punjab govt punjab govt
Home / News / ਚੰਨੀ ਵਲੋਂ ਅਹੁਦਾ ਸਭਾਲਣ ਤੋਂ ਬਾਅਦ ਵੱਡਾ ਪ੍ਰਸ਼ਾਸਨਿਕ ਫੇਰਬਦਲ, 9 IAS ਤੇ 2 PCS ਅਫਸਰਾਂ ਦਾ ਤਬਾਦਲਾ

ਚੰਨੀ ਵਲੋਂ ਅਹੁਦਾ ਸਭਾਲਣ ਤੋਂ ਬਾਅਦ ਵੱਡਾ ਪ੍ਰਸ਼ਾਸਨਿਕ ਫੇਰਬਦਲ, 9 IAS ਤੇ 2 PCS ਅਫਸਰਾਂ ਦਾ ਤਬਾਦਲਾ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਅੱਜ 9 IAS ਤੇ 2 PCS ਅਫਸਰਾਂ ਦਾ ਤਬਾਦਲਾ ਕਰ ਦਿੱਤਾ। ਜਾਰੀ ਕੀਤੇ ਗਏ ਹੁਕਮਾਂ ਵਿਚ  ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਿੰਸੀਪਸ ਸਕੱਤਰ ਤੇਜਵੀਰ ਸਿੰਘ ਨੂੰ ਇੰਡਸਟਰੀਜ਼ ਵਿਭਾਗ ‘ਚ ਪ੍ਰਿੰਸੀਪਲ ਸਕੱਤਰ ਲਗਾਇਆ ਗਿਆ ਹੈ। ਨਾਲ ਹੀ ਉਨ੍ਹਾਂ ਕੋਲ ਇਨਵੈਸਟਮੈਂਟ ਪ੍ਰਮੋਸ਼ਨ ਤੇ ਪ੍ਰਿੰਸੀਪਲ ਸਕੱਤਰ ਇਨਫਰਮੇਸ਼ਨ ਟੈਕਨੋਲਾਜੀ ਦਾ ਚਾਰਜ ਵੀ ਰਹੇਗਾ।

ਜਿਨ੍ਹਾਂ ਹੋਰਾਂ ਆਈਏਐੱਸ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ, ਉਨ੍ਹਾਂ ਵਿੱਚ ਕਮਲ ਕਿਸ਼ੋਰ ਯਾਦਵ, ਮੁਹੰਮਦ ਤਈਅਬ, ਸੁਮੀਤ ਜਰੰਗਲ, ਈਸ਼ਾ ਕਾਲੀਆ, ਹਰਪ੍ਰੀਤ ਸਿੰਘ ਸੂਦਨ, ਐੱਸ.ਏ.ਪਾਰੇ ਦੇ ਨਾਂ ਸ਼ਾਮਿਲ ਹਨ। ਮਨਕਮਲ ਸਿੰਘ ਚਾਹਲ ਅਤੇ ਅਨਿਲ ਗੁਪਤਾ ਨੂੰ ਵੀ ਬਦਲ ਦਿੱਤਾ ਗਿਆ ਹੈ। ਮਨਕਮਲ ਸਿੰਘ ਚਾਹਲ ਮੁੱਖ ਮੰਤਰੀ ਦੇ ਡਿਪਟੀ ਪ੍ਰਿੰਸੀਪਲ ਸੈਕਟਰੀ ਲਾਏ ਗਏ ਹਨ। ਈਸ਼ਾ ਕਾਲੀਆ ਨੂੰ ਮੁਹਾਲੀ ਦੀ ਡਿਪਟੀ ਕਮਿਸ਼ਨਰ ਲਾਇਆ ਗਿਆ ਹੈ।

Check Also

ਪੰਜਾਬੀ ਸੂਬੇ ਦੇ ਸਰਵਪੱਖੀ ਵਿਕਾਸ ਵਾਸਤੇ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਚਾਹੁੰਦੇ ਹਨ : ਸੁਖਬੀਰ ਸਿੰਘ ਬਾਦਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਕਾਂਗਰਸ, ਆਪ, …

Leave a Reply

Your email address will not be published. Required fields are marked *