ਅਮਰੀਕਾ ਗੁਰੂ ਘਰ ‘ਚ ਗੋਲੀਬਾਰੀ ਦੌਰਾਨ ਜ਼ਖਮੀਂ ਹੋਏ ਬਾਬਾ ਪੰਜਾਬ ਸਿੰਘ ਦਾ ਹੋਇਆ ਦੇਹਾਂਤ 

TeamGlobalPunjab
2 Min Read

ਓਕ ਕ੍ਰੀਕ: ਅਮਰੀਕਾ ਦੇ ਗੁਰੂ ਘਰ ‘ਚ ਸਾਲ 2012 ਵਿੱਚ ਹੋਈ ਗੋਲੀਬਾਰੀ ‘ਚ ਜ਼ਖ਼ਮੀ ਹੋਏ ਬਾਬਾ ਪੰਜਾਬ ਸਿੰਘ ਦਾ ਦਿਹਾਂਤ ਹੋ ਗਿਆ ਹੈ। 5 ਅਗਸਤ 2012 ਨੂੰ ਇੱਕ ਸਿਰਫਿਰੇ ਨੌਜਵਾਨ ਨੇ ਗੁਰੂ ਘਰ ਅੰਦਰ ਦਾਖਲ ਹੋ ਕੇ ਗੋਲੀਬਾਰੀ ਕਰ ਦਿੱਤੀ ਸੀ। ਜਿਸ ਵਿੱਚ 6 ਮੌਤਾਂ ਤੇ 4 ਗੰਭੀਰ ਰੂਪ ਨਾਲ ਜ਼ਖਮੀ ਹੋਏ ਸਨ।

ਦੱਸ ਦਈਏ ਸਿਰ ਵਿੱਚ ਗੋਲੀ ਲੱਗਣ ਕਾਰਨ ਬਾਬਾ ਪੰਜਾਬ ਸਿੰਘ ਨੂੰ ਅਧਰੰਗ ਹੋ ਗਿਆ ਸੀ ਤੇ ਉਦੋਂ ਤੋਂ ਹੀ ਉਹ ਮੰਜੇ ਤੇ ਸਨ। ਬਾਬਾ ਪੰਜਾਬ ਸਿੰਘ ਸਿੱਖ ਪ੍ਰਚਾਰਕ ਦੇ ਤੌਰ ਤੇ ਅਮਰੀਕਾ ਆਏ ਸਨ ਤੇ ਉਹ ਉੱਥੋਂ ਦੇ ਵੱਖ-ਵੱਖ ਗੁਰਦੁਆਰਿਆਂ ‘ਚ ਕੀਰਤਨ ਕਰਦੇ ਸਨ।

ਗੋਲੀਬਾਰੀ ‘ਚ ਗੰਭੀਰ ਰੂਪ ਨਾਲ ਜ਼ਖਮੀ ਹੋਏ ਵਿਅਕਤੀਆਂ ‘ਚ ਬਾਬਾ ਸੰਤੋਖ ਸਿੰਘ ਤੇ ਓਕ ਕ੍ਰੀਕ ਪੁਲੀਸ ਦੇ ਅਫਸਰ ਬ੍ਰਾਇਨ ਮਰਫ਼ੀ ਵੀ ਸ਼ਾਮਲ ਸਨ। ਬ੍ਰਾਈਨ ਮਰਫ਼ੀ ਨੂੰ ਇਸ ਗੋਲੀਬਾਰੀ ‘ਚ ਪੰਦਰਾਂ ਗੋਲੀਆਂ ਲੱਗੀਆਂ ਸਨ ਪਰ ਉਹ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਹਮਲਾਵਰ ਦੀ ਮੌਤ ਹੋਣ ਜਾਣ ਤੱਕ ਉਸ ਨਾਲ ਲੜਦੇ ਰਹੇ। ਰਿਪੋਰਟਾਂ ਮੁਤਾਬਕ ਬ੍ਰਾਈਨ ਦੇ ਸਿਰ ਅਤੇ ਮੂੰਹ ‘ਤੇ ਬਹੁਤ ਨੇੜੇ ਤੋਂ ਗੋਲੀਆਂ ਲੱਗੀਆਂ ਸਨ।

ਰਾਸ਼ਟਰਪਤੀ ਬਰਾਕ ਓਬਾਮਾ ਨੇ ਬ੍ਰਾਈਨ ਮਰਫ਼ੀ ਤੇ ਉਨ੍ਹਾਂ ਦੇ ਸਾਥੀ ਅਫ਼ਸਰ ਸੈਮ ਨੂੰ ਬਹਾਦਰੀ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਸੀ।

- Advertisement -

ਬਾਬਾ ਪੰਜਾਬ ਸਿੰਘ ਦੇ ਦਿਹਾਂਤ ‘ਤੇ ਸਿੱਖ ਕੋਇਲੇਸ਼ਨ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।

- Advertisement -

ਸਿੱਖ ਗੁਰਦੁਆਰਾ ਵਿਸਕੋਨਸਿਨ 7512 ਓਕ ਕ੍ਰੀਕ ਵਿਖੇ ਸਿੰਘ ਜੀ ਦੀ ਆਤਮਿਕ ਸ਼ਾਂਤੀ ਲਈ 7 ਮਾਰਚ ਨੂੰ ਸ੍ਰੀ ਅਖੰਡ ਪਾਠ ਦਾ ਭੋਗ ਪਾਇਆ ਜਾਵੇਗਾ।

ਵਧੇਰੀ ਜਾਣਕਾਰੀ ਲਈ ਹੇਂਠ ਲਿਖੇ ਨੰਬਰਾਂ ਤੇ ਸੰਪਰਕ ਕਰੋ

-ਰਘੁਵਿੰਦਰ ਸਿੰਘ (Raghuvinder Singh)

201-301-5697

-ਜਸਪ੍ਰੀਤ ਸਿੰਘ (Jaspreet Singh)

201-640-1217

Share this Article
Leave a comment