤ ਲੋਕ ਸਿਹਤਯਾਬ ਹੋ ਚੁੱਕੇ ਹਨ, ਇਹ ਗਿਣਤੀ ਪਹਿਲਾਂ ਨਾਲੋਂ 2458 ਵੱਧ ਹੈ ਅਤੇ ਇਹ ਕੋਰੋਨਾ ਸੰਕ੍ਰਮਿਤ ਕੁੱਲ ਪੁਸ਼ਟ ਮਾਮਲਿਆਂ ਦਾ 94.4% ਹੈ।

ਬੀਤੇ 24 ਘੰਟਿਆਂ ਦੌਰਾਨ 31,200 ਤੋਂ ਵਧੇਰੇ ਟੈਸਟ ਪੂਰੇ ਕੀਤੇ ਗਏ। ਉਂਟਾਰੀਓ ਨੇ ਹੁਣ ਕੁੱਲ 1,50,04,716 ਟੈਸਟ ਪੂਰੇ ਕੀਤੇ ਹਨ ਅਤੇ 9,513 ਜਾਂਚ ਅਧੀਨ ਹਨ।

ਪ੍ਰੋਵਿੰਸ਼ੀਅਲ ਅੰਕੜੇ ਦਰਸਾਉਂਦੇ ਹਨ ਕਿ ਇਸ ਸਮੇਂ ਇੱਥੇੇ COVID-19 ਵਾਇਰਸ ਕਾਰਨ 1041 ਲੋਕ ਹਸਪਤਾਲ ਵਿੱਚ ਦਾਖਲ ਹਨ। ਇਨ੍ਹਾਂ ਵਿਚੋਂ 693 ਵਿਅਕਤੀ ਆਈਸੀਯੂ ‘ਚ ਹਨ ਅਤੇ 480 ਵੈਂਟੀਲੇਟਰ ‘ਤੇ ਹਨ।

ਸ਼ਨੀਵਾਰ ਸ਼ਾਮ ਤੱਕ, ਓਂਟਾਰੀਓ ਵਿੱਚ 80,65,607 COVID-19 ਵੈਕਸੀਨ ਦੀਆਂ ਖੁਰਾਕਾਂ ਲਗਾਈਆਂ ਗਈਆਂ ਸਨ, ਜਿਸ ਵਿੱਚ 1,40,330 ਦਾ ਵਾਧਾ ਹੋਇਆ ਹੈ। ਹੁਣ ਤੱਕ, ਸੂਬੇ ਵਿੱਚ 5,31,603 ਵਿਅਕਤੀਆਂ ਦਾ ਵੈਕਸੀਨੇਸ਼ਨ ਮੁਕੰਮਲ ਹੋ ਚੁੱਕਿਆ ਹੈ ਭਾਵ ਉਹ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਹਨ।

ਖਾਸ ਗੱਲ ਇਹ ਹੈ ਕਿ 10 ਲੱਖ (1 ਮਿਲੀਅਨ) ਲੋਕਾਂ ਨੂੰ ਪਿਛਲੇ ਸੱਤ ਦਿਨਾਂ ਦੌਰਾਨ ਵੈਕਸੀਨ ਦਿੱਤੀ ਗਈ।

Share this Article
Leave a comment