ਹਸਾ ਹਸਾ ਢਿੱਡੀ ਪੀੜ੍ਹਾਂ ਪਾਉਣ ਵਾਲੇ ਇਨ੍ਹਾਂ ਅਦਾਕਾਰਾਂ ਦੀ ਜਾਣੋ ਸਾਲ ਦੀ ਕਮਾਈ

TeamGlobalPunjab
2 Min Read

ਨਵੀਂ ਦਿੱਲੀ : ਫਿਲਮੀ ਪਰਦੇ ‘ਤੇ ਕੰਮ ਕਰਦੇ ਹਰ ਅਦਾਕਾਰ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ ਅਤੇ ਉਹ ਲੋਕਾਂ ਦੇ ਰੋਲ ਮਾਡਲ ਮੰਨੇ ਜਾਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋਂ ਇਨ੍ਹਾਂ ਅਦਾਕਾਰਾਂ ਅਤੇ ਸੈਲੀਬ੍ਰਿਟੀਆਂ ਦੀ ਇੱਕ ਸਾਲ ਦੀ ਕਮਾਈ ਕਿੰਨੀ ਹੁੰਦੀ ਹੈ।

ਚਲੋ ਅੱਜ ਤੁਹਾਨੂੰ ਕੁਝ ਗਿਣਵੇਂ ਚੁਣਵੇਂ ਅਦਾਕਾਰਾਂ ਦੀ ਸਾਲ ਦੀ ਕਮਾਈ ਤੋਂ ਜਾਣੂ ਕਰਵਾਉਂਦੇ ਹਾਂ

ਕਪਿਲ ਸ਼ਰਮਾਂ : ‘ਦਿ ਕਪਿਲ ਸ਼ਰਮਾ ਸ਼ੋਅ’ ਦਾ ਜਦੋਂ ਨਾਮ ਲੈਂਦੇ ਹਾਂ ਤਾਂ ਸ਼ੋਅ ਦੇ ਨਾਮ ਵਿੱਚ ਮਸ਼ਹੂਰ ਹਾਸਰਸ ਕਲਾਕਾਰ ਕਪਿਲ ਸ਼ਰਮਾਂ ਦਾ ਨਾਮ ਆਉਂਦਾ ਹੈ। ਇਹ ਹਾਸਰਸ ਕਲਾਕਰ ਕਈ ਵਾਰ ਤੁਸੀਂ ਆਪਣੇ ਸ਼ੋਅ ਜਾਂ ਫਿਰ ਕਿਸੇ ਹੋਰ ਸਟੇਜ਼ ‘ਤੇ ਵੀ ਅਕਸਰ ਆਪਣੀ ਪੇਮੈਂਟ ਦੀ ਗੱਲ ਕਰਦੇ ਹੋਏ ਦੇਖਿਆ ਹੋਵੇਗਾ। ਪਰ ਕੀ ਤੁਸੀਂ ਜਾਣਦੇ ਹੋਂ ਇਸ ਕਲਾਕਾਰ ਦੀ ਇੱਕ ਸਾਲ ਦੀ ਕਮਾਈ ਲੱਖਾਂ ਵਿੱਚ ਨਹੀਂ ਬਲਕਿ ਕਰੋੜਾਂ ਵਿੱਚ ਹੈ ਜੀ ਹਾਂ ਕਰੋੜਾਂ ਵਿੱਚ। ਜਾਣਕਾਰੀ ਮੁਤਾਬਿਕ ਇਸ ਵੱਡੇ ਅਦਾਕਾਰ ਨੇ 100 ਸੈਲੀਬ੍ਰਿਟੀਆਂ ਵਿੱਚੋਂ ਆਪਣਾ 53ਵਾਂ ਸਥਾਨ ਬਣਾ ਲਿਆ ਹੈ ਅਤੇ ਜੇਕਰ ਇਸ ਦੀ ਕਮਾਈ ਦੀ ਗੱਲ ਕਰੀਏ ਤਾਂ ਇਹ ਇੱਕ ਸਾਲ ਵਿੱਚ 34.03 ਕਰੋੜ ਰੁਪਏ ਕਮਾਉਂਦਾ ਹੈ।

 

- Advertisement -

ਦਿਵਿਆਂਕਾ ਤ੍ਰਿਪਾਠੀ : ਟੀਵੀ ਸ਼ੋਅ ਦੀ ਸਭ ਤੋਂ ਮਸ਼ਹੂਰ ਅਦਾਕਾਰਾ ਵੀ ਇਨ੍ਹਾਂ 100 ਸੈਲੀਬ੍ਰਿਟੀਆਂ ਦੀ ਲਾਈਨ ਵਿੱਚ ਆਪਣਾ ਉੱਚਾ ਸਥਾਨ ਰੱਖਦੀ ਹੈ। ਅਕਾਸ਼ਬਾਣੀ ‘ਤੇ ਬਤੌਰ ਐਂਕਰ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੀ ਦਿਵਿਆਂਕਾ ਨੇ ਅੱਜ ਸੈਲੀਬ੍ਰਿਟੀਆਂ ਵਿੱਚ 74ਵਾਂ ਸਥਾਨ ਹਾਸਲ ਕਰ ਲਿਆ ਹੈ। ਹੁਣ ਜੇਕਰ ਉਨ੍ਹਾਂ ਦੀ ਪਹਿਚਾਣ ਦੀ ਗੱਲ ਕਰੀਏ ਤਾਂ ਉਹ ਬਣੂ ਮੈਂ ਤੇਰੀ ਦੁਲਹਨ ਨਾਲ ਮਿਲੀ। ਦਿਵਿਆਂਕਾ ਦੀ ਇੱਕ ਸਾਲ ਦੀ ਕਮਾਈ 1.46 ਕਰੋੜ ਦੱਸੀ ਜਾ ਰਹੀ ਹੈ।

ਭਾਰਤੀ ਸਿੰਘ : ਜੇਕਰ ਭਾਰਤੀ ਸਿੰਘ ਦਾ ਨਾਮ ਲੈਂਦੇ ਹਾਂ ਤਾਂ ਸਾਡੇ ਦਿਮਾਗ ‘ਚ ਆਪ ਮੁਹਾਰੇ ਹੀ ਉਨ੍ਹਾਂ ਦੀ ਮਸ਼ਹੂਰ ਅਦਾਕਾਰੀ ਦੇ ਕਿੱਸੇ ਆਉਣ ਲੱਗ ਜਾਂਦੇ ਹਨ। ਸੈਲੀਬ੍ਰਿਟੀਜ਼ ‘ਚ ਆਪਣਾ 82ਵਾਂ ਸਥਾਨ ਰੱਖਣ ਵਾਲੀ ਭਾਰਤੀ ਸਿੰਘ ਇੱਕ ਸਾਲ ਵਿੱਚ 10.93 ਕਰੋੜ ਰੁਪਏ ਕਮਾਉਂਦੀ ਹੈ।

Share this Article
Leave a comment