ਆਸਟ੍ਰੇਲੀਆਈ ਸਿੱਖ ਐਸੋਸੀਏਸ਼ਨ ਨੇ ਨਿਉ ਸਾਊਥ ਵੇਲਸ ਦੀ ਸਰਕਾਰ ਨੂੰ ਕੀਤੀ ਅਪੀਲ, ਧਾਰਮਿਕ ਚਿੰਨ੍ਹ ਨੂੰ ਬੈਨ ਕਰਨ ਤੋਂ ਚੰਗਾ ਮੁੱਦੇ ਨੂੰ ਕੀਤਾ ਜਾਵੇ ਹੱਲ

TeamGlobalPunjab
4 Min Read

ਸਿਡਨੀ:  ਆਸਟ੍ਰੇਲੀਆਈ ਸਿੱਖ ਐਸੋਸੀਏਸ਼ਨ (ASA) ਜੋ ਕਿ ਸਿਡਨੀ ਦੇ ਗੁਰਦੁਆਰਾ ਸਾਹਿਬ ਗਲੇਨਵੁੱਡ (Glenwood) ਦੀ ਸੇਵਾ ਕਰਦੀ ਹੈ, ਜੋ ਕਿ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਸਿੱਖ ਸੰਗਤ ਹੈ। ਉਸਨੇ ਨਿਉ ਸਾਊਥ ਵੇਲਸ ਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਪਬਲਿਕ ਸਕੂਲਾਂ ਵਿਚ ਕਿਰਪਾਨ  ‘ਤੇ ਲੱਗੀ ਰੋਕ ਨੂੰ ਹਟਾਉਣ। ਇਹ ਫੈਸਲਾ ਇਸ ਮਹੀਨੇ ਦੇ ਅਰੰਭ ਵਿੱਚ ਸਿਡਨੀ ਸਕੂਲ ਵਿੱਚ ਇੱਕ 14 ਸਾਲਾ ਸਿੱਖ ਵਿਦਿਆਰਥੀ ਦੁਆਰਾ ਕਥਿਤ ਤੌਰ ਤੇ ਕੀਤੇ ਗਏ ਹਮਲੇ ਤੋਂ ਬਾਅਦ ਲਿਆ ਗਿਆ ਸੀ।

ASA  ਨੇ ਤਕਰੀਬਨ 50 ਸਿੱਖ ਸੰਗਠਨਾਂ ਨਾਲ ਸਾਂਝੇ ਬਿਆਨ ਵਿੱਚ ਕਿਹਾ ਕਿ  ਅਸੀਂ ਸੂਬਾ ਸਰਕਾਰ ਨੂੰ ਪਾਬੰਦੀ ਵਾਪਸ ਲੈਣ ਅਤੇ ਸਿੱਖ ਭਾਈਚਾਰੇ ਨਾਲ ਮਿਲ ਕੇ ਕੰਮ ਕਰਨ ਵਾਲੇ ਹੱਲ ‘ਤੇ ਪਹੁੰਚਣ ਦੀ ਮੰਗ ਕਰਦੇ ਹਾਂ। ਜੋ ਸਾਡੇ ਧਰਮ ਦੇ ਅਭਿਆਸ ਦੇ ਆਪਣੇ ਅਧਿਕਾਰ ਨੂੰ ਕਾਇਮ ਰੱਖਣ ਦੌਰਾਨ ਸਾਰੇ ਆਸਟ੍ਰੇਲੀਆਈ ਲੋਕਾਂ ਦੀ ਸੁਰੱਖਿਆ ਦੀ ਗਰੰਟੀ ਦਿੰਦਾ ਹੈ। ਬਿਆਨ ਵਿੱਚ ਕਿਹਾ ਗਿਆ ਹੈ, “ਅਸੀਂ NSW ਰਾਜ ਸਰਕਾਰ ਦੇ ਫੈਸਲੇ ਲੈਣ ਵਾਲਿਆਂ ਅਤੇ ਪ੍ਰਭਾਵਕਾਰਾਂ ਨੂੰ ਸਾਡੀ ਧਰਮ ਦੀ ਆਜ਼ਾਦੀ ਦੀ ਰੱਖਿਆ ਕਰਨ ਲਈ ਆਖਦੇ ਹਾਂ, ਜਿਸ ਨੇ ਸਾਨੂੰ ਦਿਲਾਸਾ ਅਤੇ ਸਹਾਇਤਾ ਦਿੱਤੀ ਜਦੋਂ ਅਸੀਂ ਇਸ ਪਿਆਰੇ ਦੇਸ਼ ਵਿੱਚ ਪਰਵਾਸ ਕੀਤਾ।

ਦਸ ਦਈਏ  ਆਸਟ੍ਰੇਲੀਆ ਦੇ ਨਿਊ ਸਾਊਥ ਵੇਲਸ ਸੂਬੇ ਦੇ ਇੱਕ ਸਕੂਲ ‘ਚ 14 ਸਾਲਾ ਵਿਦਿਆਰਥੀ ਵੱਲੋਂ ਕਥਿਤ ਤੌਰ ’ਤੇ ਕਿਰਪਾਨ ਨਾਲ ਦੂਜੇ ਵਿਦਿਆਰਥੀ ਨੂੰ ਜ਼ਖਮੀ ਕਰਨ ਤੋਂ ਬਾਅਦ ਵੱਡਾ ਫੈਸਲਾ ਲਿਆ ਗਿਆ ਸੀ।  ਰਿਪੋਰਟਾਂ ਮੁਤਾਬਕ 6 ਮਈ ਨੂੰ ਸਿਡਨੀ ਦੇ ਗਲੈਨਵੁਡ ਹਾਈ ਸਕੂਲ ‘ਚ ਇੱਕ 14 ਸਾਲ ਦੇ ਵਿਦਿਆਰਥੀ ਨੇ ਦੂਜੇ ਵਿਦਿਆਰਥੀ ਨੂੰ ਜ਼ਖਮੀ ਕਰ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਉੱਥੇ ਹੀ ਹਮਲਾ ਕਰਨ ਵਾਲੇ 14 ਸਾਲਾ ਵਿਦਿਆਰਥੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ’ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਬਿਆਨ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਇਹ ਪਾਬੰਦੀ ਸਿੱਖ ਭਾਈਚਾਰੇ ਨੂੰ ਵਿਸ਼ਵਾਸ ਜਾਂ ਸਲਾਹ ਮਸ਼ਵਰੇ ਵਿਚ ਲਏ ਬਗੈਰ ਲਗਾਈ ਗਈ ਸੀ।

- Advertisement -

ਇਸ ਦੌਰਾਨ, ਨਿਊ ਸਾਊਥ ਵੇਲਸ  ਦੀ ਪ੍ਰੀਮੀਅਰ ਗਲੇਡਜ਼ ਬੇਰੇਜਿਕਲਿਅਨ ਨੇ ਸੁਰੱਖਿਆ ਦੇ ਹਵਾਲੇ ਨਾਲ ਆਪਣੀ ਸਰਕਾਰ ਦੇ ਫੈਸਲੇ ਦਾ ਬਚਾਅ ਕਰਦਿਆਂ ਰਾਜ ਦੇ ਪਬਲਿਕ ਸਕੂਲਾਂ ਵਿੱਚ ਹਰ ਤਰਾਂ ਦੇ ਚਾਕੂ ਚੁੱਕਣ ਉੱਤੇ ਪਾਬੰਦੀ ਦਾ ਕਾਰਨ ਦੱਸਿਆ ਹੈ। ਉਸਨੇ ਕਿਹਾ ਕਿ ਨਿਊ ਸਾਊਥ ਵੇਲਸ  ਦੀ ਸਿਖਿਆ ਮੰਤਰੀ ਸਾਰਾ ਮਿਸ਼ੇਲ ਨੇ ਇਸ ਫੈਸਲੇ ਦਾ ਐਲਾਨ ਕਰਨ ਤੋਂ ਪਹਿਲਾਂ 17 ਮਈ ਨੂੰ ਸਿੱਖ ਭਾਈਚਾਰੇ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ ਸੀ। ਉਹਨਾਂ ਨੇ ਕਿਹਾ,“NSW ਦੇ ਪਬਲਿਕ ਸਕੂਲਾਂ  ‘ਚ ਵਿਦਿਆਰਥੀਆਂ ਅਤੇ ਸਟਾਫ ਦੀ ਮੇਰੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ।

 ਅੰਤਰਰਾਸ਼ਟਰੀ ਗੈਰ-ਮੁਨਾਫਾ ਸੰਗਠਨ ਯੂਨਾਈਟਿਡ ਸਿੱਖਸ ਦੇਆਸਟ੍ਰੇਲੀਨ ਚੈਪਟਰ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਸਿੱਖ ਕੌਮ ਲਈ ਇੱਕ ਮੰਨਣਯੋਗ ਨਤੀਜੇ ਦੀ ਮੰਗ ਕਰਨ ਲਈ ਇਸ ਮੁੱਦੇ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਉਭਾਰਨ ਦੀ ਯੋਜਨਾ ਬਣਾ ਰਹੇ ਹਨ। ਇਹ ਬਹੁਤ ਅਸਵੀਕਾਰਨਯੋਗ ਹੈ। ਇਹ ਸਿਰਫ ਇੱਕ ਘਟਨਾ ਹੈ ਜਿਸ ਨੇ ਅਜਿਹੀ ਹਲਚਲ ਮਚਾ ਦਿੱਤੀ ਹੈ। ਸਕੂਲ ਦੀ ਧੱਕੇਸ਼ਾਹੀ, ਡਰਾਉਣੀ ਅਤੇ ਨਫ਼ਰਤ ਦੇ ਮੁੱਦੇ ਨੂੰ ਹੱਲ ਕਰਨ ਦੀ ਬਜਾਏ ਸਿੱਖਾਂ ਦੇ ਧਾਰਮਿਕ ਚਿੰਨ੍ਹ ‘ਤੇ ਪਾਬੰਦੀ ਲਗਾਉਣਾ ਮੁੱਦੇ ਦਾ ਹੱਲ ਨਹੀਂ ਹੈ।

ਸਿੱਖ ਸੰਗਠਨ ਟਰਬਨਜ਼ 4 ਆਸਟਰੇਲੀਆ ਦੇ ਪ੍ਰਧਾਨ ਅਮਰ ਸਿੰਘ ਨੇ ਵੀ ਸਰਕਾਰ ਦੇ ਫੈਸਲੇ ਦੀ ਅਲੋਚਨਾ ਕੀਤੀ ਹੈ। ਆਸਟ੍ਰੇਲੀਆ ਵਿਚ ਸਿੱਖ ਬਿਨਾਂ ਕਿਸੇ ਮਸਲੇ ਦੇ 50 ਸਾਲਾਂ ਤੋਂ ਕਿਰਪਾਨਾਂ ਪਾ ਕੇ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਪਰੇਸ਼ਾਨ ਹਾਂ ਕਿ ਸਰਕਾਰ ਸਾਡੇ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਜਾ ਰਹੀ ਹੈ।

ਗੈਰ-ਮੁਨਾਫਾ ਸੰਗਠਨ ਹਰਮਨ ਫਾਉਂਡੇਸ਼ਨ ਦੀ ਸਹਿ-ਬਾਨੀ ਹਰਿੰਦਰ ਕੌਰ ਨੇ ਵੀ ਨਿਊ ਸਾਊਥ ਵੇਲਸ   ਦੀ ਸਰਕਾਰ ਤੋਂ ਇਸ ਪਾਬੰਦੀ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। “ਮੁੱਖ ਮੁੱਦਾ ਜਿਸਨੂੰ ਹੱਲ ਕਰਨਾ ਬਾਕੀ ਹੈ, ਇਹ ਧੱਕੇਸ਼ਾਹੀ ਅਤੇ ਨਫ਼ਰਤ ਹੈ ਜੋ ਸਾਡੇ ਸਿੱਖ ਵਿਦਿਆਰਥੀਆਂ ਨੂੰ ਨਿਊ ਸਾਊਥ ਵੇਲਸ ਦੇ ਸਕੂਲਾਂ ਵਿੱਚ ਦਿਨ-ਬ-ਦਿਨ  ਸਾਹਮਣਾ ਕਰਨਾ ਪੈਂਦਾ ਹੈ। ਉਸਨੇ ਕਿਹਾ ਕਿ ਅਸੀਂ ਸਰਕਾਰ ਨੂੰ ਸਾਰੇ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਕਦਮ ਚੁੱਕਣ ਦੀ ਅਪੀਲ ਕਰਦੇ ਹਾਂ।

Share this Article
Leave a comment