ਫਰਾਂਸ ‘ਚ ਰੇਵ ਪਾਰਟੀ ਦੌਰਾਨ ਪੁਲਿਸ ਅਤੇ ਲੋਕਾਂ ਦੀ ਝੜਪ,ਪੰਜ ਪੁਲਿਸ ਅਧਿਕਾਰੀ ਜ਼ਖਮੀ, ਨੌਜਵਾਨ ਨੇ ਗਵਾਇਆ ਹੱਥ

TeamGlobalPunjab
2 Min Read

ਪੈਰਿਸ: ਫਰਾਂਸ ਦੇ ਪੱਛਮੀ ਭਾਗ ਵਿਚ ਅਣਅਧਿਕਾਰਤ ਰੇਵ ਪਾਰਟੀ ਤੋਂ 1500 ਲੋਕਾਂ ਨੂੰ ਖਿੰਡਾਉਣ ਦੀ ਕੋਸ਼ਿਸ਼ ਦੌਰਾਨ ਪੁਲਿਸ ਅਤੇ ਲੋਕਾਂ ਦੀ ਆਪਸ ‘ਚ ਝੜਪ ਹੋ ਗਈ।ਜਿਸ ‘ਚ ਕਈ ਲੋਕ ਜ਼ਖਮੀ ਹੋਏ।

ਸਥਾਨਕ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਪੰਜ ਪੁਲਿਸ ਅਧਿਕਾਰੀ ਜ਼ਖਮੀ ਹੋ ਗਏ, ਦੋ ਗੰਭੀਰ ਰੂਪ ਨਾਲ ਜ਼ਖਮੀ ਹੋਏ ਅਤੇ ਇੱਕ 22 ਸਾਲ ਦਾ ਨੌਜਵਾਨ ਆਪਣਾ ਹੱਥ ਗਵਾ ਬੈਠਾ ਅਤੇ ਕਈ ਹੋਰ ਜ਼ਖਮੀ ਹੋ ਗਏ। ਰੇਡਾਨ ਦੇ ਬ੍ਰਿਟਨੀ ਸ਼ਹਿਰ ਨੇੜੇ ਇਕ ਮੈਦਾਨ ਵਿਚ ਸ਼ੁੱਕਰਵਾਰ ਰਾਤ ਨੂੰ ਤਣਾਅ ਫੈਲ ਗਿਆ। ਦੋ ਦਿਨ ਪਹਿਲਾਂ ਵੀ ਫਰਾਂਸ ਨੇ ਰਾਤ ਦਾ ਕਰਫਿਊ ਹਟਾਇਆ ਸੀ, ਜੋ ਅੱਠ ਮਹੀਨਿਆਂ ਤੋਂ ਵੀ ਜ਼ਿਆਦਾ ਸਮੇਂ ਤੋਂ ਲੱਗਾ ਹੋਇਆ ਸੀ।

ਆਨਲਾਈਨ ਸਾਂਝੀਆਂ ਕੀਤੀਆਂ ਗਈਆਂ ਹਿੰਸਾ ਦੀਆਂ ਤਸਵੀਰਾਂ ਵਿਚ ਪੁਲਿਸ ਹਿੰਸਕ ਲੋਕਾਂ ‘ਤੇ ਹੰਝੂ ਗੈਸ ਦੇ ਗੋਲੇ ਦਾਗਦੀ ਹੋਈ ਨਜ਼ਰ ਆ ਰਹੀ ਹੈ ਜਦਕਿ ਜਵਾਬ ਵਿਚ ਪਾਰਟੀ ਕਰਨ ਵਾਲੇ ਲੋਕ ਧਾਤਾਂ ਦੇ ਗੋਲੇ, ਗੈਸੋਲਿਨ ਬੰਬ ਅੇਤ ਹੋਰ ਨੁਕਸਾਨਦੇਹ ਚੀਜ਼ਾਂ ਸੁੱਟਦੇ ਹੋਏ ਦਿਖ ਰਹੇ ਹਨ। ਖੇਤਰ ਦੇ ਚੋਟੀ ਦੇ ਸਰਕਾਰੀ ਅਧਿਕਾਰੀ ਐਮਨੁਅਲ ਬਰਥਿਅਰ ਨੇ ਇਸਦੀ ਪੁਸ਼ਟੀ ਕੀਤੀ। ਬਰਥਿਅਰ ਨੇ ਪੱਤਰਾਕਾਰਾਂ ਨਾਲ ਗੱਲਬਾਤ ਵਿਚ ਲੋਕਾਂ ‘ਤੇ ‘ਬਹੁਤ ਜ਼ਿਆਦਾ’ ਹਿੰਸਾ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪੁਲਿਸ  ਨੂੰ ਭੀੜ ਨੂੰ ਖਿੰਡਾਉਣ ‘ਚ 7 ਘੰਟੇ ਲੱਗੇ ਅਤੇ ਸ਼ਨੀਵਾਰ ਸਵੇਰੇ ਵੀ ਪੁਲਿਸ ਲੋਕਾਂ ਨੂੰ ਅਧਿਕਾਰੀ ਮੈਦਾਨ ਖਾਲੀ ਕਰਵਾ ਰਹੇ ਸਨ।ਬਰਥੀਅਰ ਨੇ ਦੱਸਿਆ ਕਿ ਜ਼ਖਮੀ ਹੋਏ ਪੰਜ ਪੁਲਿਸ ਅਧਿਕਾਰੀਆਂ ਵਿਚੋਂ ਦੋ ਨੂੰ ਰੈਡਨ ਦੇ ਹਸਪਤਾਲ ਪਹੁੰਚਾਇਆ ਗਿਆ।

- Advertisement -

ਪੁਲਿਸ ਨੇ ਸ਼ਨੀਵਾਰ ਨੂੰ ਪੰਜ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਅਤੇ ਜਨਤਕ ਅਥਾਰਟੀ ਦੇ ਅਹੁਦਿਆਂ ‘ਤੇ ਲੋਕਾਂ ਖ਼ਿਲਾਫ਼ ਹਿੰਸਾ ਦੀ ਜਾਂਚ ਸ਼ੁਰੂ ਕੀਤੀ।

Share this Article
Leave a comment