ਇਟਾਵਾ ਪ੍ਰਸ਼ਾਸਨ ਨੇ ਠੇਕਿਆਂ ਦੇ ਬਾਹਰ ‘ਵੈਕਸੀਨ ਸਰਟੀਫਿਕੇਟ ਨਹੀਂ ਤਾਂ ਸ਼ਰਾਬ ਨਹੀਂ’ ਦੇ ਲਗਾਏ ਨੋਟਿਸ

TeamGlobalPunjab
2 Min Read

ਇਟਾਵਾ: ਉੱਤਰ ਪ੍ਰਦੇਸ਼ ਵਿਚ ਇਟਾਵਾ ਪ੍ਰਸ਼ਾਸਨ ਨੂੰ ਕੋਵਿਡ 19 ਟੀਕਾਕਰਨ ਮੁਹਿੰਮ ਨੂੰ ਉਤਸ਼ਾਹਤ ਕਰਨ ਲਈ ਇਕ ਨਵਾਂ ਵਿਚਾਰ ਮਿਲਿਆ ਹੈ। ਇਟਾਵਾ ਜ਼ਿਲ੍ਹੇ ਦੇ ਸੈਫਈ ਵਿੱਚ ਸ਼ਰਾਬ ਦੇ ਠੇਕਿਆਂ ਦੇ ਬਾਹਰ ‘ਵੈਕਸੀਨ ਸਰਟੀਫਿਕੇਟ ਨਹੀਂ ਤਾਂ ਸ਼ਰਾਬ ਨਹੀਂ’ ਦੇ ਨੋਟਿਸ ਚਿਪਕਾਏ ਗਏ ਹਨ। ਇਹ ਨੋਟਿਸ ਇਟਾਵਾ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ (ਏਡੀਐੱਮ) ਹੇਮ ਕੁਮਾਰ ਸਿੰਘ ਦੀ ਨਿਰਦੇਸ਼ਾਂ ਹੇਠ ਲਗਾਏ ਗਏ ਹਨ।

ਇੱਕ ਦੁਕਾਨਦਾਰ ਦਾ ਕਹਿਣਾ ਹੈ ਕਿ ਅਸੀਂ ਗਾਹਕਾਂ ਦੇ ਕੋਵਿਡ ਟੀਕਾਕਰਨ ਸਰਟੀਫਿਕੇਟ ਦੀ ਜਾਂਚ ਕਰਨ ਤੋਂ ਬਾਅਦ ਹੀ ਸ਼ਰਾਬ ਵੇਚ ਰਹੇ ਹਾਂ । ਉਸ ਦੇ ਸਟੋਰ ਦੇ ਬਾਹਰ ਇਕ ਬੋਰਡ ਲਿਖਿਆ ਹੈ, “ਸ਼ਰਾਬ ਸਿਰਫ ਉਨ੍ਹਾਂ ਲੋਕਾਂ ਲਈ ਉਪਲਬਧ ਹੋਵੇਗੀ ਜਿਨ੍ਹਾਂ ਨੂੰ ਟੀਕਾ ਲੱਗਿਆ ਹੋਇਆ ਹੈ।

ਪਿਛਲੇ ਹਫ਼ਤੇ ਅਲੀਗੜ੍ਹ ਵਿੱਚ ਜ਼ਹਿਰੀਲ ਸ਼ਰਾਬ ਪੀਣ ਕਾਰਨ ਹੋਈਆਂ 50 ਤੋਂ ਵੱਧ ਮੌਤਾਂ ਮਗਰੋਂ ਏਡੀਐੱਮ ਹੇਮ ਕੁਮਾਰ ਸਿੰਘ ਨੇ ਜ਼ਿਲ੍ਹਾ ਪੁਲੀਸ ਅਧਿਕਾਰੀਆਂ ਨੂੰ ਨਾਲ ਲੈ ਕੇ ਸੈਫਈ ਵਿੱਚ ਸ਼ਰਾਬ ਦੇ ਠੇਕਿਆਂ ਦੀ ਜਾਂਚ ਕੀਤੀ। ਏਡੀਐੱਮ ਨੇ ਸ਼ਰਾਬ ਦੇ ਠੇਕੇਦਾਰਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਠੇਕਿਆਂ ’ਤੇ ਨੋਟਿਸ ਲਾਉਣ ਕਿ ਜਿਨ੍ਹਾਂ ਨੇ ਕਰੋਨਾ ਰੋਕੂ ਵੈਕਸੀਨ ਨਹੀਂ ਲਗਵਾਈ, ਉਨ੍ਹਾਂ ਨੂੰ ਸ਼ਰਾਬ ਨਹੀਂ ਵੇਚੀ ਜਾਵੇਗੀ।

ਉੱਤਰ ਪ੍ਰਦੇਸ਼ ਨੇ ਜੂਨ ਮਹੀਨੇ ਵਿੱਚ ਕੋਵਿਡ -19 ਟੀਕਿਆਂ ਦੀਆਂ ਇੱਕ ਕਰੋੜ ਖੁਰਾਕਾਂ ਦਾ ਪ੍ਰਬੰਧ ਕਰਨ ਦਾ ਟੀਚਾ ਮਿੱਥਿਆ ਹੈ। ਇਸ ਟੀਚੇ ਨੂੰ ਪ੍ਰਾਪਤ ਕਰਨ ਲਈ, ਰਾਜ ਦੇ ਜ਼ਿਲ੍ਹਾ ਅਧਿਕਾਰੀ ਟੀਕਾਕਰਨ ਨੂੰ ਉਤਸ਼ਾਹਤ ਕਰਨ ਲਈ ਨਵੇਂ ਵਿਚਾਰ ਲਾਗੂ ਕਰ ਰਹੇ ਹਨ।ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ, ਉੱਤਰ ਪ੍ਰਦੇਸ਼ ਵਿੱਚ 18 ਤੋਂ 44 ਸਾਲ ਦੀ ਉਮਰ ਦੇ 19,80,245 ਲੋਕਾਂ ਨੂੰ ਟੀਕੇ ਦੀ ਪਹਿਲੀ ਖੁਰਾਕ ਲੱਗ ਚੁੱਕੀ ਹੈ ਜਦੋਂ ਕਿ 8,792 ਵਿਅਕਤੀਆਂ ਨੂੰ ਦੂਜੀ ਸ਼ਾਟ ਮਿਲੀ ਹੈ।

- Advertisement -

Share this Article
Leave a comment