ਆਸਟਰੇਲੀਆ ‘ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਹੋਈ ਮੌਤ

Rajneet Kaur
1 Min Read

ਨਿਊਜ਼ ਡੈਸਕ: ਵਿਦੇਸ਼ਾਂ ਤੋਂ ਹਰ ਰੋਜ਼ ਮੰਦਭਾਗੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਅਜਿਹੀ ਹੀ ਇੱਕ ਹੋਰ ਮੰਦਭਾਗੀ ਖਬਰ ਆਸਟਰੇਲੀਆ  ਤੋਂ  ਸਾਹਮਣੇ ਆਈ ਹੈ। ਇੱਥੇ ਇੱਕ ਪੰਜਾਬੀ ਨੌਜਵਾਨ ਦੀ  ਸੜਕ ਹਾਦਸੇ ‘ਚ ਮੌਤ ਹੋ ਗਈ।  ਇਹ ਹਾਦਸਾ ਕਾਰ ਪਲਟਣ ਕਾਰਨ ਵਾਪਰਿਆ ਹੈ। ਮ੍ਰਿਤਕ ਦੀ ਪਹਿਚਾਣ ਖੁਸ਼ਦੀਪ ਸਿੰਘ ਵਜੋਂ ਹੋਈ ਹੈ।

ਮਿਲੀ ਜਾਣਕਾਰੀ ਅਨੁਸਾਰ ਖੁਸ਼ਦੀਪ ਬੀਤੀ ਰਾਤ 11:15 ਵਜੇ ਦੇ ਕਰੀਬ ਪਾਮਰਸ ਰੋਡ ‘ਤੇ ਗੱਡੀ ‘ਤੇ ਜਾ ਰਿਹਾ ਸੀ ।  ਇਸ ਦੌਰਾਨ ਉਸ ਦੀ ਗੱਡੀ ਦਰਮਿਆਨੀ ਪੱਟੀ ਨੂੰ ਪਾਰ ਕਰਕੇ ਪਲਟ ਗਈ। ਇਸ ਹਾਦਸੇ ‘ਚ ਉਸ ਦੀ  ਮੌਤ ਹੋ ਗਈ। ਹਾਲਾਂਕਿ ਹਾਦਸੇ ਦਾ ਸਹੀ ਕਾਰਨ ਅਜੇ ਵੀ ਪਤਾ ਨਹੀਂ ਲੱਗ ਸਕਿਆ।ਪੁਲਿਸ ਇਸਨੂੰ ਥਕਾਵਟ ਦਾ ਕਾਰਨ ਵੀ ਦਸ ਰਹੀ ਹੈ।

ਮ੍ਰਿਤਕ ਦੀ ਪਤਨੀ ਜਪਨੀਤ ਕੌਰ ਇਸ ਸਮੇਂ ਸਦਮੇ ‘ਚ ਹੈ। ਉਸਨੇ  ਆਪਣੇ ਪਤੀ ਦੀ ਲਾਸ਼ ਨੂੰ ਘਰ ਵਾਪਿਸ ਭੇਜਣ ਲਈ ਫੰਡ ਇਕੱਠਾ ਕਰਨ ਵਾਲੇ ਪੇਜ ਰਾਹੀਂ ਵਿੱਤੀ ਸਹਾਇਤਾ ਦੀ ਮੰਗ ਕੀਤੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment