ਪੰਜਾਬ ਵਿਧਾਨ ਸਭਾ : CM ਮਾਨ ਦੇ ਪਹੁੰਚਣ ‘ਤੇ ਕਾਂਗਰਸ ਦਾ ਬਾਈਕਾਟ

Rajneet Kaur
3 Min Read

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦੇ ਤੀਜੇ ਦਿਨ ਦੀ ਕਾਰਵਾਈ ਜਾਰੀ ਹੈ। ਆਪ ਦੇ ਵਿਧਾਇਕ ਇਕ ਦੇ ਬਾਅਦ ਇਕ ਆਪਣੇ-ਆਪਣੇ ਹਲਕੇ ਦੀਆਂ ਸਮੱਸਿਆਵਾਂ ਬਾਰੇ ਦੱਸਦੇ ਹੋਏ ਉਨ੍ਹਾਂ ਦੇ ਹੱਲ ਦੀ ਮੰਗ ਕਰ ਰਹੇ ਹਨ। ਸਬੰਧਤ ਮੰਤਰੀ ਵਿਧਾਇਕਾਂ ਦੀਆਂ ਸਮੱਸਿਆਵਾਂ ਸਬੰਧੀ ਦਰਪੇਸ਼ ਆ ਰਹੀ ਕਾਨੂੰਨੀ ਅੜਚਣ ਅਤੇ ਜਲਦ ਹੱਲ ਤੇ ਯੋਜਨਾਵਾਂ ਬਾਰੇ ਦੱਸ ਰਹੇ ਹਨ। ਮੁੱਖ ਮੰਤਰੀ ਪੰਜਾਬ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੀ ਸਦਨ ਦੀ ਕਾਰਵਾਈ ਦੇਖਣ ਲਈ ਪਹੁੰਚੀ। ਉਨ੍ਹਾਂ ਨੇ ਗਵਰਨਰ ਬਾਕਸ ਵਿਚ ਬੈਠ ਕੇ ਸਦਨ ਦੀ ਕਾਰਵਾਈ ਦੇਖੀ।

ਮੁੱਖ ਮੰਤਰੀ ਮਾਨ ਦੇ ਸਦਨ ਵਿਚ ਪਹੁੰਚਦੇ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਬਾਜਵਾ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਣੇ ਵਿਧਾਇਕ ਸਦਨ ਦਾ ਬਾਇਕਾਟ ਕਰਕੇ ਬਾਹਰ ਨਿਕਲ ਗਏ। ਮੁੱਖ ਮੰਤਰੀ ਮਾਨ ਨੇ ਰਾਜਪਾਲ ਏਡ੍ਰੇਸ ‘ਤੇ ਬੋਲਦੇ ਹੋਏ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ‘ਤੇ ਆਪਣਾ ਸਾਮਾਨ ਚੁੱਕਣ ਦਾ ਤੰਜ ਕੱਸਿਆ। ਉਨ੍ਹਾਂ ਨੇ ਪੁੱਛਿਆ ਕਿ ਕਾਂਗਰਸ ਪਾਰਟੀ ਕਿਥੇ ਹੈ।

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਿਫ਼ਰ ਕਾਲ ਵਿੱਚ ਕਿਹਾ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਕੱਲ੍ਹ ਦੀ ਘਟਨਾ ਲਈ ਮੁਆਫ਼ੀ ਨਹੀਂ ਮੰਗਦੇ ਤਾਂ ਕਾਂਗਰਸ ਸਦਨ ਵਿੱਚ ਉਨ੍ਹਾਂ ਦਾ ਬਾਈਕਾਟ ਕਰੇਗੀ। ਬਾਜਵਾ ਨੇ ਕਿਹਾ ਕਿ ਜਦੋਂ ਮੁੱਖ ਮੰਤਰੀ ਸਦਨ ‘ਚ ਆਉਣਗੇ ਤਾਂ ਕਾਂਗਰਸ ਸਦਨ ਦੀ ਕਾਰਵਾਈ ‘ਚ ਹਿੱਸਾ ਨਹੀਂ ਲਵੇਗੀ।

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਸਦਨ ਦੀ ਤੀਜੇ ਦਿਨ ਦੀ ਕਾਰਵਾਈ ਦੌਰਾਨ ਕਾਂਗਰਸ ਨੇ ਹਿੱਸਾ ਨਹੀਂ ਲਿਆ। ਜ਼ਿਕਰਯੋਗ ਹੈ ਕਿ ਸਦਨ ‘ਚ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਕਾਫੀ ਗਰਮਾ-ਗਰਮੀ ਹੋ ਗਈ ਸੀ, ਜਿਸ ਤੋਂ ਬਾਅਦ ਜਿੱਥੇ ਅੱਜ ਸਦਨ ਦੀ ਕਾਰਵਾਈ ਜਾਰੀ ਹੈ।

- Advertisement -

ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੀ ਕਾਰਵਾਈ ਸ਼ੁਰੂ ਹੋਣ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੇ ਪੰਜਾਬ ਵਿਧਾਨ ਸਭਾ ਦੇ ਬਾਹਰ ਮੰਗਲਵਾਰ ਸਵੇਰੇ ਹੀ ਧਰਨਾ ਲਗਾ ਦਿੱਤਾ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਜਦੋਂ ਤਕ ਧਰਨਾ ਜਾਰੀ ਹੈ ਉਹ ਇੱਥੇ ਹੀ ਬੈਠੇ ਰਹਿਣਗੇ। ਉਨ੍ਹਾਂ ਕਿਹਾ ਕਿ ਜੇਕਰ ਸਿਆਸੀ ਲੋਕ ਮਾਰੇ ਜਾਂਦੇ ਹਨ ਤਾਂ ਤੁਸੀਂ ਉਨ੍ਹਾਂ ਦੇ ਕਾਤਲਾਂ ਨੂੰ ਫੜ ਕੇ ਅੰਦਰ ਵੀ ਕਰ ਦਿੰਦੇ ਹੋ ਅਤੇ ਸਜ਼ਾ ਪੂਰੀ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਰਿਹਾਅ ਨਹੀਂ ਕਰਦੇ ਜਦਕਿ ਮੇਰੇ ਲੜਕੇ ਦੇ ਕਤਲ ‘ਚ ਸ਼ਾਮਲ ਲੋਕ ਫੜੇ ਗਏ ਹਨ ਪਰ ਮਾਸਟਰਮਾਈਂਡ ਨਹੀਂ ਫੜਿਆ ਗਿਆ। ਅਜੇ ਤਕ ਮੈਂ ਗੋਲਡੀ ਬਰਾੜ ਦਾ ਨਾਂ ਲੈ ਕੇ ਉਸ ਬਾਰੇ ਜ਼ਿਕਰ ਕੀਤਾ ਹੈ ਉਹ ਅਜੇ ਤੱਕ ਫੜਿਆ ਨਹੀਂ ਗਿਆ। ਹਾਲਾਂਕਿ ਮੰਤਰੀ ਕੁਲਦੀਪ ਧਾਲੀਵਾਲ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਧਰਨਾ ਖ਼ਤਮ ਕਰ ਦਿੱਤਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment