ਸਾਇੰਸ ਸਿਟੀ ਇਨੋਵੇਸ਼ਨ ਹੱਬ ਦੇ ਦੋ ਵਿਦਿਆਰਥੀਆਂ ਦੀਆਂ ਯੁਗਤਾਂ ਇੰਸਪਾਇਰ ਐਵਾਰਡ ਮਾਨਕ-2020 ‘ਚ ਜੇਤੂ

TeamGlobalPunjab
2 Min Read

ਚੰਡੀਗੜ੍ਹ, (ਅਵਤਾਰ ਸਿੰਘ): ਸਾਇੰਸ ਸਿਟੀ ਦੀ ਇਨੋਵੇਸ਼ਨ ਹੱਬ ਦੇ ਦੋ ਮੈਂਬਰ ਵਿਦਿਆਰਥੀਆਂ ਵਲੋਂ ਤਿਆਰ ਯੁਗਤਾਂ (ਫ਼ਾਇਰ ਇਸਕੇਪ ਅਤੇ ਕਰੰਸੀ ਸੈਨੀਟਾਈਜ਼ਰ) ਨੂੰ “ਇੰਸਪਾਇਰ ਐਵਾਰਡ ਮਾਨਕ 2020” ਵਿਚ ਜੇਤੂ ਰਹੀਆਂ। ਇਹਨਾਂ ਯੁਗਤਾਂ (ਆਈਡੀਆਂ) ਨੂੰ ਅੱਗੋਂ ਪ੍ਰੈਕਟੀਕਲ ਵਰਤੋਂ ਲਈ ਵੀ ਸਾਇੰਸ ਸਿਟੀ ਦੀ ਇਨੋਵੇਸ਼ਨ ਹੱਬ ਦੀ ਸੇਧ ਲੀਹਾਂ ‘ਤੇ ਹੀ ਵਿਕਸਤ ਕੀਤਾ ਜਾਵੇਗਾ। ਦੁਸ਼ਾਂਤ ਵਰਮਾ ਅਤੇ ਸਾਤਵਿਕ ਨੂੰ ਇਹਨਾਂ ਯੁਗਤਾ ‘ਤੇ ਅੱਗੋਂ ਕੰਮ ਕਰਨ ਲਈ 10000,10000 ਰੁਪਏ ਇੰਸਪਾਇਰ ਐਵਾਰਡ ਮਾਨਕ ਵਲੋਂ ਦਿੱਤੇ ਗਏ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੇਰਥ ਨੇ ਦੱਸਿਆ ਕਿ ਇਹ ਦੋਵੇ ਵਿਦਿਆਰਥੀ ਕੇਂਦਰੀ ਵਿਦਿਆਲਿਆ-2 ਰੇਲ ਕੋਚ ਫ਼ੈਕਟਰੀ ਵਿਖੇ ਪੜ ਰਹੇ ਹਨ। ਇੰਸਪਾਇਰ ਐਵਾਰਡ ਮਾਨਕ ਪ੍ਰੋਗਰਾਮ, ਭਾਰਤ ਸਰਕਾਰ ਦੇ ਵਿਗਿਆਨ ਤੇ ਤਕਨਾਲੌਜੀ ਵਿਭਾਗ ਦਾ ਅਹਿਮ ਪ੍ਰੋਗਰਾਮ ਹੈ, ਜਿਸ ਦਾ ਉਦੇਸ਼ 10 -15 ਸਾਲ ਦੀ ਉਮਰ ਦੇ 6ਵੀਂ ਤੋਂ10ਵੀਂ ਕਲਾਸ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਵਿਗਿਆਨ ਅਤੇ ਖੋਜਾਂ ਦੇ ਖੇਤਰ ਵੱਲ ਕਰੀਅਰ ਬਣਾਉਣ ਲਈ ਆਕਰਸ਼ਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਖੇ 2017 ਵਿਚ ਇਨੋਵੇਸ਼ਨ ਹੱਬ ਸਥਾਪਿਤ ਕੀਤਾ ਗਿਆ ਸੀ, ਉਦੋਂ ਤੋਂ ਹੀ ਲਗਾਤਾਰ ਸਮਾਜ ਵਿਚੋਂ ਨਵੀਆਂ ਨਵੀਆਂ ਯੁਗਤਾਂ ਨੂੰ ਵਿਕਸਤ ਕਰਨ ਲਈ ਇਹ ਇਨੋਵੇਸ਼ਨ ਹੱਬ ਲਗਾਤਾਰ ਯਤਨਸ਼ੀਲ ਹੈ। ਹੁਣ ਤੱਕ 700 ਤੋਂ ਵੱਧ ਵੱਖ ਵੱਖ ਸਕੂਲਾਂ ਦੇ ਵਿਦਿਆਰਥੀ ਇਸ ਦੇ ਮੈਂਬਰ ਬਣ ਚੁੱਕੇ ਹਨ। ਇਨੋਵੇਸ਼ਨ ਹੱਬ ਵਲੋਂ ਅਟਲ ਟੀਂਕਰਿੰਗ ਲੈਬ ਸਮੇਤ ਬਹੁਤ ਸਾਰੇ ਸਕੂਲਾਂ ਵਿਚ ਬਹੁਤ ਸਾਰੇ ਵਿਗਿਆਨਕ ਕੈਂਪ ਅਤੇ ਰਚਨਾਤਮਿਕ ਕੰਮ ਕੀਤੇ ਜਾਰ ਰਹੇ ਹਨ।

Share this Article
Leave a comment