ਵੈਂਕੂਵਰ ’ਚ ਮੁੜ ਸੁਰਜੀਤ ਹੋਵੇਗੀ ਮਸ਼ਹੂਰ ਪੰਜਾਬੀ ਮਾਰਕਿਟ

TeamGlobalPunjab
2 Min Read

ਵੈਂਕੂਵਰ : ਬ੍ਰਿਟਿਸ਼ ਕੋਲੰਬੀਆ ਸੂਬੇ ‘ਚ ਪੈਂਦੇ ਵੈਂਕੂਵਰ ਸ਼ਹਿਰ ਦੀ ਮਸ਼ਹੂਰ ਪੰਜਾਬੀ ਮਾਰਕਿਟ ਮੁੜ ਸੁਰਜੀਤ ਹੋਵੇਗੀ। ਇਸ ਦੇ ਲਈ ਭਾਰਤੀ ਮੂਲ ਦੇ ਕੈਨੇਡੀਅਨ ਭਾਈਚਾਰੇ ਨੇ ਇੱਕ ਪ੍ਰੋਜੈਕਟ ਲਾਂਚ ਕਰ ਦਿੱਤਾ ਹੈ।

ਕੈਨੇਡਾ ਤੇ ਅਮਰੀਕਾ ਵਿੱਚ ਵੱਸਦੇ ਸਾਊਥ ਏਸ਼ੀਅਨ ਭਾਈਚਾਰੇ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਬਹੁਤ ਸਾਰੀਆਂ ਦੁਕਾਨਾਂ, ਸਟੋਰ, ਹੱਬ, ਰੈਸਟੋਰੈਂਟ ਤੇ ਹੋਰ ਵਪਾਰਕ ਅਦਾਰੇ ਹਨ, ਪਰ ਕੈਨੇਡਾ ਦੇ ਸ਼ਹਿਰ ਵੈਂਕੂਵਰ ਦੀ 48ਵੀਂ ਤੇ 51ਵੀਂ ਐਵੇਨਿਊ ਵਿੱਚ ਸਥਿਤ ਮੇਨ ਮਾਰਕਿਟ ਦੇ ਨਾਲ ਸਥਿਤ ‘ਪੰਜਾਬੀ ਮਾਰਕਿਟ’ ਸਾਰੇ ਉੱਤਰੀ ਅਮਰੀਕਾ ਵਿੱਚ ਮਸ਼ਹੂਰ ਹੈ। ਇਸ ਮਾਰਕਿਟ ਨੂੰ ਪਹਿਲੀ ਪੰਜਾਬੀ ਮਾਰਕਿਟ ਹੋਣ ਦਾ ਵੀ ਮਾਣ ਹਾਸਲ ਹੈ। ਇੱਥੋਂ ਤੱਕ ਕਿ ਇਸ ਮਾਰਕਿਟ ਦੇ ਬੋਰਡ ਵੀ ਪੰਜਾਬੀ ਭਾਸ਼ਾ ਵਿੱਚ ਲਿਖੇ ਹੋਏ ਹਨ।

1980 ਅਤੇ 1990 ਦੇ ਦਹਾਕੇ ਵਿੱਚ ਇਹ ਮਾਰਕਿਟ ਬਹੁਤ ਜ਼ਿਆਦਾ ਮਸ਼ਹੂਰ ਹੁੰਦੀ ਸੀ, ਜਿਸ ਵਿੱਚ ਗਹਿਣਿਆਂ ਦੀਆਂ 24 ਦੁਕਾਨਾਂ ਸਣੇ 300 ਤੋਂ ਵੱਧ ਦੁਕਾਨਾਂ ਸਨ। ਇੱਥੇ ਸਾਰੇ ਕੈਨੇਡਾ, ਇੱਥੋਂ ਤੱਕ ਕਿ ਅਮਰੀਕਾ ਤੋਂ ਵੀ ਲੋਕ ਗਹਿਣੇ ਖਰੀਦਣ ਤੇ ਭਾਂਤ-ਭਾਂਤ ਦੇ ਭਾਰਤੀ ਪਕਵਾਨ ਖਾਣ ਲਈ ਆਉਂਦੇ ਸਨ। ਬੀਤੇ ਸਾਲ ਵੈਂਕੂਵਰ ਪੰਜਾਬੀ ਮਾਰਕਿਟ ਨੂੰ 5 ਦਹਾਕੇ ਪੂਰੇ ਹੋ ਗਏ, ਪਰ ਪਿਛਲੇ 15 ਸਾਲਾਂ ਦੌਰਾਨ ਬਹੁਤ ਸਾਰੇ ਕਾਰੋਬਾਰ ਵੈਂਕੂਵਰ ਦੇ ਨਜ਼ਦੀਕੀ ਸ਼ਹਿਰ ਸਰੀ ਵਿੱਚ ਚਲੇ ਜਾਣ ਕਾਰਨ ਇਸ ਮਾਰਕਿਟ ਨੂੰ ਖਾਸਾ ਧੱਕਾ ਲੱਗਾ।

 

- Advertisement -

 

2019 ਵਿੱਚ ਵੈਂਕੂਵਰ ਸਿਟੀ ਕੌਂਸਲ ਨੇ ਪੰਜਾਬੀ ਮਾਰਕਿਟ ਦੇ ਪੰਜ ਦਹਾਕੇ ਪੂਰੇ ਹੋਣ ਦੇ ਜਸ਼ਨ ਮਨਾਉਣ ਅਤੇ ਭਵਿੱਖ ਦੀਆਂ ਯੋਜਨਾਵਾਂ ਲਈ ਇੱਕ ਮਤਾ ਪਾਸ ਕੀਤਾ ਸੀ। ਹੁਣ ਵੈਂਕੂਵਰ ਵਿੱਚ ਭਾਰਤੀ ਮੂਲ ਦੇ ਕੈਨੇਡੀਅਨ ਲੋਕਾਂ ਦੀ ਦੂਜੀ ਅਤੇ ਤੀਜੀ ਪੀੜ੍ਹੀ ਦੇ ਇੱਕ ਸਮੂਹ ਨੇ ਇਸ ਮਾਰਕਿਟ ਦੀ ਮੁੜ ਸੁਰਜੀਤੀ ਲਈ ਇੱਕ ਪ੍ਰੋਜੈਕਟ ਲਾਂਚ ਕੀਤਾ ਹੈ, ਜਿਸ ਨੂੰ ‘ਪੰਜਾਬੀ ਮਾਰਕਿਟ ਰੀਜਨਰੇਸ਼ਨ ਕੋਲੈਕਟਿਵ’ (ਪੀਐਮਆਰਸੀ) ਨਾਮ ਦਿੱਤਾ ਗਿਆ ਹੈ।

 

- Advertisement -

ਇਸ ਸਬੰਧੀ ਜਾਣਕਾਰੀ ਦਿੰਦਿਆਂ ਗ੍ਰਾਫ਼ਿਕ ਡਿਜ਼ਾਈਨਰ ਅਤੇ ਪੀਐਮਆਰਸੀ ਦੇ ਕ੍ਰਿਏਟਿਵ ਡਾਇਰੈਕਟਰ ਜਗ ਨਾਗਰਾ ਨੇ ਕਿਹਾ ਕਿ 1970 ਵਿੱਚ ਬਣਾਈ ਗਈ ਵੈਨਕੁਵਰ ਦੀ ਇਤਿਹਾਸਕ ਪੰਜਾਬੀ ਮਾਰਕਿਟ ਨੂੰ ਬਹੁਤ ਜਲਦ ਮੁੜ ਸੁਰਜੀਤ ਕੀਤਾ ਜਾਵੇਗਾ, ਜਿਸ ਦੇ ਲਈ ਵਕੀਲਾਂ, ਕਲਾਕਾਰਾਂ ਤੇ ਉਦਮੀਆਂ ਦੇ ਸਮੂਹ ਨੇ ਕੰਮ ਸ਼ੁਰੂ ਕਰ ਦਿੱਤਾ ਹੈ।

Share this Article
Leave a comment