ਰਾਸ਼ਟਰਪਤੀ ਤੋਂ ਸੰਸਦ ਦਾ ਉਦਘਾਟਨ ਨਾ ਕਰਵਾਉਣਾ ਸੰਵਿਧਾਨਕ ਅਹੁਦੇ ਦਾ ਅਪਮਾਨ: ਰਾਹੁਲ ਗਾਂਧੀ

Rajneet Kaur
2 Min Read

ਸ਼ਿਮਲਾ: ਦੇਸ਼ ਭਰ ਵਿੱਚ ਸੰਸਦ ਦੀ ਨਵੀਂ ਇਮਾਰਤ ਦੇ ਉਦਘਾਟਨ ਨੂੰ ਲੈ ਕੇ ਵਿਵਾਦ ਜਾਰੀ ਹੈ। ਹੁਣ ਇਸ ‘ਚ  ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੀ ਆ ਗਏ ਹਨ। ਰਾਹੁਲ ਗਾਂਧੀ ਨੇ ਰਾਜਧਾਨੀ ਸ਼ਿਮਲਾ ਦੇ ਨਾਲ ਲੱਗਦੇ ਛਾਬੜਾ ਤੋਂ ਟਵੀਟ ਕਰਕੇ ਕੇਂਦਰ ਸਰਕਾਰ ਨੂੰ ਘੇਰਿਆ ਹੈ।

ਰਾਹੁਲ ਗਾਂਧੀ ਨੇ ਟਵੀਟ ‘ਚ ਲਿਖਿਆ  ਕਿ  ਰਾਸ਼ਟਰਪਤੀ ਤੋਂ ਨਾ ਤਾਂ ਸੰਸਦ ਦਾ ਉਦਘਾਟਨ ਕਰਵਾਉਣਾ  ਅਤੇ ਨਾ ਹੀ ਉਨ੍ਹਾਂ ਨੂੰ ਸਮਾਗਮ ਵਿੱਚ ਸੱਦਾ ਦੇਣਾ ਦੇਸ਼ ਦੇ ਸਰਵਉੱਚ ਸੰਵਿਧਾਨਕ ਅਹੁਦੇ ਦਾ ਅਪਮਾਨ ਹੈ। ਸੰਸਦ ਹਉਮੈ ਦੀਆਂ ਇੱਟਾਂ ਨਾਲ ਨਹੀਂ, ਸੰਵਿਧਾਨਕ ਕਦਰਾਂ-ਕੀਮਤਾਂ ਦੀ ਬਣੀ ਹੋਈ ਹੈ।

ਦਸ ਦਈਏ ਕਿ ਰਾਹੁਲ ਗਾਂਧੀ ਮੰਗਵਾਰ ਨੂੰ ਛਾਬੜਾ ਪਹੁੰਚ ਗਏ ਸਨ। ਇੱਥੇ ਉਹ ਆਪਣੀ ਭੈਣ ਅਤੇ ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਦੇ ਘਰ ਠਹਿਰੇ ਹੋਏ ਹਨ। ਰਾਹੁਲ ਸੋਮਵਾਰ ਰਾਤ ਨੂੰ ਨਵੀਂ ਦਿੱਲੀ ਤੋਂ ਚੰਡੀਗੜ੍ਹ ਲਈ ਟਰੱਕ ਵਿੱਚ ਆਏ ਸਨ। ਅੰਬਾਲਾ ‘ਚ ਕੁਝ ਸਮੇਂ ਲਈ ਟਰੱਕ ਰੋਕ ਕੇ ਰਾਹੁਲ ਨੇ ਗੁਰਦੁਆਰਾ ਸਾਹਿਬ ‘ਚ ਮੱਥਾ ਵੀ ਟੇਕਿਆ। ਰਾਹੁਲ ਗਾਂਧੀ ਨੇ ਚੰਡੀਗੜ੍ਹ ਤੋਂ ਸ਼ਿਮਲਾ ਤੱਕ ਕਾਰ ਵਿੱਚ ਸਫ਼ਰ ਕੀਤਾ। ਰਾਹੁਲ ਗਾਂਧੀ ਦਾ ਅਗਲੇ ਕੁਝ ਦਿਨਾਂ ਤੱਕ ਸ਼ਿਮਲਾ ਵਿੱਚ ਰੁਕਣ ਦਾ ਪ੍ਰੋਗਰਾਮ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

Share this Article
Leave a comment