ਮੋਬਾਈਲ ਕੰਪਨੀਆਂ ਆਪਣੀਆਂ ਨਵੀਂਆਂ ਖੋਜਾਂ ਨਾਲ ਆਪਣੇ ਫੋਨਾਂ ਨੂੰ ਬਾਜ਼ਾਰ ‘ਚ ਉਤਾਰਨ ਲਈ ਲਗਾਤਾਰ ਮੁਕਾਬਲੇ ‘ਚ ਲੱਗੀਆਂ ਰਹਿੰਦੀਆਂ ਹਨ। ਇਸੇ ਤਰ੍ਹਾਂ ਦੇ ਹੀ ਇੱਕ ਮਸ਼ਹੂਰ ਬ੍ਰਾਂਡ ਨੋਕੀਆ ਨੇ ਆਪਣੇ ਨਵੇਂ ਸਮਾਰਟਫ਼ੋਨ Nokia 9 Pureview ਨੂੰ ਲਾਂਚ ਕਰਨ ਦੀ ਤਿਆਰੀ ਕਰ ਲਈ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਹੀ ਇਹ ਖਾਸ ਖੂਬੀਆਂ ਨਾਲ ਭਰਿਆ ਫ਼ੋਨ ਬਾਜ਼ਾਰ ਚ ਪੇਸ਼ ਕੀਤਾ ਜਾਵੇਗਾ।
ਜਾਣਕਾਰੀ ਮੁਤਾਬਕ ਇਸ ਨਵੇਂ ਫ਼ੋਨ ‘ਚ 6 ਕੈਮਰੇ ਹੋ ਸਕਦੇ ਹਨ। ਜਿਨ੍ਹਾਂ ਚੋਂ 5 ਕੈਮਰੇ ਪਿੱਛੇ ਹੋਣਗੇ ਜਦਕਿ ਇੱਕ ਸੈਲਫ਼ੀ ਕੈਮਰਾ ਫ਼ੋਨ ਸਕਰੀਨ ਤੇ ਹੋਵੇਗਾ। ਲੀਕ ਹੋਈ ਜਾਣਕਾਰੀ ਮੁਤਾਬਕ 6 ਕੈਮਰਿਆਂ ਚੋਂ ਦੋ ਕੈਮਰੇ 12 ਮੈਗਾਪਿਕਸਲ ਦੇ, ਦੋ ਕੈਮਰੇ 16 ਮੈਗਾਪਿਕਸਲ ਦੇ ਤੇ 5ਵਾਂ ਕੈਮਰਾ 8 ਮੈਗਾਪਿਕਸਲ ਦਾ ਹੋ ਸਕਦਾ ਹੈ। ਇਸ ਫ਼ੋਨ ਚ 4 ਲੈਂਸ, ਐਲਈਡੀ ਫ਼ਲੈਸ਼ ਵੀ ਹੋ ਸਕਦੇ ਹਨ ਜਦਕਿ 5ਵਾਂ ਲੈਂਸ ਵਿਚਕਾਰ ਹੋਵੇਗਾ।
ਨੋਕੀਆ ਦੇ ਸਮਾਰਟਫ਼ੋਨ ਬਣਾਉਣ ਵਾਲੀ ਕੰਪਨੀ HMD GLOBAL ਦਾ ਇਹ ਜ਼ਬਰਦਸਤ ਫ਼ੋਨ ਹੁਣੇ ਤੋਂ ਹੀ ਚਰਚਾ ਵਿਚ ਹੈ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਨਵੇਂ ਸਾਲ ਦੀ ਸ਼ੁਰੂਆਤ ਵਿਚ ਹੀ Nokia 9 Pureview ਨੂੰ ਲਾਂਚ ਕਰ ਸਕਦੀ ਹੈ। ਹਾਲਾਂਕਿ ਇਸ ਸਮਾਰਟਫ਼ੋਨ ਦੇ ਲਾਂਚ ਹੋਣ ਤੋਂ ਪਹਿਲਾਂ ਹੀ ਇਸਦੀਆਂ ਕੁੱਝ ਤਸਵੀਰਾਂ ਅਤੇ ਫੀਚਰ ਲੀਕ ਹੋ ਗਏ ਹਨ। ਜਿਸ ਤੋਂ ਬਾਅਦ ਪਤਾ ਲੱਗਿਆ ਹੈ ਕਿ ਇਸ ਸਮਾਰਟਫ਼ੋਨ ‘ਚ 5 ਕੈਮਰੇ ਹੋ ਸਕਦੇ ਹਨ।
ਇਸ ਸਮਾਰਟਫ਼ੋਨ ਦੇ ਫ਼ਰੰਟ ਚ 12 ਮੈਗਾਪਿਕਸਲ ਦਾ ਕੈਮਰਾ ਹੋਵੇਗਾ ਜਦਕਿ ਫ਼ੋਨ ਦੀ ਸਕਰੀਨ 6 ਇੰਚ ਦੀ ਹੋਵੇਗੀ। ਇਸ ਫ਼ੋਨ ਚ 8 ਜੀਬੀ ਰੈਮ ਦੇ ਨਾਲ 256 ਜੀਬੀ ਦੀ ਵੱਡੀ ਸਟੋਰੇਜ ਹੋਣ ਦੀ ਗੱਲ ਕਹੀ ਜਾ ਰਹੀ ਹੈ। ਇਹ ਫ਼ੋਨ ਬਿਨ੍ਹਾਂ ਤਾਰ ਦੇ ਚਾਰਜ ਹੋ ਸਕਦਾ ਹੈ ਜਦਕਿ ਫਿ਼ੰਗਰਪ੍ਰਿੰਟ ਦੀ ਖੂਬੀ ਵੀ ਇਸ ਫ਼ੋਨ ਚ ਹੋਵੇਗੀ। ਫ਼ੋਨ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਫ਼ੋਨ ਚ 4150 ਐਮਏਐਚ ਦੀ ਵੱਡੀ ਬੈਟਰੀ ਤੇਜ਼ੀ ਨਾਲ ਚਾਰਜ ਹੋ ਸਕੇਗੀ।
ਕਿਹਾ ਜਾ ਰਿਹਾ ਹੈ ਕਿ HMD ਗਲੋਬਲ ਨੈਕਸਟ ਜੈਨਰੇਸ਼ਅ ਦਾ ਸਨੈਪਡ੍ਰੈਗਨ 855 SoC ਪ੍ਰੋਸੈਸਰ ਦੀ ਵੀ ਵਰਤੋਂ ਕਰ ਸਕਦੀ ਹੈ। ਜੇਕਰ ਕੀਮਤ ਦੀ ਗੱਲ ਕਰੀਏ ਤਾਂ ਲੀਕ ਹੋਈ ਜਾਣਕਾਰੀ ਮੁਤਾਬਕ ਇਸ ਸਮਾਰਟਫ਼ੋਨ ਦੀ ਕੀਮਤ 50,000 ਤੋਂ 60,000 ਦੇ ਵਿਚਕਾਰ ਹੋਣ ਦੀ ਉਮੀਦ ਹੈ।
ਜਲਦ ਆ ਰਿਹੈ ਦੁਨੀਆ ਦਾ ਪਹਿਲਾ 6 ਕੈਮਰਿਆਂ ਵਾਲਾ ਸਮਾਰਟਫੋਨ
Leave a comment
Leave a comment