ਮਾਰੀਉਪੋਲ- ਬੁੱਧਵਾਰ ਨੂੰ, ਯੂਕਰੇਨ ਦੇ ਮਾਰੀਉਪੋਲ ਵਿੱਚ ਬੱਚਿਆਂ ਦੇ ਹਸਪਤਾਲ ‘ਤੇ ਰੂਸੀ ਹਵਾਈ ਹਮਲੇ ਵਿੱਚ 17 ਕਰਮਚਾਰੀ ਜ਼ਖਮੀ ਹੋ ਗਏ ਸਨ। ਯੂਕਰੇਨ ਨੇ ਦਾਅਵਾ ਕੀਤਾ ਹੈ ਕਿ ਰੂਸ ਨੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ ਅਤੇ ਹਸਪਤਾਲ ਦੇ ਅਹਾਤੇ ‘ਤੇ ਹਮਲਾ ਕੀਤਾ ਹੈ। ਦੱਸ ਦੇਈਏ ਕਿ ਅੱਜ ਦੇ ਲਈ ਦੋਵਾਂ ਦੇਸ਼ਾਂ ਵਿਚਾਲੇ ਜੰਗਬੰਦੀ ਨੂੰ ਲੈ ਕੇ ਸਮਝੌਤਾ ਹੋਇਆ ਸੀ ਤਾਂ ਜੋ ਮਰੀਉਪੋਲ ਤੋਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਸਕੇ। ਪੈਂਟਾਗਨ ਵੱਲੋਂ ਜਾਰੀ ਬਿਆਨ ਮੁਤਾਬਕ ਅਮਰੀਕਾ ਨੇ ਪੋਲੈਂਡ ਵਿੱਚ ਦੋ ਐਂਟੀ-ਏਅਰਕ੍ਰਾਫਟ ਮਿਜ਼ਾਈਲ ਬੈਟਰੀਆਂ ਤਾਇਨਾਤ ਕੀਤੀਆਂ ਹਨ।
.@WHO is aware of disturbing news reports about an attack on a maternity hospital in Mariupol, #Ukraine. WHO unequivocally condemns all acts of violence against health facilities, #healthworkers and patients. We reiterate our urgent call for a peaceful resolution.
— Tedros Adhanom Ghebreyesus (@DrTedros) March 9, 2022
ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ-ਜਨਰਲ, ਟੇਡਰੋਸ ਅਡਨਾਮ ਘੇਬਰੇਅਸਸ ਨੇ ਮਾਰੀਉਪੋਲ ਦੇ ਹਸਪਤਾਲ ‘ਤੇ ਰੂਸੀ ਹਮਲੇ ਦੀ ਨਿੰਦਾ ਕੀਤੀ ਅਤੇ ਕਿਹਾ, ‘ਡਬਲਯੂਐਚਓ ਸਾਰੀਆਂ ਸਿਹਤ ਸਹੂਲਤਾਂ, ਸਿਹਤ ਕਰਮਚਾਰੀਆਂ ਅਤੇ ਮਰੀਜ਼ਾਂ ‘ਤੇ ਹਮਲਿਆਂ ਦੀ ਨਿੰਦਾ ਕਰਦਾ ਹੈ। ਅਸੀਂ ਸ਼ਾਂਤੀ ਦੀ ਤੁਰੰਤ ਮੰਗ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹਾਂ।
Mariupol. Direct strike of Russian troops at the maternity hospital. People, children are under the wreckage. Atrocity! How much longer will the world be an accomplice ignoring terror? Close the sky right now! Stop the killings! You have power but you seem to be losing humanity. pic.twitter.com/FoaNdbKH5k
— Volodymyr Zelenskyy / Володимир Зеленський (@ZelenskyyUa) March 9, 2022
ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਇਸ ਹਮਲੇ ਨੂੰ ਅੱਤਿਆਚਾਰ ਦੱਸਿਆ ਅਤੇ ਪੁੱਛਿਆ ਕਿ ਦੁਨੀਆ ਕਦੋਂ ਤੱਕ ਇਸ ਦਹਿਸ਼ਤ ਨੂੰ ਨਜ਼ਰਅੰਦਾਜ਼ ਕਰੇਗੀ। ਉਨ੍ਹਾਂ ਨੇ ਟਵੀਟ ਕੀਤਾ, ‘ਔਰਤਾਂ ਅਤੇ ਬੱਚੇ ਮੈਟਰਨਿਟੀ ਹਸਪਤਾਲ ਦੇ ਮਲਬੇ ‘ਚ ਫਸੇ ਹੋਏ ਹਨ। ਕਤਲੇਆਮ ਬੰਦ ਕਰੋ ਤੁਹਾਡੇ ਕੋਲ ਤਾਕਤ ਹੈ ਪਰ ਇਨਸਾਨੀਅਤ ਖਤਮ ਹੁੰਦੀ ਜਾਪਦੀ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates