ਕੋਠੀ ਅਲਾਟ ਹੁੰਦੇ ਹੀ ਮੰਤਰੀਆਂ ਨੂੰ 15 ਦਿਨਾਂ ਦੇ ਅੰਦਰ ਖਾਲੀ ਕਰਨਾ ਪਵੇਗਾ MLA ਫਲੈਟ : ਕੁਲਤਾਰ ਸਿੰਘ ਸੰਧਵਾਂ

Rajneet Kaur
2 Min Read

ਚੰਡੀਗੜ੍ਹ: ਪੰਜਾਬ ‘ਚ ਮੰਤਰੀਆਂ ਅਤੇ ਵਿਧਾਇਕਾਂ ਨੂੰ ਅਲਾਟ ਹੋਣ ਵਾਲੇ ਮਕਾਨਾਂ ਨੂੰ ਲੈ ਕੇ ਵਿਧਾਨ ਸਭਾ ਵੱਲੋਂ ਨਵੇਂ ਨਿਯਮ ਬਣਾਏ ਗਏ ਹਨ। ਇਸ ਨਿਯਮ ਅਨੁਸਾਰ ਕੋਠੀ ਅਲਾਟ ਹੁੰਦੇ ਹੀ ਮੰਤਰੀ ਨੂੰ ਅਗਲੇ 15 ਦਿਨਾਂ ਵਿੱਚ ਵਿਧਾਇਕ ਦਾ ਫਲੈਟ ਖਾਲੀ ਕਰਨਾ ਪਵੇਗਾ ।ਪਹਿਲਾਂ ਅਜਿਹਾ ਹੁੰਦਾ ਸੀ ਕਿ ਵਿਧਾਇਕ ਸਰਕਾਰੀ ਕੋਠੀ ਵੀ ਲੈ ਲੈਂਦੇ ਸਨ ਅਤੇ ਨਾਲੋ ਨਾਲ ਐੱਮਐਲਏ ਫਲੈਟ ਵੀ ਰੱਖ ਲੈਂਦੇ ਸਨ। ਹੁਣ  ਪੰਜਾਬ ਵਿਧਾਨ ਸਭਾ ਸਕੱਤਰੇਤ ਤਰਫ਼ੋਂ ਜਾਰੀ ਨੋਟੀਫ਼ਿਕੇਸ਼ਨ ਅਨੁਸਾਰ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਪੰਜਾਬ ਲੈਜਿਸਲੇਟਿਵ ਅਸੈਂਬਲੀ (ਅਲਾਟਮੈਂਟ ਆਫ਼ ਐਮਐਲਏਜ਼ ਫਲੈਟਸ, ਸਰਵੈਂਟ ਕੁਆਰਟਰ ਐਂਡ ਮੋਟਰ ਗੈਰਾਜ) ਰੂਲਜ਼ 1971 ’ਚ ਸੋਧ ਕਰਕੇ ਨਵੇਂ ਨਿਯਮ ਬਣਾਏ ਗਏ ਹਨ।

ਨਵੇਂ ਨਿਯਮ ਅਨੁਸਾਰ ਜੇਕਰ ਮੰਤਰੀ ਕੋਠੀ ਅਲਾਟ ਹੋਣ ਤੋਂ ਬਾਅਦ ਸਮੇਂ ‘ਤੇ ਫਲੈਟ ਖਾਲੀ ਨਹੀਂ ਕਰਦੇ ਹਨ ਤਾਂ ਉਨ੍ਹਾਂ ਨੂੰ ਤੈਅ ਕਿਰਾਇਆ ਦਾ 160 ਗੁਣਾ ਭੁਗਤਾਨ ਕਰਨਾ ਹੋਵੇਗਾ। ਵਿਧਾਇਕ ਹੋਸਟਲ ਦਾ ਕਿਰਾਇਆ 150 ਰੁਪਏ ਪ੍ਰਤੀ ਮਹੀਨਾ ਹੈ। ਸਮੇਂ ਸਿਰ ਫਲੈਟ ਖਾਲੀ ਨਾ ਕਰਨ ‘ਤੇ 160 ਗੁਣਾ ਜੁਰਮਾਨਾ ਤਹਿਤ ਕਰੀਬ 24 ਹਜ਼ਾਰ ਕਿਰਾਇਆ ਵਸੂਲਿਆ ਜਾਵੇਗਾ। ਇਹ ਨਿਯਮ ਸਾਬਕਾ ਵਿਧਾਇਕਾਂ ਲਈ ਪਹਿਲਾਂ ‘ਤੋਂ ਹੀ ਮੌਜੂਦ ਹੈ। ਕੈਬਨਿਟ ਮੰਤਰੀਆਂ ਲਈ ਕੋਈ ਨਿਯਮ ਨਹੀਂ ਸੀ। ਪੰਜਾਬ ਸਰਕਾਰ ਵੱਲੋਂ ਨਿਊ ਮੁੱਲਾਂਪੁਰ ਵਿੱਚ ਸਰਕਾਰੀ ਫਲੈਟ ਬਣਾਏ ਜਾ ਰਹੇ ਹਨ। ਇਹ ਫਲੈਟ ਵਿਧਾਇਕਾਂ ਨੂੰ ਵੀ ਦਿੱਤੇ ਜਾਣਗੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment