ਓਂਟਾਰੀਓ ਸਰਕਾਰ ਨੇ ਹੈਲਥਕੇਅਰ ਤੇ ਐਜੂਕੇਸ਼ਨ ਵਰਕਰਜ਼ ਲਈ ਵੈਕਸੀਨੇਸ਼ਨ ਕੀਤੀ ਲਾਜ਼ਮੀ

TeamGlobalPunjab
3 Min Read

ਟੋਰਾਂਟੋ : ਓਂਟਾਰੀਓ ‘ਚ ਡਾਕਟਰੀ ਅਮਲੇ‌ ਅਤੇ ਅਧਿਆਪਕਾਂ ਲਈ ਵੈਕਸੀਨੇਸ਼ਨ ਨੂੰ ਲਾਜ਼ਮੀ ਕਰ ਰਿਹਾ ਹੈ। ਡੱਗ ਫੋਰਡ ਸਰਕਾਰ ਨੇ ਹੈਲਥਕੇਅਰ ਤੇ ਐਜੂਕੇਸ਼ਨ ਵਰਕਰਜ਼ ਲਈ ਕੋਵਿਡ-19 ਵੈਕਸੀਨੇਸ਼ਨ ਨੂੰ ਲਾਜ਼ਮੀ ਬਣਾਉਣ ਦੇ ਫੈਸਲੇ ਉੱਤੇ ਮੁਹਰ ਲਾ ਦਿੱਤੀ ਗਈ ਹੈ। ਹੁਣ ਐਜੂਕੇਸ਼ਨ ਤੇ ਹੈਲਥ ਕੇਅਰ ਸੈਟਿੰਗਜ਼ ਵਿੱਚ ਇੰਪਲੌਇਰਜ਼ ਨੂੰ ਆਪਣੇ ਸਟਾਫ ਲਈ ਕੋਵਿਡ-19 ਵੈਕਸੀਨੇਸ਼ਨ ਸਬੰਧੀ ਸਖ਼ਤ ਨੀਤੀਆਂ ਤਿਆਰ ਕਰਨੀਆਂ ਹੋਣਗੀਆਂ।

ਇਸ ਫੈਸਲੇ ਸਬੰਧੀ ਜਾਣਕਾਰੀ ਰੱਖਣ ਵਾਲੇ ਸੀਨੀਅਰ ਸਰਕਾਰੀ ਸੂਤਰਾਂ ਨੇ ਇਹ ਸਵੀਕਾਰ ਕੀਤਾ ਕਿ ਸੋਮਵਾਰ ਰਾਤ ਨੂੰ ਕੈਬਨਿਟ ਵੱਲੋਂ ਇਸ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਗਈ।

ਇਹ ਪਾਲਿਸੀ ਬਿਲਕੁਲ ਉਸ ਪਾਲਿਸੀ ਨਾਲ ਮੇਲ ਖਾਂਦੀ ਹੈ ਜਿਹੜੀ ਪ੍ਰੋਵਿੰਸ ਦੇ ਲਾਂਗ ਟਰਮ ਕੇਅਰ ਹੋਮਜ਼ ਵਿੱਚ ਪਹਿਲਾਂ ਤੋਂ ਹੀ ਲਾਗੂ ਹੈ। ਇਸ ਸਮੇਂ ਹੈਲਥ ਕੇਅਰ ਫੈਸਿਲਿਟੀਜ਼ ਵਿਚਲੇ ਸਟਾਫ ਨੂੰ ਕੋਵਿਡ-19 ਖਿਲਾਫ ਪੂਰੀ ਤਰ੍ਹਾਂ ਇਮਿਊਨਾਈਜ਼ੇਸ਼ਨ ਦਾ ਸਬੂਤ ਮੁਹੱਈਆ ਕਰਵਾਉਣਾ ਪੈਂਦਾ ਹੈ ਤੇ ਵੈਕਸੀਨੇਸ਼ਨ ਨਾ ਕਰਵਾਉਣ ਲਈ ਮੈਡੀਕਲ ਕਾਰਨ ਦੱਸਣਾ ਪੈਂਦਾ ਹੈ।

ਹੈਲਥ ਕੇਅਰ ਸੈਕਟਰ ਉੱਤੇ ਇਹ ਨਿਰਦੇਸ਼ 7 ਸਤੰਬਰ ਤੋਂ ਲਾਗੂ ਹੋ ਜਾਣਗੇ।

- Advertisement -

ਉਧਰ ਸੂਬੇ ਦੇ ਪ੍ਰੀਮੀਅਰ ਡਗ ਫੋਰਡ ਦਾ ਕਹਿਣਾ ਹੈ ਕਿ ਅਸੀਂ ਸਕੂਲਾਂ ਵਿਚ ਟੀਕਾਕਰਣ ਕਲੀਨਿਕਾਂ ਦੀ ਮੇਜ਼ਬਾਨੀ ਕਰਨ ਲਈ ਪੀਐਚਯੂ ਅਤੇ ਜਨਤਕ ਤੌਰ ਤੇ ਫੰਡ ਪ੍ਰਾਪਤ ਸਕੂਲ ਬੋਰਡਾਂ ਦੇ ਨਾਲ ਕੰਮ ਕਰ ਰਹੇ ਹਾਂ ।

ਇਹ ਕਲੀਨਿਕ ਯੋਗ ਵਿਦਿਆਰਥੀਆਂ, ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਨਾਲ ਅਧਿਆਪਕਾਂ ਅਤੇ ਸਕੂਲ ਸਟਾਫ ਲਈ ਟੀਕਾ ਲਗਵਾਉਣਾ ਵਧੇਰੇ ਪਹੁੰਚਯੋਗ ਅਤੇ ਸੁਵਿਧਾਜਨਕ ਬਣਾਉਣ ਵਿੱਚ ਮਦਦਗਾਰ ਸਿੱਧ ਹੋਣਗੇ।

ਸਰੋਤ ਨੇ ਕਿਹਾ ਕਿ ਡਾਕਟਰ ਕੀਰਨ ਮੂਰ ਦੇ ਨਿਰਦੇਸ਼ ਹਸਪਤਾਲਾਂ, ਐਂਬੂਲੈਂਸ ਸੇਵਾਵਾਂ ਅਤੇ ਕਮਿਊਨਿਟੀ ਅਤੇ ਘਰੇਲੂ ਦੇਖਭਾਲ ਸੇਵਾ ਪ੍ਰਦਾਤਾ ਟੀਕਾਕਰਣ ਨੂੰ ਲਾਜ਼ਮੀ ਨਹੀਂ ਬਣਾਉਣਗੇ, ਪਰ ਜਿਹੜੇ ਲੋਕ ਸ਼ਾਟ ਨੂੰ ਅਸਵੀਕਾਰ ਕਰਦੇ ਹਨ ਉਨ੍ਹਾਂ ਦੀ ਨਿਯਮਤ ਤੌਰ ‘ਤੇ ਵਾਇਰਸ ਦੀ ਜਾਂਚ ਕੀਤੀ ਜਾਏਗੀ।

ਜਿਹੜੇ ਲੋਕ ਸ਼ਾਟ ਨਹੀਂ ਲੈਂਦੇ ਉਨ੍ਹਾਂ ਨੂੰ ਕੋਵਿਡ -19 ਟੀਕਾਕਰਣ ਬਾਰੇ ਸਿੱਖਿਆ ਸੈਸ਼ਨ ਪੂਰਾ ਕਰਨ ਦੀ ਜ਼ਰੂਰਤ ਹੋਏਗੀ ਅਤੇ ਕੰਮ ‘ਤੇ ਆਉਣ ਤੋਂ ਪਹਿਲਾਂ ਉਨ੍ਹਾਂ ਦੀ ਨਿਯਮਤ ਤੌਰ ‘ਤੇ ਵਾਇਰਸ ਦੀ ਜਾਂਚ ਕੀਤੀ ਜਾਏਗੀ।

ਇਸ ਤੋਂ ਪਹਿਲਾਂ ਪ੍ਰਾਪਤ ਜਾਣਕਾਰੀ ਅਨੁਸਾਰ ਫੋਰਡ ਸਰਕਾਰ ਕੁੱਝ ਫਰੰਟਲਾਈਨ ਵਰਕਰਾਂ ਲਈ ਵੈਕਸੀਨੇਸ਼ਨ ਲਾਜ਼ਮੀ ਕਰਨ ਬਾਰੇ ਸਵਾਲਾਂ ਨੂੰ ਟਾਲਦੀ ਰਹੀ ਹੈ। ਪਰ ਮਹਾਂਮਾਰੀ ਦੀ ਚੌਥੀ ਵੇਵ ਆ ਜਾਣ ਤੋਂ ਬਾਅਦ ਹਰ ਨੌਂਵੇਂ ਦਿਨ ਮਗਰੋਂ ਕੋਵਿਡ-19 ਮਾਮਲੇ ਦੁੱਗਣੇ ਹੋਣ ਕਾਰਨ ਹੁਣ ਸਰਕਾਰ ਉੱਤੇ ਪਿਛਲੇ ਕੁੱਝ ਹਫਤਿਆਂ ਵਿੱਚ ਅਜਿਹਾ ਕਰਨ ਲਈ ਦਬਾਅ ਕਾਫੀ ਵੱਧ ਗਿਆ ਸੀ।

ਪਿਛਲੇ ਹਫਤੇ ਓਂਟਾਰੀਓ ਮੈਡੀਕਲ ਐਸੋਸੀਏਸ਼ਨ ਅਤੇ ਓਂਟਾਰੀਓ ਪਬਲਿਕ ਸਕੂਲ ਬੋਰਡਜ਼ ਐਸੋਸਿਏਸ਼ਨ ਵੱਲੋਂ ਬਿਆਨ ਜਾਰੀ ਕਰਕੇ ਫੋਰਡ ਸਰਕਾਰ ਨੂੰ ਕੁੱਝ ਵਰਕਰਜ਼ ਲਈ ਵੈਕਸੀਨੇਸ਼ਨ ਲਾਜ਼ਮੀ ਕਰਨ ਦੀ ਮੰਗ ਕੀਤੀ ਗਈ।

ਸੂਤਰਾਂ ਨੇ ਇਹ ਵੀ ਦੱਸਿਆ ਕਿ ਟੋਰਾਂਟੋ ਦੇ ਚੀਫ ਮੈਡੀਕਲ ਆਫੀਸਰ ਆਫ ਹੈਲਥ ਡਾ: ਕੀਰਨ ਮੂਰ ਵੱਲੋਂ ਵੀ ਹੈਲਥਕੇਅਰ ਤੇ ਐਜੂਕੇਸ਼ਨ ਵਰਕਰਜ਼ ਲਈ ਵੈਕਸੀਨੇਸ਼ਨ ਪਾਲਿਸੀ ਲਾਜ਼ਮੀ ਕਰਨ ਲਈ ਦਬਾਅ ਪਾਇਆ ਜਾ ਰਿਹਾ ਸੀ।

Share this Article
Leave a comment