ਮੁੰਬਈ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਣ ‘ਚ ਹੋ ਗਈ ਕਾਫ਼ੀ ਦੇਰ : ਐਂਟਨੀ ਬਲਿੰਕਨ

TeamGlobalPunjab
2 Min Read

ਵਾਸ਼ਿੰਗਟਨ : ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ 26/11 ਹਮਲਿਆਂ ਦੀ 13ਵੀਂ ਬਰਸੀ ‘ਤੇ ਮੁੰਬਈ ਵਾਸੀਆਂ ਦੀ ਸਹਿਣਸ਼ੀਲਤਾ ਦੀ ਸ਼ਲਾਘਾ ਕੀਤੀ । ਬਲਿੰਕਨ ਨੇ ਪਾਕਿਸਤਾਨ ਦੀ ਹਮਾਇਤ ਵਾਲੇ ਲਸ਼ਕਰ-ਏ-ਤਾਇਬਾ ਦੇ ਅੱਤਵਾਦੀਆਂ ਵੱਲੋਂ 2008 ‘ਚ ਕੀਤੇ ਗਏ ਕਤਲੇਆਮ ਦੇ ਦੋਸ਼ੀਆਂ ਨੂੰ ਜਲਦ ਸਜ਼ਾ ਦੇਣ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ‘ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਣ ‘ਚ ਕਾਫ਼ੀ ਦੇਰ ਹੋ ਗਈ ਹੈ।’

ਬਲਿੰਕਨ ਨੇ ਟਵੀਟ ਕੀਤਾ, ‘ਮੁੰਬਈ ਹਮਲੇ ਦੇ 13 ਸਾਲ ਬੀਤ ਚੁੱਕੇ ਹਨ। ਹਮਲੇ ਦੀ ਬਰਸੀ ‘ਤੇ ਅਸੀਂ ਛੇ ਅਮਰੀਕੀਆਂ ਸਮੇਤ ਸਾਰੇ ਮ੍ਰਿਤਕਾਂ ਨੂੰ ਤੇ ਮੁੰਬਈ ਵਾਸੀਆਂ ਦੀ ਸਹਿਣਸ਼ੀਲਤਾ ਨੂੰ ਯਾਦ ਕਰਦੇ ਹਾਂ। ਅਪਰਾਧੀਆਂ ਨੂੰ ਸਜ਼ਾ ਦਿੱਤੇ ਜਾਣ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਹੈ।’

 

- Advertisement -

ਅਮਰੀਕੀ ਉਪ ਵਿਦੇਸ਼ ਮੰਤਰੀ ਵੈਂਡੀ ਸ਼ਰਮਨ ਨੇ ਕਿਹਾ ਕਿ ਅੱਤਵਾਦ ਖ਼ਿਲਾਫ਼ ਲੜਾਈ ‘ਚ ਅਮਰੀਕਾ ਤੇ ਭਾਰਤ ਇਕਜੁਟ ਹਨ।

ਉਨ੍ਹਾਂ ਕਿਹਾ, ‘ਮੁੰਬਈ ਦੀ ਹਾਲ ਦੀ ਮੇਰੀ ਯਾਤਰਾ ‘ਚ ਮੈਂ ਭਿਆਨਕ ਅੱਤਵਾਦੀ ਹਮਲੇ ‘ਚ ਜਾਨ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀ ਦੇਣ ਲਈ ਤਾਜ ਮਹਿਲ ਪੈਲੇਸ ਹੋਟਲ ਦੀ 26/11 ਯਾਦਗਾਰ ‘ਤੇ ਗਈ ਸੀ। ਸੰਸਦ ਮੈਂਬਰ ਐਲਿਸੇ ਸਟੇਫਨਿਕ ਨੇ ਕਿਹਾ, ‘ਇਸ ਬੇਇਨਸਾਫ਼ੀ ਨੂੰ ਭੁਲਾਇਆ ਨਹੀਂ ਜਾ ਸਕਦਾ।’

ਭਾਰਤੀ ਦੂਤਘਰ ਨੇ 26/11 ਹਮਲਿਆਂ ਦੀ ਬਰਸੀ ‘ਤੇ ਆਪਣੇ ਕੰਪਲੈਕਸ ‘ਚ ਇਕ ਪ੍ਰੋਗਰਾਮ ਕੀਤਾ ਗਿਆ, ਜਿਸ ‘ਚ ਕਈ ਨੇਤਾ ਸ਼ਾਮਲ ਹੋਏ। ਸਮਾਗਮ ‘ਚ ਮ੍ਰਿਤਕਾਂ ਦੀ ਯਾਦ ‘ਚ ਮੋਮਬੱਤੀ ਜਗਾਈ ਗਈ ਤੇ ਇਕ ਮਿੰਟ ਮੌਨ ਰੱਖ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ।

Share this Article
Leave a comment