ਕੋਵਿਡ 19 ਟੀਕਾਕਰਨ ਕੇਂਦਰ ਦੇ ਵਿਚਾਰ ਨੂੰ ਅਪਣਾਉਣ ਵਾਲਾ ਨੋਇਡਾ ਉੱਤਰ ਪ੍ਰਦੇਸ਼ ਦਾ ਬਣਿਆ ਪਹਿਲਾ ਸ਼ਹਿਰ,ਕਾਰ ‘ਚ ਬੈਠੇ-ਬੈਠੇ ਹੀ ਲੱਗੇਗਾ ਟੀਕਾ

TeamGlobalPunjab
2 Min Read

ਨੋਇਡਾ: ਕੋਵਿਡ 19 ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਜਿਸਨੂੰ ਦੇਖਦੇ ਹੋਏ ਨੋਇਡਾ ਨੇ ਡ੍ਰਾਈਵ-ਇਨ ਵੈਕਸੀਨੇਸ਼ਨ ਦੇ ਜ਼ਰੀਏ ਟੈਸਟਾਂ ਦੀ ਰਫਤਾਰ ਵੀ ਵਧਾ ਦਿਤੀ ਹੈ। ਜਿਸ ‘ਚ ਤੁਹਾਨੂੰ ਕੀਤੇ ਜਾਣ ਦੀ ਜਰੂਰਤ ਨਹੀਂ ।ਤੁਸੀ ਆਪਣੇ ਵਾਹਨ ‘ਚ ਹੀ ਬੈਠ ਕੇ ਵੈਕਸੀਨ ਲਗਵਾ ਸਕਦੇ ਹੋ। ਉੱਤਰ-ਪ੍ਰਦੇਸ਼ ਦੇ ਨੋਇਡਾ ਸ਼ਹਿਰ ‘ਚ ਡ੍ਰਾਈਵ-ਇਨ ਵੈਕਸੀਨੇਸ਼ਨ ਸੈਂਟਰ ਦੀ ਸ਼ੁਰੂਆਤ ਕੀਤੀ ਗਈ ਹੈ। ਨੋਇਡਾ ‘ਚ ਦੋ ਥਾਵਾਂ ਡ੍ਰਾਈਵ-ਇਨ-ਟੀਕਾਕਰਨ ਦੀ ਸੁਵਿਧਾ ਸ਼ੁਰੂ ਕੀਤੀ ਹੈ। ਡੀਐੱਲਐੱਫ ਮਾਲ ਆਫ ਇੰਡੀਆ ਅਤੇ ਗ੍ਰੇਟਰ ਨੋਇਡਾ ਸਟੇਡੀਅਮ ‘ਚ 17 ਮਈ ਭਾਵ ਸੋਮਵਾਰ ਤੋਂ ਇਸ ਸੁਵਿਧਾ ਸ਼ੁਰੂ ਹੋ ਜਾਵੇਗੀ।ਇਹ ਸੁਵਿਧਾ ਸਿਰਫ 45 ਸਾਲ ਤੋਂ ਉੱਪਰ ਦੇ ਲੋਕਾਂ ਲਈ ਹੀ ਹੈ।ਪਹਿਲੇ ਦਿਨ ਇਨ੍ਹਾਂ ਦੋਵਾਂ ਸੈਂਟਰਾਂ ‘ਤੇ 200 ਲੋਕਾਂ ਨੂੰ ਵੈਕਸੀਨ ਲੱਗਣ ਦੀ ਉਮੀਦ ਹੈ। ਦੋਵੇਂ ਡ੍ਰਾਇਵ-ਇਨ ਟੀਕਾਕਰਨ ਕੇਂਦਰ ਉਨ੍ਹਾਂ ਨਿਵਾਸੀਆਂ ਨੂੰ ਪੂਰਾ ਕਰਨਗੇ ਜੋ ਕੋਵਿਡ -19 ਟੀਕੇ ਦੀ ਆਪਣੀ ਪਹਿਲੀ ਖੁਰਾਕ ਲੈ ਰਹੇ ਹਨ।

ਬਿਨ੍ਹਾਂ ਰਜਿਸਟ੍ਰੇਸ਼ਨ ਦੇ ਵੈਕਸੀਨ ਨਹੀਂ ਲਗਾਈ ਜਾਵੇਗੀ। ਤੁਹਾਨੂੰ ਪਹਿਲਾਂ ਕੋਵਿਨ ਪੋਰਟਲ ‘ਤੇ ਰਜਿਸਟ੍ਰੇਸ਼ਨ ਕਰਾਉਣਾ ਹੋਵੇਗਾ। ਅਪਾਇੰਟਮੈਂਟ ਹੋਣ ‘ਤੇ ਤੁਸੀਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਇੱਥੇ ਜਾ ਕੇ ਵੈਕਸੀਨ ਲਗਵਾ ਸਕਦੇ ਹੋ। ਜਿਵੇਂ ਬਾਕੀ ਸੈਂਟਰਸ ‘ਤੇ ਵੈਕਸੀਨ ਲੱਗਣ ਤੋਂ ਬਾਅਦ ਅੱਧੇ ਘੰਟੇ ਨਿਗਰਾਨੀ ਹੁੰਦੀ ਹੈ।ਉਂਝ ਹੀ ਇੱਥੇ ਹੋਵੇਗਾ। ਵੈਕਸੀਨ ਲਗਵਾਉਣ ਤੋਂ ਬਾਅਦ ਅਧਾ ਘੰਟਾ ਵਾਹਨ ‘ਚ ਹੀ ਰੁਕਣਾ ਪਵੇਗਾ।ਜੇਕਰ ਤੁਹਾਨੂੰ ਕੋਈ ਸਮੱਸਿਆ ਹੁੰਦੀ ਹੈ ਤਾਂ ਵਾਹਨ ਦੀ ਲਾਈਟ ਚਲਾ ਕੇ ਦਸ ਸਕਦੇ ਹੋ। ਡ੍ਰਾਇਵ-ਇਨ ਟੀਕਾਕਰਨ  ਦੀ ਚੰਗੀ ਗਲ ਇਹ ਹੈ ਇਥੇ  ਸੋਸ਼ਲ ਡਿਸਟੇਸਿੰਗ ਦੀ ਚੰਗੀ ਤਰਾਂ ਪਾਲਨਾ ਹੁੰਦੀ ਹੈ।

Share this Article
Leave a comment