ਜਯੰਜ ਚੌਧਰੀ ਨੇ ਕਿਹਾ, ‘ਮੈਂ ਹੇਮਾ ਮਾਲਿਨੀ ਨਹੀਂ ਬਣਨਾ ਚਾਹੁੰਦਾ’

TeamGlobalPunjab
2 Min Read

ਮਥੁਰਾ- ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਹਨ ਅਤੇ ਇਸੇ ਦੌਰਾਨ ਰਾਸ਼ਟਰੀ ਲੋਕ ਦਲ (ਆਰਐਲਡੀ) ਦੇ ਪ੍ਰਧਾਨ ਜਯੰਤ ਚੌਧਰੀ ਨੇ ਕਿਹਾ ਕਿ ਉਹ ਹੇਮਾ ਮਾਲਿਨੀ ਨਹੀਂ ਬਣਨਾ ਚਾਹੁੰਦੇ। ਜਯੰਤ ਚੌਧਰੀ ਯੂਪੀ ਦੇ ਮਥੁਰਾ ‘ਚ ਆਰਐਲਡੀ ਉਮੀਦਵਾਰ ਯੋਗੇਸ਼ ਨੋਹਵਾਰ ਲਈ ਪ੍ਰਚਾਰ ਕਰਨ ਪਹੁੰਚੇ ਸਨ। ਉਥੋ ਉਨ੍ਹਾਂ ਨੇ ਇਹ ਬਿਆਨ ਦਿੱਤਾ।

ਜਯੰਤ ਚੌਧਰੀ ਨੇ ਕਿਹਾ, ‘ਯੋਗੇਸ਼ ਹੁਣੇ ਇਹ ਕਹਿ ਰਹੇ ਸਨ ਕਿ ਅਮਿਤ ਸ਼ਾਹ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਆ ਜਾ ਤੇਨੂੰ ਹੇਮਾ ਮਾਲਿਨੀ ਬਣਾ ਦੂੰਗਾ। ਪਤਾ ਨਹੀਂ ਤੁਸੀਂ ਕਿਵੇਂ ਦੀ ਗੱਲਾਂ ਕਰ ਰਹੇ ਹੋ? ਸਾਡੇ ਲਈ ਕੋਈ ਪਿਆਰ ਨਹੀਂ, ਕੋਈ ਮੋਹ ਨਹੀਂ ਹੈ। ਅਤੇ ਮੈਂ ਕਹਿ ਰਿਹਾ ਹਾਂ ਕਿ ਮੈਨੂੰ ਕੀ ਮਿਲ ਜਾਵੇਗਾ ਹੈ? ਮੈਂ ਹੇਮਾ ਮਾਲਿਨੀ ਨਹੀਂ ਬਣਨਾ ਚਾਹੁੰਦਾ। ਤੁਸੀਂ ਜਨਤਾ ਲਈ ਕੀ ਕਰੋਗੇ? ਤੁਸੀਂ ਉਨ੍ਹਾਂ ਸੱਤ ਕਿਸਾਨਾਂ ਦੇ ਪਰਿਵਾਰਾਂ ਲਈ ਕੀ ਕੀਤਾ? ਟੇਨੀ ਕਿਉਂ ਮੰਤਰੀ ਬਣੇ ਬੈਠੇ ਹਨ? ਸਵੇਰੇ ਉੱਠਦੇ ਹੀ ਉਹ ਨਫ਼ਰਤ ਨੂੰ ਘੋਲਣ ਦਾ ਕੰਮ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਕੋਲ ਹੋਰ ਕੋਈ ਕੰਮ ਨਹੀਂ ਹੈ।’

ਦੱਸ ਦੇਈਏ ਕਿ ਰਾਸ਼ਟਰੀ ਲੋਕ ਦਲ (RLD) ਨੇ ਮਥੁਰਾ ਦੀ ਮਾਂਟ ਵਿਧਾਨ ਸਭਾ ਸੀਟ ਤੋਂ ਯੋਗੇਸ਼ ਨੋਹਵਾਰ ਨੂੰ ਉਮੀਦਵਾਰ ਬਣਾਇਆ ਹੈ। ਜਯੰਤ ਚੌਧਰੀ ਨੇ ਆਪਣੇ ਬਿਆਨ ਦੌਰਾਨ ਅਮਿਤ ਸ਼ਾਹ ਅਤੇ ਯੋਗੇਸ਼ ਨੌਹਵਾਰ ਵਿਚਕਾਰ ਕਥਿਤ ਗੱਲਬਾਤ ਬਾਰੇ ਦੱਸਿਆ।

ਦੱਸ ਦੇਈਏ ਕਿ ਯੂਪੀ ਵਿਧਾਨ ਸਭਾ ਚੋਣਾਂ ਵਿੱਚ ਜਯੰਤ ਚੌਧਰੀ ਦੀ ਪਾਰਟੀ ਅਤੇ ਅਖਿਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ ਵਿੱਚ ਗਠਜੋੜ ਹੋ ਗਿਆ ਹੈ। ਜਯੰਤ ਚੌਧਰੀ ਆਰਐਲਡੀ ਅਤੇ ਸਪਾ ਗਠਜੋੜ ਦੀ ਜਿੱਤ ਦਾ ਦਾਅਵਾ ਕਰ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਪੱਛਮੀ ਉੱਤਰ ਪ੍ਰਦੇਸ਼ ਵਿੱਚ ਭਾਜਪਾ ਅਤੇ ਸਪਾ-ਆਰਐਲਡੀ ਗਠਜੋੜ ਵਿਚਾਲੇ ਸਖ਼ਤ ਮੁਕਾਬਲਾ ਹੈ।

- Advertisement -

Share this Article
Leave a comment