ਕਾਂਗਰਸ ਨੇ ਜਾਰੀ ਕੀਤਾ ਚੋਣ ਮੈਨੀਫੈਸਟੋ; 25 ਗਰੰਟੀਆਂ ਸਣੇ ਮਜ਼ਦੂਰਾਂ ਤੇ ਔਰਤਾਂ ਨਾਲ ਕੀਤੇ ਵੱਡੇ ਵਾਅਦੇ

Prabhjot Kaur
3 Min Read

ਨਵੀਂ ਦਿੱਲੀ: ਕਾਂਗਰਸ ਨੇ ਸ਼ੁੱਕਰਵਾਰ ਨੂੰ ਲੋਕ ਸਭਾ ਚੋਣਾਂ ਲਈ 48 ਪੰਨਿਆਂ ਦਾ ਚੋਣ ਮਨੋਰਥ ਪੱਤਰ ਜਾਰੀ ਕੀਤਾ। ਦਿੱਲੀ ਸਥਿਤ ਕਾਂਗਰਸ ਹੈੱਡਕੁਆਰਟਰ ਵਿਖੇ ਸੋਨੀਆ, ਰਾਹੁਲ, ਖੜਗੇ ਅਤੇ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਪੀ ਚਿਦੰਬਰਮ ਨੇ 25 ਗਾਰੰਟੀਆਂ ਦਾ ਐਲਾਨ ਕੀਤਾ। ਪਾਰਟੀ ਦੇ ਮੈਨੀਫੈਸਟੋ ਵਿੱਚ ਉਜਰਤ ਵਧਾ ਕੇ 400 ਰੁਪਏ ਪ੍ਰਤੀ ਦਿਨ ਕਰਨ, ਗਰੀਬ ਪਰਿਵਾਰਾਂ ਦੀਆਂ ਔਰਤਾਂ ਨੂੰ ਪ੍ਰਤੀ ਸਾਲ 1 ਲੱਖ ਰੁਪਏ ਦੇਣ, ਐਮਐਸਪੀ ਲਈ ਕਾਨੂੰਨ ਬਣਾਉਣ ਅਤੇ ਜਾਤੀ ਜਨਗਣਨਾ ਕਰਵਾਉਣ ਦਾ ਜ਼ਿਕਰ ਹੈ।

ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ ‘ਚ ਨੌਜਵਾਨਾਂ, ਔਰਤਾਂ, ਮਜ਼ਦੂਰਾਂ ਅਤੇ ਕਿਸਾਨਾਂ ‘ਤੇ ਧਿਆਨ ਕੇਂਦਰਿਤ ਕੀਤਾ ਹੈ। ਇਨ੍ਹਾਂ ਸਾਰੇ ਵਰਗਾਂ ਲਈ ਵੱਖ-ਵੱਖ ਤਰ੍ਹਾਂ ਦੀਆਂ ਸਕੀਮਾਂ ਦਾ ਵਾਅਦਾ ਕੀਤਾ ਗਿਆ ਹੈ। ਪਾਰਟੀ ਨੇ ਕਿਹਾ ਹੈ ਕਿ ਉਸ ਦਾ ਮੈਨੀਫੈਸਟੋ ਕੰਮ, ਦੌਲਤ ਅਤੇ ਭਲਾਈ ‘ਤੇ ਆਧਾਰਿਤ ਹੈ। ਇੱਥੇ ਕੰਮ ਦਾ ਅਰਥ ਹੈ ਰੁਜ਼ਗਾਰ, ਦੌਲਤ ਦਾ ਮਤਲਬ ਆਮਦਨੀ ਅਤੇ ਭਲਾਈ ਦਾ ਮਤਲਬ ਹੈ ਸਰਕਾਰੀ ਸਕੀਮਾਂ ਦਾ ਲਾਭ ਦੇਣਾ।

ਹੋਰ ਕੀ ਕੀ ਕੀਤੇ ਐਲਾਨ

-ਵਨ ਨੇਸ਼ਨ ਵਨ ਇਲੈਕਸ਼ਨ ਦਾ ਵਿਰੋਧ ਕਰਨ। ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਸਮੇਂ ਸਿਰ ਹੀ ਕਰਵਾਈਆਂ ਜਾਣਗੀਆਂ।

- Advertisement -

-ਵੋਟਿੰਗ ਈਵੀਐਮ ਰਾਹੀਂ ਹੋਵੇਗੀ, ਪਰ ਵੀਵੀਪੀਏਟੀ ਸਲਿੱਪ ਦਾ ਮੇਲ ਹੋਵੇਗਾ।

-10ਵੀਂ ਅਨੁਸੂਚੀ ਵਿੱਚ ਸੋਧ ਕਰਨ ਦਾ ਵਾਅਦਾ ਕੀਤਾ। ਇਸ ਤਹਿਤ ਦਲ ਬਦਲੀ ‘ਤੇ ਅਸੈਂਬਲੀ ਜਾਂ ਸੰਸਦ ਦੀ ਮੈਂਬਰਸ਼ਿਪ ਆਪਣੇ ਆਪ ਬੰਦ ਹੋ ਜਾਵੇਗੀ।

-ਪੁਲਿਸ ਅਤੇ ਕੇਂਦਰੀ ਏਜੰਸੀਆਂ ਕਾਨੂੰਨ ਅਨੁਸਾਰ ਸਖ਼ਤੀ ਨਾਲ ਕੰਮ ਕਰਨਗੀਆਂ। ਹਰ ਮਾਮਲੇ ਨੂੰ ਸੰਸਦ ਜਾਂ ਰਾਜ ਵਿਧਾਨ ਸਭਾਵਾਂ ਦੀ ਨਿਗਰਾਨੀ ਹੇਠ ਲਿਆਂਦਾ ਜਾਵੇਗਾ।

-ਕਾਂਗਰਸ ਰਾਸ਼ਟਰਵਿਆਪੀ ਆਰਥਿਕ-ਸਮਾਜਿਕ ਜਾਤੀ ਜਨਗਣਨਾ ਕਰਵਾਏਗੀ। ਇਸ ਦੇ ਜ਼ਰੀਏ ਜਾਤੀਆਂ, ਉਪਜਾਤੀਆਂ ਅਤੇ ਉਨ੍ਹਾਂ ਦੀ ਆਰਥਿਕ-ਸਮਾਜਿਕ ਸਥਿਤੀ ਦਾ ਪਤਾ ਲਗਾਇਆ ਜਾਵੇਗਾ।

-ਅਨੁਸੂਚਿਤ ਜਾਤੀਆਂ, ਕਬੀਲਿਆਂ, ਹੋਰ ਪੱਛੜੀਆਂ ਸ਼੍ਰੇਣੀਆਂ ਅਤੇ ਗਰੀਬ ਜਨਰਲ ਵਰਗ ਲਈ ਰਾਖਵੇਂਕਰਨ ‘ਤੇ 50% ਦੀ ਸੀਮਾ ਨੂੰ ਹਟਾ ਦੇਵੇਗੀ। ਕਾਂਗਰਸ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਅਤੇ ਪੱਛੜੀਆਂ ਸ਼੍ਰੇਣੀਆਂ ਲਈ ਰਾਖਵੀਆਂ ਸਾਰੀਆਂ ਖਾਲੀ ਅਸਾਮੀਆਂ ਨੂੰ 1 ਸਾਲ ਦੇ ਅੰਦਰ ਭਰੇਗੀ।

- Advertisement -

-ਬਜ਼ੁਰਗਾਂ, ਵਿਧਵਾਵਾਂ ਅਤੇ ਅਪਾਹਜਾਂ ਲਈ ਪੈਨਸ਼ਨ ਰਕਮ ਨੂੰ ਵਧਾ ਕੇ ਘੱਟੋ-ਘੱਟ 1,000 ਰੁਪਏ ਪ੍ਰਤੀ ਮਹੀਨਾ ਕਰੇਗੀ।

-2025 ਤੋਂ ਕੇਂਦਰ ਸਰਕਾਰ ਦੀਆਂ ਅੱਧੀਆਂ (50 ਪ੍ਰਤੀਸ਼ਤ) ਨੌਕਰੀਆਂ ਔਰਤਾਂ ਲਈ ਰਾਖਵੀਆਂ ਰੱਖੇਗੀ।

-ਅਧਿਕਾਰੀ ਅਤੇ ਬੋਰਡ ਡਾਇਰੈਕਟਰਾਂ ਵਰਗੇ ਸੀਨੀਅਰ ਅਹੁਦਿਆਂ ‘ਤੇ ਵੱਧ ਤੋਂ ਵੱਧ ਔਰਤਾਂ ਦੀ ਨਿਯੁਕਤੀ ਕੀਤੀ ਜਾਵੇ।

-ਕਾਂਗਰਸ ਸਵਾਮੀਨਾਥਨ ਕਮਿਸ਼ਨ  ਅਨੁਸਾਰ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੇਵੇਗੀ।

-ਮੀਡੀਆ ਦੀ ਪੂਰੀ ਆਜ਼ਾਦੀ ਸਣੇ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਬਹਾਲ ਕਰਨ ਦਾ ਵਾਅਦਾ।

– ਇੰਟਰਨੈੱਟ ਦੀ ਮਨਮਰਜ਼ੀ ਨਾਲ ਅੰਨ੍ਹੇਵਾਹ ਮੁਅੱਤਲੀ ਨੂੰ ਖਤਮ ਕਰਨ ਦਾ ਵਾਅਦਾ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment