ਮੁੰਬਈ ‘ਚ 60 ਮੰਜ਼ਿਲਾ ਇਮਾਰਤ ‘ਚ ਲੱਗੀ ਭਿਆਨਕ ਅੱਗ, ਬਚਣ ਲਈ 10 ਮਿੰਟ ਤੱਕ ਗਰਿੱਲ ਨਾਲ ਲਟਕਿਆ ਵਿਅਕਤੀ, 19 ਵੀਂ ਮੰਜ਼ਿਲ ਤੋਂ ਡਿੱਗਣ ਨਾਲ ਮੌਤ

TeamGlobalPunjab
2 Min Read

ਮੁੰਬਈ :  ਦੱਖਣੀ ਮੁੰਬਈ ਦੇ ਕਰੀ ਰੋਡ ਇਲਾਕੇ ਵਿੱਚ ਸਥਿਤ ਇੱਕ 60 ਮੰਜ਼ਿਲਾ ਇਮਾਰਤ ਵਿੱਚ ਸ਼ੁੱਕਰਵਾਰ ਨੂੰ ਭਿਆਨਕ ਅੱਗ ਲੱਗ ਗਈ। ਇਸ ਘਟਨਾ ਦੀ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ।

    ਇਹਨਾਂ ‘ਚ ਦਿਖਾਈ ਦੇ ਰਿਹਾ ਹੈ ਕਿ ਇੱਕ ਵਿਅਕਤੀ ਅੱਗ ਤੋਂ ਬਚਣ ਲਈ 19ਵੀਂ ਮੰਜ਼ਲ ਦੀ ਗਰਿੱਲ ਨਾਲ ਲਟਕਿਆ ਹੋਇਆ ਸੀ। ਫਾਇਰ ਬ੍ਰਿਗੇਡ ਦੇ ਰੈਸਕਿਊ ਆਪਰੇਸ਼ਨ ਦੌਰਾਨ ਇਹ ਸ਼ਖਸ ਇਮਾਰਤ ਦੀ ਬਾਲਕਨੀ ’ਚ ਲਟਕਿਆ ਹੋਇਆ ਵਿਖਾਈ ਦਿੱਤਾ।

- Advertisement -

 

 

ਖੁਦ ਨੂੰ ਬਚਾਉਣ ਲਈ ਇਹ ਸ਼ਖਸ ਕਾਫੀ ਦੇਰ ਤਕ ਲਟਕਿਆ ਰਿਹਾ ਪਰ ਇਸ ਦੌਰਾਨ ਉਸ ਦਾ ਹੱਥ ਛੁਟ ਗਿਆ ਅਤੇ ਉਹ ਹੇਠਾਂ ਡਿੱਗ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਇਮਾਰਤ ਦਾ ਸੁਰੱਖਿਆ ਗਾਰਡ ਸੀ।

 

- Advertisement -

 

    ਇਸ ਹਾਦਸੇ ਵਿੱਚ ਅਰੁਣ ਤਿਵਾੜੀ ਨਾਂ ਦੇ ਸੁਰੱਖਿਆ ਗਾਰਡ ਦੀ ਮੌਤ ਹੋਈ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਅੱਗ ਲੱਗਣ ਤੋਂ ਬਾਅਦ ਫਲੈਟ ਵਿੱਚ ਦਾਖਲ ਹੋਇਆ ਸੀ ਅਤੇ ਅੱਗ ਲੱਗਣ ਤੋਂ ਬਾਅਦ ਇਸ ਵਿੱਚ ਫਸ ਗਿਆ ਸੀ। ਉਹ ਆਪਣੀ ਜਾਨ ਬਚਾਉਣ ਲਈ ਬਾਲਕੋਨੀ ‘ਤੇ ਪਹੁੰਚਿਆ ਅਤੇ ਉੱਥੋਂ ਹੇਠਾਂ ਉਤਰਨ ਦੀ ਕੋਸ਼ਿਸ਼ ਵਿੱਚ ਖੁਦ ਨੂੰ ਗਰਿੱਲ ਨਾਲ ਲਟਕਾ ਲਿਆ। ਇਸ ਦੌਰਾਨ ਉਹ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦਾ ਰਿਹਾ ਅਤੇ ਕਰੀਬ 10 ਮਿੰਟ ਬਾਅਦ ਹੇਠਾਂ ਡਿੱਗ ਪਿਆ।

ਫਾਇਰ ਬ੍ਰਿਗੇਡ ਵਿਭਾਗ ਦੇ ਅਨੁਸਾਰ, ਕਰੀ ਰੋਡ ਇਲਾਕੇ ਵਿੱਚ ਅਵਿਘਨਾ ਪਾਰਕ ਦੀ ਇਮਾਰਤ ਵਿੱਚ ਸਵੇਰੇ 11:51 ਵਜੇ ਅੱਗ ਲੱਗੀ। ਅੱਗ ਸਭ ਤੋਂ ਪਹਿਲਾਂ 19ਵੀਂ ਮੰਜ਼ਿਲ ‘ਤੇ ਲੱਗੀ। ਕੁਝ ਹੀ ਸਮੇਂ ਵਿੱਚ ਇਹ 17ਵੀਂ ਅਤੇ 20ਵੀਂ ਮੰਜ਼ਲਾਂ ਤੱਕ ਫੈਲ ਗਈ। ਕਰੀਬ ਢਾਈ ਘੰਟਿਆਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ ਅਤੇ ਇਕ ਘੰਟੇ ਤਕ ਠੰਡਾ ਕਰਨ ਦਾ ਕੰਮ ਜਾਰੀ ਰਿਹਾ।

ਪਤਾ ਲੱਗਾ ਹੈ ਕਿ ਅਵਿਘਨਾ ਪਾਰਕ ਦੀ ਇਸ ਇਮਾਰਤ ਦਾ ਫਾਇਰ ਸਿਸਟਮ ਦੋ ਸਾਲਾਂ ਤੋਂ ਬੰਦ ਸੀ, ਪਰ ਸੁਸਾਇਟੀ ਨੇ ਇਸ ਬਾਰੇ ਬੀਐਮਸੀ ਨੂੰ ਸੂਚਿਤ ਨਹੀਂ ਕੀਤਾ। ਇਸ ਤੋਂ ਬਾਅਦ ਬੀਐਮਸੀ ਨੇ ਹੁਣ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ।

Share this Article
Leave a comment