ਦਿੱਲੀ ਵਿਚ ਵਧੀ ਮਰੀਜ਼ਾਂ ਦੀ ਗਿਣਤੀ ! ਜਾਣੋ ਕੀ ਕੀ ਹਨ ਕੇਜਰੀਵਾਲ ਦੇ ਪ੍ਰਬੰਧ

TeamGlobalPunjab
2 Min Read

ਨਵੀ ਦਿੱਲੀ : ਦਿੱਲੀ ਵਿਚ ਕੋਰੋਨਾ ਸੰਕਟ ਲਗਾਤਾਰ ਵਧਦਾ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਤਾਲਾਬੰਦੀ ਕੋਰੋਨਾ ਨੂੰ ਖਤਮ ਨਹੀਂ ਕਰ ਸਕਦੀ ਇਸ ਦਾ ਇਲਾਜ ਜਰੂਰੀ ਹੈ । ਇਸ ਮੌਕੇ ਉਨ੍ਹਾਂ ਨੇ ਦਿੱਲੀ ਦੇ ਹਸਪਤਾਲਾਂ ਵਿਚ ਦਿਤੀਆਂ ਜਾ ਰਹੀਆਂ ਸੁਵਿਧਾਵਾਂ ਬਾਰੇ ਵੀ ਜਾਣਕਰੀ ਦਿਤੀ ।

- Advertisement -

ਸੀ ਐਮ ਕੇਜਰੀਵਾਲ ਨੇ ਕਿਹਾ ਕਿ, ‘ਕੋਰੋਨਾ ਸਭ ਕੁਝ ਬੰਦ ਕਰਕੇ ਖਤਮ ਨਹੀਂ ਹੋਵੇਗਾ ਅਤੇ ਜੇ ਮੌਤ ਦਾ ਅੰਕੜਾ ਵਧਣਾ ਸ਼ੁਰੂ ਹੋ ਜਾਂਦਾ ਹੈ ਤਾਂ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਪਰ ਜੇ ਮਰੀਜ਼ ਠੀਕ ਹਨ ਅਤੇ ਘਰ ਵਾਪਸ ਚਲੇ ਜਾਂਦੇ ਹਨ, ਤਾਂ ਚਿੰਤਾ ਕਰਨ ਦੀ ਕੋਈ ਗੱਲ ਨਹੀਂ । ਉਨ੍ਹਾਂ ਕਿਹਾ ਕਿ ਜੇਕਰ ਕੋਰੋਨਾ ਦੇ 10,000 ਮਰੀਜ਼ ਹਨ ਪਰ ਸਾਡੇ ਕੋਲ 8,000 ਬੈਡ ਹੀ ਮੌਜੂਦ ਹਨ, ਤਾਂ ਇਸ ਗੱਲ ਤੋਂ ਉਨ੍ਹਾਂ ਨੂੰ ਗੰਭੀਰ ਚਿੰਤਾ ਹੋਵੇਗੀ।
ਉਨ੍ਹਾਂ ਜਾਣਕਾਰੀ ਦਿੰਦਿਆਂ ਦਸਿਆ ਕਿ 5 ਜੂਨ ਤੱਕ ਦਿੱਲੀ ਵਿੱਚ 9,500 ਹੋਰ ਬੈੱਡ ਤਿਆਰ ਹੋ ਜਾਣਗੇ। ਕੋਵਿਡ -19 ਦੇ ਮਰੀਜ਼ਾਂ ਲਈ ਹੋਟਲ ਵੀ ਟੇਕਓਵਰ ਕੀਤੇ ਜਾ ਰਹੇ ਹਨ। ਸੀਐਮ ਅਰਵਿੰਦ ਕੇਜਰੀਵਾਲ ਨੇ ਦਸਿਆ ਕਿ 14 ਮਈ ਨੂੰ ਦਿੱਲੀ ਵਿੱਚ 8500 ਕੇਸ ਸਨ। ਅੱਜ ਇਹ ਅੰਕੜਾ 17 ਹਜ਼ਾਰ ਤਕ ਪਹੁੰਚ ਗਿਆ ਹੈ। ਉਨ੍ਹਾਂ ਦਸਿਆ ਕਿ 14 ਮਈ ਨੂੰ ਹਸਪਤਾਲਾਂ ਵਿੱਚ 1600 ਮਰੀਜ਼ ਸਨ, ਅੱਜ ਇੱਥੇ 2100 ਮਰੀਜ਼ ਹਨ।

Share this Article
Leave a comment