ਬਠਿੰਡਾ ਮਿਲਟਰੀ ਸਟੇਸ਼ਨ ਫਾਇਰਿੰਗ ਮਾਮਲੇ ‘ਚ ਖੁਲਾਸਾ, ਹਮਲਾਵਰਾਂ ਕੋਲ ਸੀ ਰਾਈਫਲ ਅਤੇ ਕੁਹਾੜੀ

Rajneet Kaur
2 Min Read

ਬਠਿੰਡਾ: ਬਠਿੰਡਾ ਮਿਲਟਰੀ ਸਟੇਸ਼ਨ ‘ਤੇ ਹੋਏ ਹਮਲੇ ਤੋਂ ਬਾਅਦ ਹੁਣ ਇਸ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਬੀਤੇ ਦਿਨ ਬਠਿੰਡਾ ਮਿਲਟਰੀ ਸਟੇਸ਼ਨ ਸਵੇਰੇ ਲਗਭਗ 4.35 ਵਜੇ ਫਾਇਰਿੰਗ ਦੀ ਘਟਨਾ ਵਾਪਰੀ ਸੀ। ਜਿਸ ‘ਚ 4 ਜਵਾਨਾਂ ਦੀ ਮੌਤ ਹੋ ਗਈ। ਪੁਲਿਸ ਵੱਲੋਂ 2 ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਘਟਨਾ ਸਮੇਂ ਆਪਣੀ ਡਿਊਟੀ ਦੇ ਬਾਅਦ ਚਾਰੋਂ ਜਵਾਨ ਕਮਰੇ ਵਿਚ ਸੌਂ ਰਹੇ ਸਨ। ਇਸ ਵਿੱਚ ਧਾਰਾ 302 ਅਤੇ ਅਸਲਾ ਐਕਟ 25 ਦੇ ਤਹਿਤ ਕੇਸ ਦਰਜ਼ ਕੀਤਾ ਗਿਆ ਹੈ । ਇਸ ਦੇ ਨਾਲ ਇਹ ਵੀ ਖੁਲਾਸਾ ਹਇਆ ਹੈ ਕਿ ਹਮਲਾਵਰਾਂ ਕੋਲ ਰਾਈਫਲ ਦੇ ਨਾਲ-ਨਾਲ ਇੱਕ ਕੁਹਾੜੀ ਵੀ ਸੀ ।

FIR ਅਨੁਸਾਰ ਚਾਰੋਂ ਜਵਾਨ ਸਾਗਰ, ਕਮਲ, ਸੰਤੋਸ਼ ਤੇ ਯੋਗੇਸ਼ ਡਿਊਟੀ ਦੇ ਬਾਅਦ ਕਮਰੇ ਵਿਚ ਸੌਂ ਰਹੇ ਸਨ। ਇਸ ਬਾਰੇ ਪ੍ਰੈਸ ਕਾਨਫਰੰਸ ਦੌਰਾਨ  ਐਸਪੀ (ਡੀ) ਅਜੇ ਗਾਂਧੀ ਨੇ ਦੱਸਿਆ ਕਿ ਇਸ ਘਟਨਾ ਵਿੱਚ ਮੌਕੇ ਤੋਂ 19 ਖਾਲੀ ਸੈਲਸ ਮਿਲੇ ਹਨ। ਫਾਇਰਿੰਗ ਦੀ ਇਹ ਘਟਨਾ ਮੈਸ ਦੇ ਪਿੱਛੇ ਬਣੀ ਬੈਰਕ ਵਿੱਚ ਵਾਪਰੀ ।  ਉਨ੍ਹਾਂ ਦੱਸਿਆ ਇਸ ਘਟਨਾ ਨੂੰ ਦੋ ਵਿਅਕਤੀਆਂ ਨੇ ਅੰਜਾਮ ਦਿੱਤਾ ਹੈ।  ਚਸ਼ਮਦੀਦ ਜਵਾਨਾਂ ਵੱਲੋਂ ਦਿੱਤੀ ਜਾਣਕਾਰੀਅਨੁਸਾਰ ਫਾਈਰਿੰਗ ਕਰਨ ਵਾਲੇ 2 ਲੋਕ ਸਨ ਜਿਨ੍ਹਾਂ ਨੇ ਸਾਦੇ ਕੱਪੜੇ ਪਹਿਨੇ ਹੋਏ ਸਨ । ਅਜੇ ਤੱਕ ਕਿਸੇ ਨੂੰ ਵੀ ਡਿਟੇਨ ਨਹੀਂ ਕੀਤਾ ਗਿਆ । ਮਿਲਟਰੀ ਪੁਲਿਸ ਅਤੇ ਅਸੀਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ। ਸੀਸੀਟੀਵੀ ਲੱਗੇ ਹੋਏ ਹਨ ਜਿਨ੍ਹਾਂ ਦੀ ਫੁਟੇਜ ਦੀ ਘੋਖ ਕੀਤੀ ਜਾ ਰਹੀ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

 

- Advertisement -
Share this Article
Leave a comment