ਬ੍ਰਾਜ਼ੀਲ ‘ਚ ਭਾਰੀ ਮੀਂਹ ਤੋਂ ਬਾਅਦ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ 19 ਲੋਕਾਂ ਦੀ ਮੌਤ, ਕਈ ਲਾਪਤਾ

TeamGlobalPunjab
3 Min Read

ਸਾਓ ਪਾਓਲੋ- ਬ੍ਰਾਜ਼ੀਲ ਦੇ ਸਾਓ ਪਾਓਲੋ ਸ਼ਹਿਰ ‘ਚ ਭਾਰੀ ਬਾਰਿਸ਼ ਤੋਂ ਬਾਅਦ ਹੜ੍ਹਾਂ ਅਤੇ ਜ਼ਮੀਨ ਖਿਸਕਣ ਨਾਲ ਕਾਫੀ ਤਬਾਹੀ ਹੋਈ ਹੈ। ਸ਼ੁੱਕਰਵਾਰ ਤੱਕ 7 ਬੱਚਿਆਂ ਸਮੇਤ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਜਾਣਕਾਰੀ ਨਾਗਰਿਕਾਂ ਦੀ ਸੁਰੱਖਿਆ ਨਾਲ ਸਬੰਧਤ ਕੰਮ ਦੇਖ ਰਹੇ ਅਧਿਕਾਰੀਆਂ ਨੇ ਐਤਵਾਰ ਨੂੰ ਦਿੱਤੀ। ਸਾਓ ਪਾਓਲੋ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਨੌਂ ਲੋਕ ਜ਼ਖਮੀ ਹੋਏ ਹਨ, ਜਦਕਿ ਚਾਰ ਲਾਪਤਾ ਹਨ। ਇਸ ਤੋਂ ਇਲਾਵਾ 500 ਦੇ ਕਰੀਬ ਪਰਿਵਾਰਾਂ ਨੂੰ ਆਪਣਾ ਘਰ ਛੱਡਣਾ ਪਿਆ ਹੈ।

ਸਾਓ ਪਾਓਲੋ ਦੇ ਗਵਰਨਰ ਜੋਆਓ ਡੋਰੀਆ ਨੇ ਐਤਵਾਰ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਦੀ ਸਮੀਖਿਆ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੇ ਪ੍ਰਭਾਵਿਤ ਸ਼ਹਿਰਾਂ ਲਈ ਐਮਰਜੈਂਸੀ ਸਹਾਇਤਾ ਵਿੱਚ 15 ਮਿਲੀਅਨ ਰੀਸ (2.79 ਮਿਲੀਅਨ ਡਾਲਰ) ਨੂੰ ਮਨਜ਼ੂਰੀ ਦਿੱਤੀ ਹੈ। ਫੈਡਰਲ ਸਰਕਾਰ ਦੇ ਖੇਤਰੀ ਵਿਕਾਸ ਮੰਤਰਾਲੇ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਹ ਸਥਿਤੀ ਦੀ ਨਿਗਰਾਨੀ ਕਰ ਰਿਹਾ ਹੈ। ਸਾਓ ਪਾਓਲੋ ਦੇ ਆਲੇ-ਦੁਆਲੇ ਸਭ ਤੋਂ ਪ੍ਰਭਾਵਤ ਖੇਤਰਾਂ ਵਿੱਚ ਅਰੂਜਾ, ਫ੍ਰਾਂਸਿਸਕੋ ਮੋਰਾਟੋ, ਐਂਬੂ ਦਾਸ ਆਰਟੇਸ ਅਤੇ ਫ੍ਰੈਂਕੋ ਸ਼ਾਮਿਲ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਤੂਫਾਨ ਨੇ ਵਰਜੀਆ ਪੌਲਿਸਟਾ, ਕੈਂਪੋ ਲਿਮਪੋ ਪੌਲਿਸਟਾ, ਜੌਂ, ਕੈਪੀਵਾਰੀ, ਮੋਂਟੇਮੋਰ ਅਤੇ ਰਾਫਰਡ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਬ੍ਰਾਜ਼ੀਲ ਦੇ ਉੱਤਰ-ਪੂਰਬੀ ਹਿੱਸੇ ‘ਚ ਦਸੰਬਰ ਤੋਂ ਇਸੇ ਤਰ੍ਹਾਂ ਦੀ ਭਾਰੀ ਬਾਰਿਸ਼ ਹੋ ਰਹੀ ਹੈ। ਜਿਸ ਕਾਰਨ ਇੱਥੇ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਇਸ ਦੇ ਕਾਰਨ ਮੱਧ ਪੱਛਮੀ ਖੇਤਰ ਵਿੱਚ ਫਸਲਾਂ ਦੀ ਕਟਾਈ ਵਿੱਚ ਦੇਰੀ ਹੋਈ ਹੈ ਅਤੇ ਕੁਝ ਸਮੇਂ ਲਈ ਮਿਨਾਸ ਗੇਰੇਸ ਰਾਜ ਵਿੱਚ ਮਾਈਨਿੰਗ ਕਾਰਜਾਂ ਨੂੰ ਮੁਅੱਤਲ ਕਰਨ ਲਈ ਮਜਬੂਰ ਕੀਤਾ ਗਿਆ ਹੈ। ਕੋਰੋਨਾ ਵਾਇਰਸ ਕਾਰਨ ਪਹਿਲਾਂ ਹੀ ਮੁਸੀਬਤ ਦਾ ਸਾਹਮਣਾ ਕਰ ਰਹੇ ਬ੍ਰਾਜ਼ੀਲ ‘ਚ ਮੀਂਹ ਲਗਾਤਾਰ ਮੁਸ਼ਕਲਾਂ ਪੈਦਾ ਕਰ ਰਿਹਾ ਹੈ।

ਸਾਓ ਪਾਓਲੋ ‘ਚ ਜ਼ਮੀਨ ਖਿਸਕਣ ਅਤੇ ਹੜ੍ਹਾਂ ਤੋਂ ਇਲਾਵਾ ਨਦੀਆਂ ਦੇ ਪਾਣੀ ਦਾ ਪੱਧਰ ਕਾਫੀ ਵਧ ਗਿਆ, ਦਰੱਖਤ ਡਿੱਗ ਗਏ, ਜਿਸ ਕਾਰਨ ਲੋਕਾਂ ਦੇ ਘਰਾਂ ਨੂੰ ਨੁਕਸਾਨ ਪਹੁੰਚਿਆ। ਅੱਗ ਬੁਝਾਊ ਵਿਭਾਗ ਮੁਤਾਬਕ ਘਰ ਦੇ ਢਹਿ ਜਾਣ ਕਾਰਨ 11 ਲੋਕਾਂ ਦੀ ਮੌਤ ਹੋ ਗਈ। ਉਹ ਮਲਬੇ ਵਿੱਚ ਬੁਰੀ ਤਰ੍ਹਾਂ ਦੱਬੇ ਹੋਏ ਸੀ। ਫਰੈਂਕੋ ਦਾ ਰੋਚਾ ਦੀ ਨਗਰਪਾਲਿਕਾ ਵਿੱਚ ਇੱਕ ਪੁਲਿਸ ਸਟੇਸ਼ਨ ਅਤੇ ਇੱਕ ਪੁਲ ਜ਼ਮੀਨ ਖਿਸਕਣ ਨਾਲ ਦੱਬ ਗਏ। ਤੂਫਾਨ ਦੇ ਵਿਚਕਾਰ, ਸਾਓ ਪਾਓਲੋ ਸ਼ਹਿਰ ਨੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਸਾਵਧਾਨੀ ਵਜੋਂ ਕੋਵਿਡ -19 ਟੀਕਾਕਰਨ ਮੁਹਿੰਮ ਨੂੰ ਮੁਲਤਵੀ ਕਰ ਦਿੱਤਾ ਹੈ।

- Advertisement -

Share this Article
Leave a comment