Breaking News

ਸ਼ਾਹਰੁਖ ਖਾਨ ਨੇ ਮਿਸਰੀ ਫੈਨ ਨੂੰ ਭੇਜਿਆ ਖਾਸ ਤੋਹਫਾ, ਮੁਸੀਬਤ ‘ਚ ਫਸੇ ਭਾਰਤੀ ਦੀ ਕੀਤੀ ਸੀ ਮਦਦ  

ਮੰਬਈ- ਹਾਲ ਹੀ ‘ਚ ਸੁਪਰਸਟਾਰ ਸ਼ਾਹਰੁਖ ਖਾਨ ਦੇ ਇੱਕ ਫੈਨ ਦੀ ਖ਼ਬਰ ਸੋਸ਼ਲ ਮੀਡੀਆ ਅਤੇ ਨਿਊਜ਼ ਪੋਰਟਲ ‘ਤੇ ਛਾਈ ਹੋਈ ਹੈ। ਮਿਸਰ ਦੇ ਇਕ ਨਾਗਰਿਕ ਨੇ ਇਕ ਭਾਰਤੀ ਔਰਤ ਦੀ ਇਹ ਕਹਿ ਕੇ ਮਦਦ ਕੀਤੀ ਕਿ ਤੁਸੀਂ ਸ਼ਾਹਰੁਖ ਖਾਨ ਦੇ ਦੇਸ਼ ਤੋਂ ਹੋ, ਇਸ ਲਈ ਮੈਂ ਤੁਹਾਡੇ ‘ਤੇ ਭਰੋਸਾ ਕਰ ਰਿਹਾ ਹਾਂ। ਇਹ ਔਰਤ ਕਿਸੇ ਤਕਨੀਕੀ ਖਰਾਬੀ ਕਾਰਨ ਪੈਸੇ ਟਰਾਂਸਫਰ ਨਹੀਂ ਕਰ ਸਕੀ ਅਤੇ ਉਸ ਨੇ ਟਿਕਟ ਬੁੱਕ ਕਰਵਾਉਣੀ ਸੀ। ਇਸ ਮਿਸਰੀ ਏਜੰਟ ਨੇ ਭਾਰਤੀ ਔਰਤ ਦੀ ਮਦਦ ਕੀਤੀ।

ਸੁਪਰਸਟਾਰ ਸ਼ਾਹਰੁਖ ਖਾਨ ਨੇ ਆਪਣੇ ਇਸ ਪ੍ਰਸ਼ੰਸਕ ਨੂੰ ਆਪਣੀ ਹਸਤਾਖਰ ਕੀਤੀ ਹੋਈ ਤਸਵੀਰ ਅਤੇ ਇੱਕ ਨਿੱਜੀ ਤੌਰ ‘ਤੇ ਲਿਖਿਆ ਨੋਟ ਭੇਜਿਆ ਹੈ। ਅਸ਼ਵਨੀ ਦੇਸ਼ਪਾਂਡੇ ਨਾਮ ਦੀ ਇਸ ਮਹਿਲਾ ਪ੍ਰੋਫੈਸਰ ਨੇ ਸ਼ਨੀਵਾਰ ਨੂੰ ਇੱਕ ਟਵੀਟ ਵਿੱਚ ਕਿਹਾ ਕਿ ਸ਼ਾਹਰੁਖ ਖਾਨ ਨੇ ਇਸ ਘਟਨਾ ‘ਤੇ ਨੋਟਿਸ ਲਿਆ ਅਤੇ ਆਪਣੀ ਇੱਕ ਆਟੋਗ੍ਰਾਫ ਕੀਤੀ ਫੋਟੋ ਅਤੇ ਇੱਕ ਹੱਥ ਲਿਖਤ ਨੋਟ ਆਪਣੇ ਪ੍ਰਸ਼ੰਸਕ ਨੂੰ ਭੇਜਿਆ।

ਇੰਨਾ ਹੀ ਨਹੀਂ ਸ਼ਾਹਰੁਖ ਖਾਨ ਨੇ ਇਸ ਔਰਤ ਅਤੇ ਉਸ ਦੀ ਬੇਟੀ ਲਈ ਆਪਣੀ ਆਟੋਗ੍ਰਾਫ ਵਾਲੀ ਤਸਵੀਰ ਵੀ ਭੇਜੀ ਹੈ। ਅਸ਼ਵਨੀ ਨੇ ਹਾਲ ਹੀ ‘ਚ ਇਸ ਵਿਦੇਸ਼ੀ ਨਾਲ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ, ਜਿਸ ਨੇ ਉਸ ਦੀ ਮਦਦ ਕੀਤੀ ਸੀ। ਫੋਟੋ ਸ਼ੇਅਰ ਕਰਦੇ ਹੋਏ ਉਸ ਨੇ ਲਿਖਿਆ, ‘ਮੇਰੇ ਪਤੀ ਅਤੇ ਮੈਂ ਆਖਿਰਕਾਰ ਇਸ ਵਿਅਕਤੀ ਨੂੰ ਮਿਲੇ ਜੋ ਲਗਾਤਾਰ ਚਰਚਾ ‘ਚ ਰਿਹਾ ਹੈ।’

ਉਨ੍ਹਾਂ ਲਿਖਿਆ, ‘ਮੈਂ ਇਸ ਵਿਅਕਤੀ ਨੂੰ ਉਸ ਸਕਾਰਾਤਮਕ ਸੁਨਾਮੀ ਬਾਰੇ ਦੱਸਿਆ ਜੋ ਵਧਾਈਆਂ ਅਤੇ ਤਾਰੀਫਾਂ ਦੇ ਤੌਰ ‘ਤੇ ਇਸ ਸਮੇਂ ਇੰਟਰਨੈੱਟ ‘ਤੇ ਛਾਈ ਹੋਈ ਹੈ।’ ਤੁਹਾਨੂੰ ਦੱਸ ਦੇਈਏ ਕਿ ਇਹ ਪੂਰੀ ਕਹਾਣੀ ਨਵੇਂ ਸਾਲ ਦੇ ਜਸ਼ਨ ਤੋਂ ਪਹਿਲਾਂ ਸ਼ੁਰੂ ਹੋਈ ਜਦੋਂ ਸ਼ਾਹਰੁਖ ਖਾਨ ਦੇ ਇੱਕ ਪ੍ਰਸ਼ੰਸਕ ਨੇ ਮਿਸਰ ਜਾਣ ਵਾਲੀ ਇਸ ਔਰਤ ਦੀ ਮਦਦ ਕੀਤੀ ਅਤੇ ਬਿਨਾਂ ਪੈਸੇ ਟਰਾਂਸਫਰ ਕੀਤੇ ਉਸ ਦੀਆਂ ਟਿਕਟਾਂ ਬੁੱਕ ਕਰਵਾ ਦਿੱਤੀਆਂ। ਆਦਮੀ ਨੇ ਔਰਤ ਨੂੰ ਕਿਹਾ ਕਿ ਤੁਸੀਂ ਸ਼ਾਹਰੁਖ ਦੇ ਦੇਸ਼ ਤੋਂ ਹੋ, ਇਸ ਲਈ ਮੈਂ ਤੁਹਾਡੇ ‘ਤੇ ਭਰੋਸਾ ਕਰ ਰਿਹਾ ਹਾਂ। ਤੁਸੀਂ ਮੈਨੂੰ ਬਾਅਦ ਵਿੱਚ ਪੈਸੇ ਭੇਜ ਦਿਓ। ਮੈਂ ਇਹ ਹਰ ਕਿਸੇ ਲਈ ਨਹੀਂ ਕਰਦਾ।

Check Also

ਗੀਤ ‘ਤੇਰਾ ਹੀ ਨਸ਼ਾ’ ਪਿਆਰ ਕਰਨ ਵਾਲਿਆਂ ਲਈ ਬਣਿਆ ਲਵ ਐਂਥਮ

ਚੰਡੀਗੜ੍ਹ: ਗਾਇਕ ਅਤੇ ਕਲਾਕਾਰ, ਸ਼ੇਖਰ ਖਾਨੀਜੋ, ਆਪਣੇ ਨਵੀਨਤਮ ਚਾਰਟਬਸਟਰ, “ਤੇਰਾ ਹੀ ਨਸ਼ਾ” ਨਾਲ ਦਰਸ਼ਕਾਂ ਦਾ …

Leave a Reply

Your email address will not be published. Required fields are marked *