ਤੇਲ ਟੈਂਕਰ  ‘ਚੋਂ ਤੇਲ ਚੋਰੀ ਕਰਦੇ ਸਮੇਂ ਟੈਂਕਰ ਦੇ ਫਟਣ ਕਾਰਨ 13 ਲੋਕਾਂ ਦੀ ਮੌਤ

TeamGlobalPunjab
1 Min Read

ਨੈਰੋਬੀ: ਪੱਛਮੀ ਕੀਨੀਆ ਵਿੱਚ ਹਾਦਸਾਗ੍ਰਸਤ ਹੋਇਆ ਤੇਲ ਟੈਂਕਰ  ‘ਚੋਂ ਤੇਲ ਚੋਰੀ ਕਰਦੇ ਸਮੇਂ ਟੈਂਕਰ ਦੇ ਫਟਣ ਕਾਰਨ 13 ਲੋਕਾਂ ਦੀ ਮੌਤ ਹੋ ਗਈ। ਜੇਮ ਸਬਕਾਊਂਟੀ ਪੁਲਿਸ ਕਮਾਂਡਰ ਚਾਰਲਸ ਚਚਾ ਨੇ ਦੱਸਿਆ ਕਿ ਸਿਆਯਾ ਕਾਊਂਟੀ ਵਿੱਚ ਮਲੰਗਾ ਪਿੰਡ ਨੇੜੇ ਦੁੱਧ ਦੇ ਟਰੱਕ ਨਾਲ ਟਕਰਾਉਣ ਮਗਰੋਂ ਤੇਲ ਟੈਂਕਰ ਪਲਟ ਗਿਆ ਸੀ। ਜਿਸ ਤੋਂ ਬਾਅਦ ਇਲਾਕਾ ਨਿਵਾਸੀਆਂ ਨੇ ਤੇਲ ਚੋਰੀ ਕਰਨਾ ਸ਼ੁਰੂ ਕਰ ਦਿੱਤਾ।ਜਿਸ ਤੋਂ ਕੁਝ ਸਮੇਂ ਬਾਅਦ ਧਮਾਕਾ ਹੋ ਗਿਆ 13 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਉਨ੍ਹਾਂ ਦੱਸਿਆ, ‘‘ਟੈਂਕਰ ਨੂੰ ਸੱਜੇ ਪਾਸਿਓਂ ਆ ਰਹੇ ਵਾਹਨ ਨੇ ਟੱਕਰ ਮਾਰ ਦਿੱਤੀ ਸੀ ਅਤੇ ਇਹ ਸੜਕ ਕਿਨਾਰੇ ਪਲਟ ਗਿਆ।’’ ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਨੇ ਭੀੜ ਨੂੰ ਚਿਤਾਵਨੀ ਦਿੱਤੀ ਸੀ। ਜ਼ਿਕਰਯੋਗ ਹੈ ਕਿ ਗ਼ਰੀਬੀ ਦੇ ਝੰਬੇ ਮੁਲਕ ਵਿੱਚ ਅਜਿਹੀਆਂ ਘਟਨਾਵਾਂ ਪਹਿਲਾਂ ਵੀ ਵਾਪਰ ਚੁੱਕੀਆਂ ਹਨ।

Share This Article
Leave a Comment