ਹੁਣ ਆਟੋ-ਕੈਬ ‘ਚ ਵੀ ਸਫ਼ਰ ਕਰਨਾ ਹੋਇਆ ਮਹਿੰਗਾ, ਓਲਾ-ਉਬੇਰ ਨੇ ਵਧਾਇਆ ਕਿਰਾਇਆ

TeamGlobalPunjab
3 Min Read

ਨਵੀਂ ਦਿੱਲੀ- ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਅਸਮਾਨ ਛੂਹ ਰਹੀਆਂ ਕੀਮਤਾਂ ਨੇ ਲੋਕਾਂ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ। ਦਿੱਲੀ-ਐੱਨ.ਸੀ.ਆਰ. ‘ਚ ਹੁਣ ਆਟੋ-ਕੈਬ ਤੋਂ ਚੱਲਣ ਵਾਲਿਆਂ ‘ਤੇ ਵੀ ਇਸ ਦੀ ਵੱਡੀ ਮਾਰ ਪਈ ਹੈ। ਪੈਟਰੋਲ, ਡੀਜ਼ਲ ਅਤੇ ਸੀਐਨਜੀ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਦਾ ਸਿੱਧਾ ਅਸਰ ਕਿਰਾਏ ਉੱਤੇ ਪਿਆ ਹੈ। ਦਿੱਲੀ-ਐਨਸੀਆਰ ਵਿੱਚ, ਓਲਾ ਅਤੇ ਉਬੇਰ ਵਰਗੇ ਚੋਟੀ ਦੇ ਕੈਬ ਐਗਰੀਗੇਟਰਾਂ ਕੰਪਨੀਆਂ ਨੇ ਕਿਰਾਏ ਵਿੱਚ ਵੱਡਾ ਵਾਧਾ ਕੀਤਾ ਹੈ। ਦੋਵਾਂ ਕੰਪਨੀਆਂ ਨੇ ਕਿਰਾਏ ‘ਚ 12 ਫੀਸਦੀ ਦਾ ਵਾਧਾ ਕੀਤਾ ਹੈ। ਐਪ-ਅਧਾਰਿਤ ਇਹ ਦੋਵੇਂ ਐਗਰੀਗੇਟਰ ਰਾਜਧਾਨੀ ਅਤੇ ਇਸ ਨਾਲ ਜੁੜੇ ਸ਼ਹਿਰਾਂ ਵਿੱਚ ਵੱਡੀ ਗਿਣਤੀ ਵਿੱਚ ਵਰਤੇ ਜਾਂਦੇ ਹਨ ਅਤੇ ਕੰਮਕਾਜ਼ ਵਾਲੇ ਲੋਕਾਂ ਦਾ ਇੱਕ ਵਡਾ ਵਰਗ ਇਹਨਾਂ ਦੀਆਂ ਸੁਵਿਧਾਵਾਂ ਦਾ ਲਾਭ ਲੈਣਦਾ ਹੈ।

ਉਬੇਰ ਨੇ ਸੋਮਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਤੇਲ ਦੀਆਂ ਵਧਦੀਆਂ ਕੀਮਤਾਂ “ਚਿੰਤਾ ਵਧਾ ਰਹੀਆਂ ਹਨ” ਅਤੇ ਕੰਪਨੀ “ਇਸ ਦੇ ਮੱਦੇਨਜ਼ਰ ਅਗਲੇ ਕਦਮ ਚੁੱਕੇਗੀ।”

ਉਬੇਰ ਇੰਡੀਆ ਅਤੇ ਦੱਖਣੀ ਏਸ਼ੀਆ ਦੇ ਕੇਂਦਰੀ ਸੰਚਾਲਨ ਦੇ ਮੁਖੀ ਨਿਤੀਸ਼ ਭੂਸ਼ਣ ਨੇ ਕਿਹਾ, ”ਅਸੀਂ ਡਰਾਈਵਰਾਂ ਤੋਂ ਫੀਡਬੈਕ ਲਿਆ ਹੈ ਅਤੇ ਅਸੀਂ ਸਮਝਦੇ ਹਾਂ ਕਿ ਤੇਲ ਦੀਆਂ ਮੌਜੂਦਾ ਵਧਦੀਆਂ ਕੀਮਤਾਂ ਚਿੰਤਾ ਦਾ ਕਾਰਨ ਬਣ ਰਹੀਆਂ ਹਨ। ਅਜਿਹੇ ਸਮੇਂ ‘ਚ ਡਰਾਈਵਰਾਂ ਨੂੰ ਰਾਹਤ ਦੇਣ ਲਈ ਉਬੇਰ ਨੇ ਦਿੱਲੀ-ਐੱਨਸੀਆਰ ‘ਚ ਕਿਰਾਏ ‘ਚ 12 ਫੀਸਦੀ ਦਾ ਵਾਧਾ ਕੀਤਾ ਹੈ। ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ‘ਅਸੀਂ ਆਉਣ ਵਾਲੇ ਹਫ਼ਤਿਆਂ ਵਿੱਚ ਤੇਲ ਦੀਆਂ ਕੀਮਤਾਂ ‘ਤੇ ਨਜ਼ਰ ਰੱਖਾਂਗੇ ਅਤੇ ਲੋੜ ਅਨੁਸਾਰ ਫੈਸਲੇ ਲਵਾਂਗੇ।’

ਤੁਹਾਨੂੰ ਦੱਸ ਦੇਈਏ ਕਿ ਇਹ ਵਾਧਾ ਉਦੋਂ ਹੋਇਆ ਹੈ ਜਦੋਂ ਇਸ ਮਹੀਨੇ ਹੀ ਸੀਐਨਜੀ ਦੀਆਂ ਕੀਮਤਾਂ ਵਿੱਚ ਚਾਰ ਵਾਰ ਵਾਧਾ ਕੀਤਾ ਗਿਆ ਹੈ। ਪਿਛਲੀ ਵਾਰ ਸੀਐਨਜੀ ਦੀਆਂ ਕੀਮਤਾਂ ਵਿੱਚ 7 ​​ਅਪ੍ਰੈਲ ਨੂੰ ਵਾਧਾ ਹੋਇਆ ਸੀ, ਜੋ ਪਿਛਲੇ ਇੱਕ ਮਹੀਨੇ ਵਿੱਚ 10ਵਾਂ ਵਾਧਾ ਸੀ। ਪਿਛਲੇ ਹਫ਼ਤੇ ਹੀ ਦਿੱਲੀ ਵਿੱਚ ਆਟੋ ਅਤੇ ਕੈਬ ਡਰਾਈਵਰਾਂ ਨੇ ਸੀਐਨਜੀ ਦੀਆਂ ਕੀਮਤਾਂ ਖ਼ਿਲਾਫ਼ ਪ੍ਰਦਰਸ਼ਨ ਕੀਤਾ ਸੀ ਅਤੇ ਸਬਸਿਡੀ ਦੀ ਮੰਗ ਕੀਤੀ ਸੀ।

- Advertisement -

ਤੁਹਾਨੂੰ ਦੱਸ ਦੇਈਏ ਕਿ ਦਿੱਲੀ ਵਿੱਚ ਫਿਲਹਾਲ ਸੀਐਨਜੀ 69.11 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਵਿਕ ਰਹੀ ਹੈ। 7 ਮਾਰਚ 2022 ਨੂੰ ਇਹ ਕੀਮਤ 13.1 ਰੁਪਏ ਸੀ। ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ਵਿੱਚ ਸੀਐਨਜੀ 71.67 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਗੁਰੂਗ੍ਰਾਮ ਵਿੱਚ 77.44 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਵਿਕ ਰਹੀ ਹੈ।

ਇਸ ਦੇ ਨਾਲ ਹੀ ਪਿਛਲੇ ਛੇ ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਦਿੱਲੀ ‘ਚ ਇਸ ਸਮੇਂ ਪੈਟਰੋਲ 105.41 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 96.67 ਰੁਪਏ ਪ੍ਰਤੀ ਲੀਟਰ ‘ਤੇ ਵਿਕ ਰਿਹਾ ਹੈ। 22 ਮਾਰਚ ਤੋਂ ਹੁਣ ਤੱਕ 14 ਕਿਸ਼ਤਾਂ ਵਧਣ ਕਾਰਨ ਤੇਲ ਦੀਆਂ ਕੀਮਤਾਂ ਵਿੱਚ 10 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment