ਓਨਟਾਰੀਓ ਸਰਕਾਰ ਨੇ ਵਰਕਿੰਗ ਪਰਿਵਾਰਾਂ ਦੀ ਮਦਦ ਲਈ ਚਾਈਲਡ ਕੇਅਰ ਸਪੇਸਿਜ਼ ਵਾਸਤੇ 2.1 ਮਿਲੀਅਨ ਡਾਲਰ ਕੀਤੇ ਨਿਵੇਸ਼

TeamGlobalPunjab
1 Min Read

ਬਰੈਂਪਟਨ : ਬਰੈਂਪਟਨ ਵਿੱਚ ਵਰਕਿੰਗ ਪਰਿਵਾਰਾਂ ਦੀ ਮਦਦ ਲਈ ਓਨਟਾਰੀਓ ਸਰਕਾਰ ਐਗਨਸ ਟੇਲਰ ਪਬਲਿਕ ਸਕੂਲ ਵਿੱਚ 73 ਚਾਈਲਡ ਕੇਅਰ ਸਪੇਸਿਜ਼ ਕਾਇਮ ਕਰਨ ਵਾਸਤੇ 2.1 ਮਿਲੀਅਨ ਡਾਲਰ ਦਾ ਨਿਵੇਸ਼ ਕਰ ਰਹੀ ਹੈ।

ਇਸ ਨਿਵੇਸ਼ ਦਾ ਐਲਾਨ ਬਰੈਂਪਟਨ ਸਾਊਥ ਤੋਂ ਐਮਪੀਪੀ ਪ੍ਰਭਮੀਤ ਸਰਕਾਰੀਆ ਵੱਲੋਂ ਕੀਤਾ ਗਿਆ।ਇਹ ਨਿਵੇਸ਼ ਫੋਰਡ ਸਰਕਾਰ ਵੱਲੋਂ ਪ੍ਰੋਵਿੰਸ ਭਰ ਵਿੱਚ ਕਿਫਾਇਤੀ ਚਾਈਲਡ ਕੇਅਰ ਮੁਹੱਈਆ ਕਰਵਾਉਣ ਦੀ ਪ੍ਰਗਟਾਈ ਗਈ ਵਚਨਬੱਧਤਾ ਦਾ ਹੀ ਹਿੱਸਾ ਹੈ।

ਸਿੱਖਿਆ ਮੰਤਰੀ ਸਟੀਫਨ ਲਿਚੇ ਵੱਲੋਂ ਪਿੱਛੇ ਜਿਹੇ ਕੀਤੇ ਗਏ ਐਲਾਨ ਅਨੁਸਾਰ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਐਗਨਸ ਟੇਲਰ ਪਬਲਿਕ ਸਕੂਲ ਵਿੱਚ ਕੀਤਾ ਜਾਣ ਵਾਲਾ ਇਹ ਪਸਾਰ ਸਕੂਲ ਤੇ ਚਾਈਲਡ ਕੇਅਰ ਸਪੇਸਿਸ(spaces) ਲਈ ਖਰਚ ਕੀਤੇ ਜਾਣ ਵਾਲੇ 600 ਮਿਲੀਅਨ ਡਾਲਰ ਦਾ ਹਿੱਸਾ ਹੈ। ਸਮੁੱਚੇ ਨਿਵੇਸ਼ ਰਾਹੀਂ 78 ਸਕੂਲਾਂ ਤੇ ਚਾਈਲਡ ਕੇਅਰ ਪ੍ਰੋਜੈਕਟਸ ਦੀ ਮਦਦ ਕੀਤੀ ਜਾਵੇਗੀ।ਇਸ ਨਿਵੇਸ਼ ਲਈ ਪ੍ਰੋਵਿੰਸ ਵੱਲੋਂ 95 ਮਿਲੀਅਨ ਡਾਲਰ ਤੋਂ ਵੱਧ ਖਰਚ ਕੀਤੇ ਜਾਣਗੇ।

ਇਸ ਮੌਕੇ ਪ੍ਰਭਮੀਤ ਸਰਕਾਰੀਆ ਨੇ ਆਖਿਆ ਕਿ ਪਿਛਲੀਆਂ ਸਰਕਾਰਾਂ ਵੇਲੇ ਇਸ ਪਾਸੇ ਨੂੰ ਬਿਲਕੁਲ ਨਜ਼ਰਅੰਦਾਜ਼ ਕੀਤਾ ਗਿਆ। ਪਰ ਅਸੀਂ ਪਰਿਵਾਰਾਂ ਦੀ ਮਦਦ ਕਰਨ ਤੇ ਉਨ੍ਹਾਂ ਨੂੰ ਕਿਫਾਇਤੀ ਚਾਈਲਡ ਕੇਅਰ ਮੁਹੱਈਆ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣੀ ਚਾਹੁੰਦੇ।

- Advertisement -

Share this Article
Leave a comment