ਜੋਡੀ ਵਿਲਸਨ-ਰੇਅਬੋਲਡ ਨੇ ਅਗਲੀਆਂ ਫੈਡਰਲ ਚੋਣਾਂ ਲੜਨ ਤੋਂ ਕੀਤਾ ਇਨਕਾਰ, ਆਨਲਾਈਨ ਪੋਸਟ ਕਰਕੇ ਕੀਤਾ ਐਲਾਨ

TeamGlobalPunjab
2 Min Read

ਵਿਵੇਕ ਸ਼ਰਮਾ ਦੀ ਰਿਪੋਰਟ

 

ਵਿਕਟੋਰੀਆ : ਆਜ਼ਾਦ ਸੰਸਦ ਮੈਂਬਰ ਅਤੇ ਸਾਬਕਾ ਲਿਬਰਲ ਕੈਬਨਿਟ ਮੰਤਰੀ ਜੋਡੀ ਵਿਲਸਨ-ਰੇਅਬੋਲਡ ਨੇ ਇੱਕ ਅਹਿਮ ਐਲਾਨ ਕਰਦਿਆਂ ਕਿਹਾ ਕਿ ਉਹ ਅਗਲੀਆਂ ਫੈਡਰਲ ਚੋਣਾਂ ਨਹੀਂ ਲੜਨਗੇ।

ਵੀਰਵਾਰ ਨੂੰ ਆਨਲਾਈਨ ਪੋਸਟ ਕੀਤੇ ਇੱਕ ਚਾਰ ਪੇਜਾਂ ਦੇ ਪੱਤਰ ਵਿੱਚ, ਵਿਲਸਨ-ਰੇਅਬੋਲਡ ਨੇ ਕਿਹਾ ਕਿ ਉਸ ਨੇ ਪਰਿਵਾਰ ਨਾਲ ਵਧੇਰੇ ਸਮਾਂ ਬਿਤਾਉਣ ਜਾਂ ਹੋਰ ਚੁਣੌਤੀਆਂ ਦਾ ਪਿੱਛਾ ਕਰਨ ਲਈ ਇਹ ਫੈਸਲਾ ਨਹੀਂ ਕੀਤਾ। ਇਸ ਦੀ ਬਜਾਏ, ਉਸ ਨੇ ਉਨ੍ਹਾਂ ਮੁੱਦਿਆਂ ‘ਤੇ ਕੰਮ ਕਰਨ ਦਾ ਫੈਸਲਾ ਕੀਤਾ ਹੈ ਜੋ ਉਸ ਲਈ ਵੱਖ ਵੱਖ ਥਾਵਾਂ’ ਤੇ ਮਹੱਤਵਪੂਰਨ ਹਨ ।

- Advertisement -

ਪੱਤਰ ਵਿੱਚ ਉਨ੍ਹਾਂ ਲਿਖਿਆ ਹੈ, ‘ਇਹ ਫੈਸਲਾ ਲੈਣਾ ਸੌਖਾ ਨਹੀਂ ਸੀ ਅਤੇ ਇਹ ਇੱਕਦਮ ਨਹੀਂ ਲਿਆ ਗਿਆ । ਇਹ ਨਿਰਣਾ ਓਟਾਵਾ ਵਿੱਚ ਲੰਬੇ ਸਮੇਂ ਤੋਂ ਆਪਣੇ ਤਜ਼ਰਬਿਆਂ ਬਾਰੇ ਸੋਚਣ ਅਤੇ ਲਿਖਣ ਦੁਆਰਾ ਹੋਇਆ ਹੈ। ਇਸ ਵਿੱਚ ਹੋਰਨਾਂ ਨੇ ਮੇਰੇ ਨਾਲ ਸਾਂਝਾ ਕੀਤੇ ਤਜ਼ਰਬੇ ਅਤੇ ਸਾਡੇ ਰਾਜਨੀਤਿਕ ਸਭਿਆਚਾਰ ਵਿੱਚ ਤਬਦੀਲੀਆਂ ਦੀ ਡੂੰਘਾਈ ‘ਚ ਵਧਦੇ ਅਹਿਸਾਸ ਨਾਲ ਹੋਇਆ ਹੈ।”

- Advertisement -

     ਵਿਲਸਨ-ਰੇਅਬੋਲਡ, ਜੋ ਬੀ.ਸੀ. ਵਿੱਚ ਇੱਕ ਸਾਬਕਾ ਵਕੀਲ ਅਤੇ ਖੇਤਰੀ ਮੁੱਖੀ ਸੀ, ਨੂੰ ਸਭ ਤੋਂ ਪਹਿਲਾਂ 2015 ਵਿੱਚ ਲਿਬਰਲ ਵਜੋਂ ਵੈਨਕੂਵਰ ਗ੍ਰੈਨਵਿਲੇ ਦੀ ਨੁਮਾਇੰਦਗੀ ਕਰਨ ਲਈ ਚੁਣਿਆ ਗਿਆ ਸੀ। ਉਹ 2015 ਵਿੱਚ ਕੈਨੇਡਾ ਦੀ ਪਹਿਲੀ ਸਵਦੇਸ਼ੀ ਨਿਆਂ ਮੰਤਰੀ ਬਣੀ ਸੀ, ਪਰ ਐਸ.ਐਨ.ਸੀ-ਲਾਵਾਲਿਨ ਘੁਟਾਲੇ ਤੋਂ ਬਾਅਦ ਉਨ੍ਹਾਂ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤੀ ਸੀ,  ਲਿਬਰਲ ਪਾਰਟੀ ਨੇ ਵੀ ਉਸਨੂੰ ਬਾਹਰ ਕਰ ਦਿੱਤਾ ਸੀ।

Share this Article
Leave a comment